ਬੰਗਾਲ ਵਿੱਚ ਫੜੇ ਗਏ ਚੀਨੀ ਨਾਗਰਿਕ ਦਾ ਦਾਅਵਾ, ਰੱਖਿਆ ਮੰਤਰਾਲਾ ਦੀ ਵੈੱਬਸਾਈਟ ਹੈਕ ਕਰਨ ਦੀ ਫਿਰਾਕ ‘ਚ ਚੀਨ

TeamGlobalPunjab
2 Min Read

ਕੋਲਕਾਤਾ: ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਫੜੇ ਗਏ ਚੀਨੀ ਨਾਗਰਿਕ ਨੇ ਅਹਿਮ ਖੁਲਾਸੇ ਕੀਤੇ ਹਨ। ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟਾਸਕ ਫੋਰਸ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਚੀਨੀ ਨਾਗਰਿਕ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਸ ਦੇ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਰੱਖਿਆ ਮੰਤਰਾਲਾ ਦੀ ਵੈੱਬਸਾਈਟ ਸਮੇਤ ਕੇਂਦਰ ਸਰਕਾਰ ਦੀਆਂ ਵੱਖ-ਵੱਖ ਵੈੱਬਸਾਈਟਾਂ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਦਸ ਦਈਏ ਕਿ ਹੈਨ ਜੁਨਵੇ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਕਾਬੂ ਕੀਤਾ ਗਿਆ ਸੀ।

ਹੈਨ ਜੁਨਵੇ ਨੇ ਪੁੱਛਗਿੱਛ ਦੌਰਾਨ ਅਧਿਕਾਰੀਆਂ ਨੂੰ ਦੱਸਿਆ ਕਿ ਚੀਨੀ ਏਜੰਸੀਆਂ ਨੇ ਬੈਂਗਲੁਰੂ ਦੀ ਉਸ ਕੰਪਨੀ ਨੂੰ ਨਿਸ਼ਾਨਾ ਬਣਾਇਆ, ਜੋ ਕਿ ਮੰਤਰਾਲਾ ਅਤੇ ਬੀ.ਐੱਸ.ਐੱਨ.ਐੱਲ. ਨਾਲ ਜੁੜੀ ਹੋਈ ਹੈ।ਵਿਸ਼ੇਸ਼ ਜਾਂਚ ਟੀਮ ਦੇ ਇਕ ਅਫਸਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਚੀਨੀ ਏਜੰਸੀਆਂ ਦੇ ਨਿਸ਼ਾਨੇ ’ਤੇ ਕਈ ਏਅਰੋਸਪੇਸ ਕੰਪਨੀਆਂ ਹਨ।

ਐੱਸ.ਟੀ.ਐੱਫ. ਜੁਨਵੇ ਦੇ ਇਨ੍ਹਾਂ ਏਜੰਸੀਆਂ ਨਾਲ ਸੰਬੰਧ ਨੂੰ ਲੈ ਕੇ ਜਾਂਚ ਕਰ ਰਹੀ ਹੈ। ਨਾਲ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਭਾਰਤ ਵਿੱਚ ਵੜਣ ਦੀ ਕੀ ਇੱਛਾ ਸੀ? ਐਸਟੀਐਫ  ਨੇ ਉਸ ਨੂੰ 12 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਟੀਮ ਹਾਲੇ ਉਸ ਤੋਂ ਬਰਾਮਦ ਮੋਬਾਈਲ ਫੋਨ ਅਤੇ ਲੈਪਟੌਪ ਨੂੰ ਵੀ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

- Advertisement -

Share this Article
Leave a comment