Breaking News

ਭਾਰਤ ‘ਚ ਘੱਟ ਕੀਮਤ ‘ਚ ਬਣਨ ਵਾਲੇ iPhone ਅਗਲੇ ਮਹੀਨੇ ਦੇਣਗੇ ਬਾਜ਼ਾਰ ‘ਚ ਦਸਤਕ

ਏਲੀਟ ਕਲਾਸ ਲਈ ਹਿ ਬਨਾਉਣ ਵਾਲਾ ਐਪਲ ਆਈਫੋਨ ਹੁਣ ਹਰ ਇੱਕ ਲਈ ਪਾਕਿਟ ਫਰੈਂਡੀ ਹੋ ਸਕਦਾ ਹੈ। ਜੀ ਹਾਂ ਐਪਲ ਹੁਣ ਭਾਰਤ ‘ਚ ਹੀ ਆਪਣੇ ਮਾਡਲਸ ਦੀ ਅਸੈਂਬਲਿਂਗ ਕਰ ਰਿਹਾ ਹੈ। ਤਾਮਿਲਨਾਡੂ ‘ਚ ਕੰਪਨੀ ਨੇ ਇਸ ਨੂੰ ਅਸੈਂਬਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅਹਿਜੇ ਵਿੱਚ ਸੰਭਾਵਨਾ ਹੈ ਕਿ ਇਸ ਦੀਆਂ ਕੀਮਤਾਂ ‘ਚ 20 ਫੀਸਦੀ ਤੱਕ ਦੀ ਕਮੀ ਆਵੇਗੀ। ਜੇਕਰ ਖਬਰਾਂ ਦੇ ਵਿਸ਼ਵਾਸ ਕੀਤਾ ਜਾਵੇ ਤਾਂ ਭਾਰਤ Foxconn ਇਨ੍ਹਾਂ ਆਈਫੋਨਜ਼ ਨੂੰ ਮੈਨਿਊਫੈਕਚਰ ਕਰੇਗੀ।

ਖਬਰ ਹੈ ਕਿ ਇਹ ਮਾਡਲ ਅਗਸਤ ’ਚ ਸਟੋਰਾਂ ਤਕ ਪਹੁੰਚ ਜਾਣਗੇ ਜਿਸ ਤੋਂ ਬਾਅਦ ਘੱਟ ਕੀਮਤ ’ਤੇ ਇਨ੍ਹਾਂ ਨੂੰ ਭਾਰਤ ’ਚ ਖਰੀਦਿਆ ਜਾ ਸਕੇਗਾ। ਰਿਪੋਰਟਾਂ ਮੁਤਾਬਕ, ਕੰਪਨੀ ਭਾਰਤ ’ਚ ਮੈਨਿਊਫੈਕਚਰਿੰਗ ਤੋਂ ਬਾਅਦ ਇਹ ਦੋਵੇਂ ਆਈਫੋਨਜ਼ ਵੀ ਸਸਤੇ ਹੋ ਜਾਣਗੇ। ਮੌਜੂਦਾ ਸਮੇਂ ’ਚ ਕੰਪਨੀ ਭਾਰਤ ’ਚ iPhone SE, iPhone 6S ਅਤੇ iPhone 7 ਮਾਡਲ ਬਣਾਉਂਦੀ ਹੈ।

ਮੌਜੂਦਾ ਸਮੇਂ ’ਚ ਆਈਫੋਨ ਐਕਸ ਐੱਸ ਦੀ ਭਾਰਤ ’ਚ ਸ਼ੁਰੂਆਤੀ ਕੀਮਤ 97,400 ਰੁਪਏ ਹੈ। ਆਈਫੋਨ ਐਕਸ ਐੱਸ ਮੈਕਸ ਦੀ ਕੀਮਤ 1,09,890 ਰੁਪਏ ਹੈ। ਆਈਫੋਨ ਐਕਸ ਆਰ 59,900 ਰੁਪਏ ’ਚ ਐਮਾਜ਼ੋਨ ’ਤੇ ਉਪਲੱਬਧ ਹੈ।

ਉਥੇ ਹੀ CNBC ਦੀ ਇਕ ਰਿਪੋਰਟ ਮੁਤਾਬਕ, ਜੇ.ਪੀ. ਮੋਰਗਨ ਐਨਲਿਸਟਸ ਨੇ ਦੱਸਿਆਕਿ 2020 ’ਚ ਐਪਲ 4 ਨਵੇਂ ਆਈਫੋਨ ਲਾਂਚ ਕਰੇਗੀ। ਇਨ੍ਹਾਂ ਚਾਰਾਂ ਆਈਫੋਨਜ਼ ’ਚੋਂ 3 ਆਈਫੋਨ 5ਜੀ ਹੋਣਗੇ। ਇਨ੍ਹਾਂ ਤਿੰਨਾਂ ਆਈਫੋਨਜ਼ ਦੇ ਡਿਸਪਲੇਅ ਸਾਈਜ਼ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ 5.4 ਇੰਚ, 6.1 ਇੰਚ ਅਤੇ 6.7 ਇੰਚ ਦੀ ਡਿਸਪਲੇਅ ਮੌਜੂਦ ਹੋਵੇਗੀ। ਇਹ ਆਈਫੋਨਜ਼ 3ਡੀ ਸੈਂਸਿੰਗ ਟੈਕਨਾਲੋਜੀ ਦੇ ਨਾਲ ਆਉਣਗੇ।

Check Also

ਰਿਟਾਇਰਮੈਂਟ ਪਲਾਨਿੰਗ ਲਈ ਮਿਉਚੁਅਲ ਫ਼ੰਡ ਨੂੰ ਚੁਣਿਆ ਹੈ ਤਾਂ ਜਾਣੋ ਇਹ ਜ਼ਰੂਰੀ ਤੱਥ

ਨਿਊਜ਼ ਡੈਸਕ ; ਰਿਟਾਇਰਮੈਂਟ ਪਲਾਨਿੰਗ ਵਿੱਤੀ ਪ੍ਰਬੰਧਨ ਦਾ ਇੱਕ ਜ਼ਰੂਰੀ ਪਹਿਲੂ ਹੈ ਜੋ ਲੋਕਾਂ ਨੂੰ …

Leave a Reply

Your email address will not be published. Required fields are marked *