Home / ਪੰਜਾਬ / ਪ੍ਰੇਮ ਵਿਆਹ ਦੀ ਨਵੀਂ ਮਿਸਾਲ, ਲਾੜੀ 23 ਸਾਲਾਂ ਦੀ ਲਾੜਾ 66 ਸਾਲ ਦਾ, ਕਿਉਂ ਹੋ ਗਈ ਨਾ ਓਹੀ ਗੱਲ, ”ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ?”..

ਪ੍ਰੇਮ ਵਿਆਹ ਦੀ ਨਵੀਂ ਮਿਸਾਲ, ਲਾੜੀ 23 ਸਾਲਾਂ ਦੀ ਲਾੜਾ 66 ਸਾਲ ਦਾ, ਕਿਉਂ ਹੋ ਗਈ ਨਾ ਓਹੀ ਗੱਲ, ”ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ?”..

ਸੰਗਰੂਰ : ਪੰਜਾਬ ‘ਚ ਲੜਕੀਆਂ ਦੀ ਘੱਟ ਰਹੀ ਜਨਮ ਦਰ ਅਤੇ ਵੱਧ ਰਹੀ ਸ਼ਾਖਰਤਾ ਜਿੱਥੇ ਸੂਬੇ ਦੇ ਨੌਜਵਾਨਾਂ ਲਈ ਸੋਹਣੀ ਸੂਝਵਾਨ ਅਤੇ ਖ਼ਾਨਦਾਨੀ ਲੜਕੀ ਦੀ ਲੱਭਣ ਦੇ ਆੜੇ ਆ ਰਹੀ ਹੈ, ਉੱਥੇ ਇੰਨੀ ਦਿਨੀ ਸ਼ੋਸਲ ਮੀਡੀਆ ‘ਤੇ ਕੁਝ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿੱਥੇ 66 ਸਾਲਾ ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਸੋਹਣੀ ਸੁਨੱਖੀ 23 ਸਾਲ ਦੀ ਮੁਟਿਆਰ ਨਾਲ ਲਾਵਾਂ-ਫੇਰੇ ਲੈਂਦਾ ਦਿਖਾਈ ਦੇ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸ਼ੋਸਲ ਮੀਡੀਆ ‘ਤੇ ਲੋਕ ਭਾਵੇਂ ਇਸ ਜੌੜੇ ਨੂੰ ਦਾਦੇ ਪੋਤੀ ਵਾਲੇ ਉਮਰ ਦੇ ਪਾੜੇ ਦਾ ਆਪੋ ਆਪਣੇ ਢੰਗ ਨਾਲ ਮਿਹਣਾਂ ਮਾਰ ਰਹੇ ਹੋਣ, ਪਰ ਦੱਸ ਦਈਏ ਕਿ ਇਹ ਵਿਆਹ ਮਾਪਿਆਂ ਵੱਲੋਂ ਲੜਕੀ ਲਈ ਕੋਈ ਆਪ ਲਾੜਾ ਲੱਭ ਕੇ ਨਹੀਂ ਕਰਵਾਇਆ ਗਿਆ, ਬਲਕਿ ਅਫਵਾਹ ਹੈ ਕਿ ਬਜ਼ੁਰਗ ਅਤੇ ਲੜਕੀ ਵੱਲੋਂ ਇਹ ਇੱਕ ਅਜਿਹਾ ਪ੍ਰੇਮ ਵਿਆਹ ਕਰਵਾਇਆ ਗਿਆ ਹੈ ਜਿਸ ਵਿੱਚ ਮਾਪਿਆਂ ਦੀ ਸਹਿਮਤੀ ਵੀ ਲੈ ਲਈ ਗਈ ਸੀ। ਜਿਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਵਿਆਹ ਦੇ ਮਾਮਲੇ ਵਿੱਚ ਉਮਰਾਂ ਦੇ ਪਾੜੇ ਨੂੰ ਵਿਸਾਰ, ਇਹ ਇੱਕ ਨਵੇਕਲੀ ਮਿਸਾਲ ਕਾਇਮ ਕੀਤੀ ਗਈ ਹੈ।

ਤੁਹਾਡੀ ਟੀ.ਵੀ ਸਕਰੀਨ ‘ਤੇ ਲੜਕੀ ਅੱਗੇ ਪੱਲਾ ਫੜ੍ਹ ਕੇ ਤੁਰਦਾ ਦਿਖਾਈ ਦੇ ਰਿਹਾ ਬਜ਼ੁਰਗ ਲਾੜਾ ਸੰਗਰੂਰ ਦੀ ਤਹਸੀਲ ਧੂਰੀ ਅਤੇ ਪਿੰਡ ਬਾਲੀਆਂ ਦਾ ਸਮਸੇਰ ਸਿੰਘ ਹੈ। ਜਿਸ ਦੀ ਉਮਰ 66 ਸਾਲ ਦੱਸੀ ਜਾਂਦੀ ਹੈ। ਸ਼ੋਸਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨਾਲ ਇਸ ਵਿਆਹ ਦਾ ਇੱਕ ਸਰਟੀਫੀਕੇਟ ਵੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲੜਕੀ ਦਾ ਨਾਮ ਨਵਪ੍ਰੀਤ ਕੌਰ ਪੁੱਤਰੀ ਬਹਾਦਰ ਸਿੰਘ ਵਾਸੀ ਜੈਦ ਪੱਤੀ ਲੌਂਗੋਵਾਲ ਸੰਗਰੂਰ ਦੱਸਿਆ ਗਿਆ ਹੈ ਤੇ ਉਸ ਦੀ ਜਨਮ ਤਾਰੀਕ ਇਸ ਸਰਟੀਫੀਕੇਟ ਵਿੱਚ 5 ਅਗਸਤ 1995 ਦਰਜ਼ ਕੀਤੀ ਦਿਖਾਈ ਦੇ ਰਹੀ ਹੈ। ਇਸੇ ਤਰ੍ਹਾਂ ਬਜ਼ੁਰਗ ਲਾੜੇ ਦਾ ਨਾਮ ਇਸ ਸਰਟੀਫੀਕੇਟ ਵਿੱਚ ਸਮਸ਼ੇਰ ਸਿੰਘ ਵਾਸੀ ਪਿੰਡ ਬਾਲੀਆਂ, ਤਹਸੀਲ ਧੂਰੀ, ਜਿਲ੍ਹਾ ਸੰਗਰੂਰ ਅਤੇ ਜਨਮ ਤਾਰੀਕ 8 ਸਤੰਬਰ 1952 ਦਰਜ਼ ਹੈ। ਇਹ ਸਰਟੀਫੀਕੇਟ ਚੰਡੀਗੜ੍ਹ ਦੇ ਸੈਕਟਰ 21-ਬੀ ਗੁਰਦੁਆਰਾ ਸ਼੍ਰੀ ਨਰੰਕਾਰੀ ਦਰਬਾਰ ਰਾਵਲਪਿੰਡੀ ਵੱਲੋਂ ਜ਼ਾਰੀ ਕੀਤਾ ਗਿਆ ਹੈ ਪਰ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਪਾਈ ਹੈ।

ਤਸਵੀਰਾਂ ਵਿੱਚ ਖ਼ਾਸ ਗੱਲ ਇਹ ਹੈ ਕਿ ਲਾਵਾਂ-ਫੇਰੇ ਲੈਣ ਮੌਕੇ ਨਾ ਤਾਂ ਲੜਕੀ ਨੇ ਦੁਲਹਨ ਦੀ ਤਰ੍ਹਾਂ ਕੋਈ ਸ਼ਿੰਗਾਰ ਕੀਤਾ ਹੋਇਆ ਹੈ ਅਤੇ ਨਾ ਹੀ ਗੁਰਦੁਆਰ ਸਾਹਿਬ ਦੇ ਹਾਲ ਅੰਦਰ ਕੋਈ ਰਿਸਤੇਦਾਰ ਬੈਠੇ ਦਿਖਾਈ ਦੇ ਰਹੇ ਹਨ। ਹਾਂ ! ਇੰਨਾਂ ਜਰੂਰ ਹੈ ਕਿ ਲੜਕੀ ਦਾ ਪੱਲਾ ਬਜੁਰਗ ਦੇ ਹੱਥ ਫੜਾਉਣ ਦੀ ਰਸਮ ਦੋ ਵਿਅਕਤੀ ਅਦਾ ਕਰਦੇ ਜ਼ਰੂਰ ਦਿਖਾਈ ਦੇ ਰਹੇ ਹਨ। ਜਿੰਨਾਂ ਦੇ ਨਾਮ ਵਿਆਹ ਵਾਲੇ ਸਰਟੀਫੀਕੇਟ ਅੰਦਰ ਗਵਾਹਾਂ ਦੇ ਤੌਰ ‘ਤੇ ਬਹਾਦਰ ਸਿੰਘ ਪੁੱਤਰ ਮੇਵਾ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਮੁਸਤਾਨ ਸਿੰਘ ਵੱਜੋਂ ਦਰਜ਼ ਕੀਤੇ ਗਏ ਹਨ। ਇਸ ਸਰਟੀਫੀਕੇਟ ਵਿੱਚ ਬਹਾਦਰ ਸਿੰਘ ਜੋ ਕਿ ਲੜਕੀ ਦੇ ਪਿਤਾ ਹਨ ਉਨ੍ਹਾਂ ਨੇ ਲੜਕੀ ਦੇ ਪੱਖ ਤੋਂ ਗਵਾਹੀ ਦਿੱਤੀ ਹੈ ਅਤੇ ਅਮਰਜੀਤ ਸਿੰਘ ਨੇ ਬਜੁਰਗ ਦੇ ਗਵਾਹ ਵੱਜੋਂ ਇਸ ਸਰਟੀਫੀਕੇਟ ਵਿੱਚ ਹਸਤਾਖ਼ਰ ਕੀਤੇ ਹਨ।

ਵਿਆਹ ਦਾ ਇਹ ਮਾਮਲਾ ਬੇਸ਼ੱਕ ਨਿੱਜੀ ਹੈ ਪਰ ਤਸਵੀਰਾਂ ਦੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਨੂੰ ਚਾਟ ਮਸਾਲਾ ਲਾ ਕੇ ਅੱਗੇ ਪੇਸ਼ ਕਰਨੋ ਫਿਰ ਵੀ ਪਿੱਛੇ ਨਹੀਂ ਹੱਟ ਰਹੇ। ਕੁਝ ਇਸ ਨੂੰ ਬਹੁਤ ਮਾੜਾ ਤੇ ਕੁਝ ਇਸ ਨੂੰ ਪ੍ਰੇਮੀਆਂ ਲਈ ਇੱਕ ਮਿਸਾਲ ਦੱਸਦਿਆਂ ਨੌਜਵਾਨਾਂ ਨੂੰ ਚਿੜ੍ਹਾ ਕੇ ਇਹ ਕਹਿਣੋਂ ਨਹੀਂ ਖੁੰਝ ਰਹੇ ਕਿ ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ!

 

 

Check Also

ਪਾਕਿਸਤਾਨ ਵੱਲੋਂ ਸਿੱਖਾਂ ਲਈ ਆਈ ਖੁਸ਼ੀ ਦੀ ਖ਼ਬਰ, ਲਾਂਘਾ ਖੋਲ੍ਹਣ ਲਈ ਤੈਅ ਕੀਤੀ ਤਾਰੀਖ..

ਲਾਹੌਰ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੋਲ੍ਹੇ ਜਾਣ ਲਈ ਦੋਵੇਂ ਮੁਲਕਾਂ ਵੱਲੋਂ ਕੰਮ …

Leave a Reply

Your email address will not be published. Required fields are marked *