ਬੇਅਦਬੀ ਕੇਸ: ਮੁਲਜ਼ਮ ਦੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ

TeamGlobalPunjab
1 Min Read

ਨਿਊਜ਼ ਡੈਸਕ: ਭਗਤਾ ਭਾਈਕਾ ਵਿੱਚ ਅੱਜ ਦੋ ਅਣਪਛਾਤੇ ਬੰਦਿਆਂ ਨੇ ਇਕ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਗੋਲ਼ੀਆਂ ਮਾਰਨ ਦੀ ਕਾਰਵਾਈ ਸੀ ਸੀ ਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਅਣਪਛਾਤੇ ਵਿਅਕਤੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਣ ਵਾਲਾ ਵਿਅਕਤੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੇਸ ’ਚ ਮੁਲਜ਼ਮ ਜਤਿੰਦਰਬੀਰ ਸਿੰਘ ਉਰਫ਼ ਜਿੰਮੀ ਦਾ ਪਿਤਾ ਹੈ। ਉਸ ਨੂੰ ਅੱਜ ਦੋ ਅਣਪਛਾਤੇ ਬੰਦਿਆਂ ਨੇ ਭਗਤਾ ਭਾਈਕਾ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ। ਜ਼ਖ਼ਮੀ ਹਾਲਤ ਵਿੱਚ ਮਨੋਹਰ ਲਾਲ ਨੂੰ ਆਦੇਸ਼ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਿਕ ਡੇਰਾ ਪ੍ਰੇਮੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕੇਸ ’ਚ ਮੁਲਜ਼ਮ ਜਿੰਮੀ ਭਗਤਾ ਭਾਈਕਾ ਬੱਸ ਸਟੈਂਡ ਨੇੜੇ ਮਨੀ ਚੇਂਜਰ ਦੀ ਦੁਕਾਨ ਚਲਾਉਂਦਾ ਹੈ। ਅੱਜ ਦੋ ਅਣਪਛਾਤੇ ਬੰਦਿਆਂ ਨੇ ਜਿੰਮੀ ਦੀ ਦੁਕਾਨ ’ਚ ਬੈਠੇ ਉਸ ਦੇ ਪਿਤਾ ਮਨੋਹਰ ਲਾਲ ਉਪਰ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪੁੱਜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਜਿੰਮੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਜਿੰਮੀ ਅੱਜ ਕਲ੍ਹ ਜ਼ਮਾਨਤ ’ਤੇ ਹੈ।

Share this Article
Leave a comment