ਪੰਜਾਬੀ ਫ਼ਿਲਮ ‘ਥਾਣਾ ਸਦਰ’ 17 ਸਤੰਬਰ ਨੂੰ ਹੋ ਰਹੀ ਹੈ ਰਿਲੀਜ਼

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬੀ ਸਿਨੇਮਾ ਦਿਨ ਪ੍ਰਤੀ ਦਿਨ ਇੱਕ ਨਵਾਂ ਮੁਕਾਮ ਹਾਸਿਲ ਕਰ ਰਿਹਾ ਹੈ। ਇਸੇ ਕੜੀ ਨੂੰ ਜਾਰੀ ਰੱਖਦਿਆਂ ਫ਼ਿਲਮ ਥਾਣਾ ਸਦਰ ਜਦੋਂ ਤੁਸੀਂ ਵੇਖੋਗੇ ਤਾਂ ਤੁਹਾਨੂੰ ਆਪ ਹੀ ਮਹਿਸੂਸ ਹੋਵੇਗਾ ਕਿ ਇਹ ਬਾਲੀਵੁੱਡ ਵਾਲਿਆਂ ਦੀਆਂ ਕਈ ਫ਼ਿਲਮਾਂ ਤੋਂ ਵੀ ਉੱਪਰ ਹੈ। ਇਹ ਕਹਿਣਾ ਹੈ ਅਦਾਕਾਰ ਕਰਤਾਰ ਚੀਮਾ ਦਾ ਜੋ ਅੱਜ ਜੋਹੇਰੇਟ ਓਦ ਵੀ.ਆਰ. ਪੰਜਾਬ ਮਾਲ ਮੋਹਾਲੀ ਵਿੱਚ ਫ਼ਿਲਮ ਦੀ ਪ੍ਰਮੋਸ਼ਨ ਲਈ ਆਪਣੀ ਪੂਰੀ ਟੀਮ ਨਾਲ ਪਹੁੰਚੇ ਹੋਏ ਸਨ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਗਾਇਕ ਵੀਤ ਬਲਜੀਤ, ਪੈਰੀ ਸਰਪੰਚ, ਅਰਸ਼ ਮੈਨੀ, ਰਣਬੀਰ, ਗੁਰਪ੍ਰੀਤ ਚੱਠਾ, ਕਰਨ ਰੰਧਾਵਾ, ਜੈਯ ਰੰਧਾਵਾ, ਸਰਬ ਮਾਨ, ਮੱਤੇ ਆਲਾ, ਇਮਾਨਤ ਪ੍ਰੀਤ ਕੌਰ, ਹਰਸ਼ ਪੰਧੇਰ ਏ.ਡੀ ਅਫਸਰ ਅਤੇ ਜੀ ਰੋਮੀਓ ਵੀ ਫ਼ਿਲਮ ਪ੍ਰਮੋਸ਼ਨ ਲਈ ਹਾਜ਼ਰ ਸਨ। ਇਨ੍ਹਾਂ ਗੀਤਕਾਰਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਿਲ ਨੂੰ ਛੂਹਣ ਵਾਲੇ ਗੀਤ ਪੇਸ਼ ਕੀਤੇ ਹਨ, ਜੋ ਦਰਸ਼ਕਾਂ ਨੂੰ ਪਸੰਦ ਆਉਣਗੇ।

ਕਰਤਾਰ ਚੀਮਾ ਨੇ ਦੱਸਿਆ ਕਿ ਪੰਜਾਬੀ ਫ਼ਿਲਮ ਥਾਣਾ ਸਦਰ 17 ਸਤੰਬਰ, 2021 ਨੂੰ ਸਿਨੇਮਾ ਘਰਾਂ ਵਿੱਚ ਧਮਾਕੇਦਾਰ ਤਰੀਕੇ ਨਾਲ ਰਿਲੀਜ਼ ਹੋਣ ਜਾ ਰਹੀ ਹੈ। ਦੋ ਘੰਟੇ ਦਸ ਮਿੰਟ ਦੀ ਇਹ ਪੂਰੀ ਫ਼ਿਲਮ ਬਲਕਾਰ ਮੋਸ਼ਨ ਪਿਕਚਰਸ ਦੁਆਰਾ ਨਿਰਮਿਤ ਕੀਤੀ ਗਈ ਹੈ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਸਿਕੰਦਰ-2 ਵਰਗੀ ਧਮਾਕੇਦਾਰ ਅਤੇ ਮਨੋਰੰਜਕ ਫ਼ਿਲਮ ਵੀ ਪੰਜਾਬੀ ਫ਼ਿਲਮ ਜਗਤ ਨੂੰ ਦਿੱਤੀ ਸੀ। ਫ਼ਿਲਮ ਦੇ ਡਾਇਰੈਕਟਰ ਵਿਕਰਮ ਥੋਰੀ ਅਤੇ ਇਸ ਨੂੰ ਹੈਪੀ ਰੋਡੇ ਨੇ ਲਿਖਿਆ ਹੈ।

ਫ਼ਿਲਮ ਦੇ ਡਾਇਰੈਕਟਰ ਵਿਕਰਮ ਥੋਰੀ ਅਤੇ ਲੇਖਕ ਹੈਪੀ ਰੋਡੇ ਨੇ ਪੰਜਾਬੀ ਫ਼ਿਲਮ ਜਗਤ ਨੂੰ ਪਿਆਰ ਕਰਨੇ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ 17 ਸਤੰਬਰ ਦਿਨ ਸ਼ੁੱਕਰਵਾਰ ਨੂੰ ਰਿਲੀਜ ਹੋ ਰਹੀ ਥਾਣਾ ਸਦਰ ਜੋ ਕਿ ਐਕਸ਼ਨ, ਇਮੋਸ਼ਨ, ਥ੍ਰਿਲਰ ਅਤੇ ਟਵਿਸਟ ਭਰਪੂਰ ਅਸਲੀ ਜੀਵਨ ਦੀ ਕਹਾਣੀ ਨੂੰ ਪਰਦੇ ਉੱਤੇ ਜਰੂਰ ਦੇਖਣ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਫਿਲਮ ਨੂੰ ਲੈ ਕੇ ਖਾਸਕਰ ਨੌਜਵਾਨ ਵਰਗ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Share this Article
Leave a comment