ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਚੰਡੀਗੜ੍ਹ ਦੀ ਬੀਜੇਪੀ ਦੀ ਸਰਬਜੀਤ ਕੌਰ ਬਣੀ ਹੈ। ਸਰਬਜੀਤ ਕੌਰ ਨੇ 14 ਸੀਟਾਂ ਨਾਲ ਇਹ ਚੋਣ ਜਿੱਤੀ ਹੈ। ਊਨ੍ਹਾ ਨੂੰ ਕੁਲ 28 ਵੋਟਾਂ ਮਿਲੀਆਂ ਹਨ। ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰ ਮੇਅਰ ਦੀ ਚੋਣ ਲਈ ਨਿਗਮ ਵਿੱਚ ਨਹੀਂ ਆਏ ਹਨ। ਇਸ ਦੌਰਾਨ ਆਪ ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕਰਦਿਆਂ ਧੱਕੇਸ਼ਾਹੀ ਦੇ ਦੋਸ਼ ਲਾਏ ਹਨ।
ਨਗਰ ਨਿਗਮ ਚੰਡੀਗੜ੍ਹ ਦੇ ਅਸੈਂਬਲੀ ਹਾਲ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਹੰਗਾਮਾ ਕੀਤਾ ਗਿਆ । ਇਸ ਦੌਰਾਨ ਭਾਜਪਾ ਅਤੇ ਆਪ ਦੇ ਵਰਕਰ ਆਹਮੋ – ਸਾਹਮਣੇ ਹੋ ਗਏ। ਪੁਲਿਸ ਨਾਲ ਵੀ ਇਸ ਦੌਰਾਨ ਧੱਕਾ – ਮੁੱਕੀ ਹੋਈ ਹੈ |