Friday , August 16 2019
Home / ਮਨੋਰੰਜਨ / ਬਾਹੂਬਲੀ ਦੇ ਇਸ ਅਦਾਕਾਰ ਦੀ ਪਤਨੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

ਬਾਹੂਬਲੀ ਦੇ ਇਸ ਅਦਾਕਾਰ ਦੀ ਪਤਨੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

ਬਾਹੂਬਲੀ ਫਿਲਮ ‘ਚ ਅਦਾਕਾਰ ਰਹੇ ਮਧੂ ਪ੍ਰਕਾਸ਼ ਦੀ ਪਤਨੀ ਭਾਰਤੀ ਨੇ ਹੈਦਰਾਬਾਦ ਸਥਿਤ ਘਰ ‘ਚ ਖੁਦਕੁਸ਼ੀ ਕਰ ਲਈ। ਮਧੂ ਨੂੰ ਫਿਲਮ ‘ਚ ਬਾਹੂਬਲੀ ਦੀ ਫੌਜ ਦੇ ਇੱਕ ਸਿਪਾਹੀ ਦੇ ਰੂਪ ਵਿੱਚ ਦਿਖਾਇਆ ਗਿਆ ਸੀ। ਫਿਲਹਾਲ ਮਧੂ ਤਮਿਲ ਟੀਵੀ ਸੀਰੀਅਲ ਦਾ ਹਿੱਸਾ ਹਨ। ਮਧੂ ਤੇ ਭਾਰਤੀ ਦਾ ਵਿਆਹ 2015 ‘ਚ ਹੋਈ ਸੀ ਤੇ ਭਾਰਤੀ ਇੱਕ ਪ੍ਰਾਈਵੇਟ ਕੰਪਨੀ ‘ਚ ਨੌਕਰੀ ਕਰਦੀ ਸੀ।

ਭਾਰਤੀ ਦੀ ਖੁਦਕੁਸ਼ੀ ਦੀ ਵਜ੍ਹਾ ਸ਼ਹਿਦ ਦਾ ਕੰਮ ਸੀ ਉਸ ਦੇ ਘਰ ਲੇਟ ਆਉਣ ਦੀ ਵਜ੍ਹਾ ਨਾਲ ਭਾਰਤੀ ਪਰੇਸ਼ਾਨ ਰਹਿੰਦੀ ਸੀ। ਦੇਰ ਰਾਤ ਤੱਕ ਸ਼ਹਿਦ ਦਾ ਸ਼ੂਟਿੰਗ ਕਰਨਾ ਭਾਰਤੀ ਨੂੰ ਪਸੰਦ ਨਹੀਂ ਸੀ ਇਸ ਗੱਲ ਨੂੰ ਲੈ ਕੇ ਦੋਵਾਂ ‘ਚ ਕਾਫ਼ੀ ਝਗੜੇ ਹੁੰਦੇ ਰਹਿੰਦੇ ਸਨ।

ਫੋਨ ‘ਤੇ ਦਿੱਤੀ ਸੀ ਸੁਸਾਈਡ ਦੀ ਧਮਕੀ
ਮਧੂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਮੈਂ ਜਿੰਮ ‘ਚ ਸੀ ਤੇ ਉਸੇ ਦੌਰਾਨ ਭਾਰਤੀ ਦਾ ਫੋਨ ਆਇਆ , ਸਾਡੇ ਦੋਵਾਂ ਵਿੱਚ ਬਹੁਤ ਬਹਿਸ ਹੋਈ। ਭਾਰਤੀ ਨੇ ਮੈਨੂੰ ਜਲਦੀ ਘਰ ਆਉਣ ਲਈ ਕਿਹਾ ਅਜਿਹਾ ਨਾ ਕਰਨ ‘ਤੇ ਉਸਨੇ ਆਪਣੇ ਆਪ ਦੀ ਜ਼ਿੰਦਗੀ ਖਤਮ ਕਰਨ ਦੀ ਧਮਕੀ ਦਿੱਤੀ ਪਰ ਮੈਂ ਉਸਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਜਦੋਂ ਮੈਂ 7:30 ਵਜੇ ਘਰ ਪਹੁੰਚਿਆਂ ਤਾਂ ਭਾਰਤੀ ਮੈਨੂੰ ਕਮਰੇ ਦੇ ਪੱਖੇ ਨਾਲ ਲਟਕੀ ਹੋਈ ਮਿਲੀ। ਮਧੂ ਨੇ ਜਦੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਪਤਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ। ਰਿਪੋਰਟਾਂ ਅਨੁਸਾਰ, ਭਾਰਤੀ ਨੂੰ ਸ਼ੱਕ ਸੀ ਕਿ ਮਧੂ ਦਾ ਆਪਣੀ ਕੋ ਸਟਾਰ ਨਾਲ ਅਫੇਅਰ ਹੈ ਜਿਸ ਦੇ ਚਲਦਿਆਂ ਭਾਰਤੀ ਤਣਾਅ ‘ਚ ਸੀ।

Check Also

ਪਾਕਿਸਤਾਨ ਜਾ ਕੇ ਮੀਕਾ ਸਿੰਘ ਨੇ ਗਾਇਆ ਗੀਤ, ਵੀਡੀਓ ਦੇਖ ਭੜਕੇ ਲੋਕ

ਕਰਾਚੀ: ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਮੀਕਾ ਸਿੰਘ ਇੱਕ ਬਾਰ ਫਿਰ ਵਿਵਾਦਾਂ ‘ਚ ਘਿਰ …

Leave a Reply

Your email address will not be published. Required fields are marked *