ਲੰਦਨ: ਬ੍ਰਿਟੇਨ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਦੀ ਹਾਰ ਦੇ ਵਿੱਚ ਆਪਣੀ ਸੀਟ ਤੋਂ ਜਿੱਤਣ ਵਾਲੀ ਭਾਰਤੀ ਮੂਲ ਦੀ ਲਿਸਾ ਨੰਦੀ ਪਾਰਟੀ ਦੀ ਕਮਾਨ ਸੰਭਾਲਣ ਲਈ ਮੈਦਾਨ ‘ਚ ਉੱਤਰ ਗਈ ਹੈ। ਲਿਸਾ ਪਾਰਟੀ ਵੱਲੋਂ ਪਾਰਟੀ ਦੇ ਆਗੂ ਜੇਰੇਮੀ ਕਾਰਬਿਨ ਦੀ ਥਾਂ ਲੈਣ ਦੀ ਦੋੜ ਵਿੱਚ ਸ਼ਾਮਲ ਹੋਣ ਦੀ ਐਤਵਾਰ ਨੂੰ ਪੁਸ਼ਟੀ ਵੀ ਕੀਤੀ।
ਦੱਸਣਯੋਗ ਹੈ ਕਿ 40 ਸਾਲਾ ਨੰਦੀ ਨੇ ਇੰਗਲੈਂਡ ਦੇ ਉੱਤਰ – ਪੱਛਮ ਵਿੱਚ ਆਪਣੀ ਵਿਗਨ ਸੀਟ ਤੋਂ ਜਿੱਤ ਦਰਜ ਕੀਤੀ।
ਉੱਧਰ ਦੂਜੇ ਪਾਸੇ ਜੇਰੇਮੀ ਕਾਰਬਿਨ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀਆਂ ਚੋਣਾਂ ਵਿੱਚ ਲੇਬਰ ਪਾਰਟੀ ਦੀ ਅਗਵਾਈ ਨਹੀਂ ਕਰਣਗੇ।
ਲੀਸਾ ਨੇ ਅਗਵਾਈ ਦੀਆਂ ਯੋਜਨਾਵਾਂ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਜਵਾਬ ਦਿੰਦੇ ਕਿਹਾ, ‘‘ਇਸਦਾ ਸੱਚਾ ਜਵਾਬ ਇਹ ਹੈ ਕਿ ਮੈਂ ਗੰਭੀਰਤਾ ਨਾਲ ਇਸ ਵਾਰੇ ਸੋਚ ਰਹੀ ਹਾਂ। ਕਿਉਂਕਿ ਅਸੀਂ ਕਰਾਰੀ ਹਾਰ ਦਾ ਸਾਹਮਣਾ ਕੀਤਾ ਹੈ ਅਤੇ ਅਸੀਂ ਵੇਖਿਆ ਕਿ ਲੇਬਰ ਪਾਰਟੀ ਦਾ ਆਧਾਰ ਖਿਸਕ ਰਿਹਾ ਹੈ।
ਉਨ੍ਹਾਂ ਕਿਹਾ, ‘‘ਸਾਨੂੰ ਹੁਣ ਗੰਭੀਰਤਾ ਨਾਲ ਇਹ ਸੋਚਣ ਦੀ ਜ਼ਰੂਰਤ ਹੈ ਕਿ ਲੇਬਰ ਪਾਰਟੀ ਦੇ ਵੋਟਰਾਂ ਨੂੰ ਵਾਪਸ ਪਾਰਟੀ ਦੇ ਸਮਰਥਨ ਵਿੱਚ ਲਿਆਉਣ ਲਈ ਕੀ ਯਤਨ ਕੀਤੇ ਜਾ ਸਕਦੇ ਹਨ।