ਭਾਰਤੀ ਮੂਲ ਦੇ ਸਾਇੰਸਦਾਨ ਨੇ ਕੋਰੋਨਾ ਵਾਇਰਸ ਦੇ ਇਲਾਜ਼ ਲਈ 4 ਦਵਾਈਆਂ ਦੀ ਕੀਤੀ ਪਹਿਚਾਣ

TeamGlobalPunjab
1 Min Read

ਪੂਰੀ ਦੁਨੀਆ ਸਾਇੰਸਦਾਨ ਕੋਰੋਨਾ ਵਾਇਰਸ ਦੀ ਦਵਾਈ ਲੱਭਣ ਲਈ ਜੀਅ ਤੋੜ ਯਤਨ ਕਰ ਰਹੇ ਹਨ। ਇਸਦੀ ਇਕ ਉਮੀਦ ਅਮਰੀਕਾ ਵਿਚ ਜਾਗੀ ਹੈ ਜਿਥੇ ਭਾਰਤੀ ਮੂਲ ਦੇ ਇਕ ਸਾਇੰਸਦਾਨ ਨੇ ਆਪਣੀ ਟੀਮ ਨਾਲ ਮਿਲਕੇ ਕੋਵਿਡ-19 ਦੇ ਇਲਾਜ਼ ਲਈ 4 ਦਵਾਈਆਂ ਦੀ ਪਹਿਚਾਣ ਕੀਤੀ ਹੈ ਅਤੇ ਹੋ ਸਕਦਾ ਹੈ ਇਹਨਾਂ ਦੀ ਇਹ ਮਿਹਨਤ ਜਲਦੀ ਰੰਗ ਲਿਆਵੇ ਅਤੇ ਟਰਾਇਲ ਯਕੀਨੀ ਹੋਣ ਤੋਂ ਬਾਅਦ ਇਸਨੂੰ ਕੋਰੋਨਾ ਵਾਇਰਸ ਦੇ ਲਈ ਇਲਾਜ਼ ਲਈ ਵਿਸ਼ਵ ਪੱਧਰ ਤੇ ਵਰਤੋਂ ਵਿਚ ਲਿਆਂਦਾ ਜਾ ਸਕੇ। ਐਸੋਸੀਏਟ ਪ੍ਰੋਫੇਸਰ ਕਮਲਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਅਮਰੀਕਾ ਦੀ ਮਿਸੌਰੀ ਯੂਨੀਵਰਸਿਟੀ ਵਿਚ ਇਸ ਬਿਮਾਰੀ ਦਾ ਤੋੜ ਲੱਭਣ ਲਈ ਅਣਥੱਕ ਮਿਹਨਤ ਕੀਤੀ ਹੈ। ਇਸਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਵਾਈ ਦੇ ਕਾਰਗਾਰ ਨਤੀਜੇ ਸਾਹਮਣੇ ਆ ਸਕਦੇ ਹਨ। ਜਾਣਕਾਰੀ ਮੁਤਾਬਿਕ ਇਹਨਾਂ ਦਵਾਈਆਂ ਵਿਚ ਰੇਮਡੇਸਿਵਿਰ ਨਾਮਕ ਦਵਾਈ ਵੀ ਹੈ ਜੋ ਕਿ ਕੀਟਾਣੂ ਰੋਕੂ ਦਵਾਈ ਹੈ ਅਤੇ ਇਸ ਦਵਾਈ ਨੂੰ ਇਬੋਲਾ ਦੇ ਇਲਾਜ਼ ਲਈ ਵਿਕਸਿਤ ਕੀਤਾ ਗਿਆ ਸੀ।

Share this Article
Leave a comment