ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਵਾਉਣ ਲਈ ਕੇਦਰ ਸਰਕਾਰ ਮੌਕੇ ਦੀ ਭਾਲ ‘ਚ :ਕਰਨੈਲ ਸਿੰਘ ਪੀਰਮੁਹੰਮਦ

TeamGlobalPunjab
2 Min Read

ਚੰਡੀਗੜ੍ਹ: ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਅੱਜ ਮੋਗਾ ਵਿੱਚ ਕਿਸਾਨਾ ਉਪਰ ਹੋਏ ਲਾਠੀਚਾਰਜ ਦੀ ਸਖਤ ਨਿੰਦਿਆ ਕਰਦਿਆ ਕਿਹਾ ਹੈ ਪੰਜਾਬ ਵਿੱਚ ਰਾਜਨੀਤਿਕ ਪਾਰਟੀਆ ਵੱਲੋ ਕੀਤੀਆ ਜਾਂਦੀਆਂ ਸਿਆਸੀ ਰੈਲੀਆ ਮੌਕੇ ਤਾਇਨਾਤ ਕੀਤੀ ਜਾਦੀ ਪੁਲਿਸ ਦਾ ਖਰਚਾ ਸਿਆਸੀ ਪਾਰਟੀਆਂ ਤੋ ਲਿਆ ਜਾਵੇ । ਉਹਨਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਸੀ ਟਕਰਾਅ ਕਰਕੇ ਹੁਣ ਘੱਟ ਗਿਣਤੀ ਵਿੱਚ ਹੈ। ਜਿਸ ਕਰਕੇ ਭਾਜਪਾ ਤੇ ਅਕਾਲੀ ਦਲ ਬਾਦਲ ਆਪਸ ਵਿੱਚ ਮਿਲਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਅਤੇ ਕਿਸਾਨ ਅੰਦੋਲਨ ਨੂੰ ਤਾਰੋਪੀਡ ਕਰਨ ਲਈ ਇੱਕ ਯੋਜਨਾਬੱਧ ਢੰਗ ਨਾਲ ਟਕਰਾਅ ਵਾਲੇ ਪ੍ਰੋਗਰਾਮ ਕਰ ਰਹੇ ਹਨ।

ਇਹਨਾ ਪਾਰਟੀਆ ਦੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਹੋ ਜਾਵੇ ਕਿਉਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਹੁਣ ਜਿਆਦਾ ਦੇਰ ਚੱਲ ਨਹੀ ਸਕੇਗੀ ਹੋ ਸਕਦਾ ਕੱਲ ਦਾ ਵਿਧਾਨ ਸਭਾ ਸੈਸ਼ਨ ਇਸ ਸਰਕਾਰ ਦਾ ਆਖਰੀ ਸੈਸ਼ਨ ਹੋ ਜਾਵੇ । ਅਜਿਹੇ ਹਾਲਤਾ ਵਿੱਚ ਆਪਣੀ ਸਿਆਸੀ ਗਲਤੀਆ ਕਰਕੇ ਲੀਹੋ ਲੱਥੀਆ ਇਹ ਤਿੰਨੋ ਰਵਾਇਤੀ- ਪਾਰਟੀਆ ਇਥੇ ਗਵਰਨਰੀ ਰਾਜ ਤਹਿਤ ਆਪਣੀਆ ਮਨਮਾਨੀਆ ਕਰਨੀਆ ਚਾਹੁੰਦੀਆ ਹਨ । ਉਹਨਾ ਕਿਹਾ ਕਿ ਅਜਿਹੇ ਹਾਲਤਾ ਤੋ ਪੰਜਾਬ ਦੇ ਲੋਕਾ ਨੂੰ ਬੇਹੱਦ ਗੰਭੀਰਤਾਪੂਰਵਕ ਧਿਆਨ ਦੇਣ ਦੀ ਲੋੜ ਹੈ ।

 ਕਰਨੈਲ ਸਿੰਘ ਪੀਰਮੁਹੰਮਦ ਨੇ ਕਿਸਾਨ ਜਥੇਬੰਦੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਰੋਧ ਪ੍ਰਦਰਸ਼ਨਾ ਨੂੰ ਸਾਤਮਈ ਰੱਖਣ ਨਹੀ ਤਾ ਇਹਨਾ ਪਾਰਟੀਆ ਨੇ ਹਾਲਤਾ ਦਾ ਫਾਇਦਾ ਚੁੱਕਦਿਆਂ ਇਥੇ ਰਾਸ਼ਟਰਪਤੀ ਰਾਜ ਲਗਵਾ ਦੇਣਾ ਹੈ। ਇਸ ਮੌਕੇ ਉਹਨਾ ਨਾਲ ਪਾਰਟੀ ਦੇ ਸਕੱਤਰ  ਕਾਰਜ ਸਿੰਘ ਧਰਮ ਸਿੰਘ ਵਾਲਾ ਅਤੇ ਵਰਕਿੰਗ ਕਮੇਟੀ ਮੈਬਰ ਸ ਗੁਰਮੁੱਖ ਸਿੰਘ ਸੰਧੂ ਵੀ ਹਾਜਰ ਸਨ ।

TAGGED:
Share this Article
Leave a comment