ਨਵੀਂ ਦਿੱਲੀ : ਅਭਿਨੇਤਾ ਸੰਨੀ ਦਿਓਲ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪੰਜਾਬ ਦੇ ਗੁਰਦਾਸਪੁਰ ਸੀਟ ਤੋਂ ਟਿਕਟ ਦਿੱਤਾ ਜਾ ਸਕਦਾ ਹੈ। ਸੰਨੀ ਦਿਓਲ ਨੇ ਤਿੰਨ ਦਿਨ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਤੋਂ ਇਹ ਕਿਆਸ ਲਗਾਏ ਜਾ ਰਹੇ ਕਿ ਸੰਨੀ ਦਿਓਲ ਜਲਦ ਹੀ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਮੀਡੀਆ ਰਿਪੋਰਟਸ ਅਨੁਸਾਰ ਸੰਨੀ ਦਿਓਲ ਨੂੰ ਭਾਜਪਾ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤਸਰ ਸੀਟ ਤੋਂ ਟਿਕਟ ਦਿੱਤੇ ਜਾਣ ਦੀਆਂ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਇਸ ਮੌਕੇ ਸੰਨੀ ਦਿਓਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਇਸ ਪਰਿਵਾਰ ਤੇ ਅਟਲ ਜੀ ਦੇ ਨਾਲ ਜੁੜੇ ਸਨ ਉਸੇ ਤਰ੍ਹਾਂ ਹੀ ਹੁਣ ਮੈਂ ਮੋਦੀ ਜੀ ਦੇ ਨਾਲ ਜੁੜ੍ਹਨਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੋਦੀ ਅਗਲੇ ਪੰਜ ਸਾਲ ਹੋਰ ਪੀਐਮ ਰਹਿਣ ਕਿਉਂਕਿ ਹੁਣ ਅਸੀ ਅੱਗੇ ਵਧਣਾ ਚਾਹੁੰਦੇ ਹਾਂ। ਦੇਸ਼ ਦੇ ਨੌਜਵਾਨਾਂ ਨੂੰ ਮੋਦੀ ਵਰਗੇ ਲੋਕਾਂ ਦੀ ਜ਼ਰੂਰਤ ਹੈ ਮੈਂ ਇਸ ਪਰਿਵਾਰ ਨਾਲ ਜੁੜ੍ਹ ਕੇ ਜਿਸ ਤਰ੍ਹਾਂ ਵੀ ਜੋ ਵੀ ਕਰ ਸਕਦਾ ਹਾਂ ਸਭ ਦਿਲੋਂ ਕਰਾਂਗਾ।