Home / North America / ਪੈ ਗਿਆ ਪਟਾਕਾ, ਟਰੰਪ ਨੇ ਕੀਤਾ ਵੱਡਾ ਐਲਾਨ, ਡੌਂਕੀ ਜ਼ਰੀਏ ਅਮਰੀਕਾ ਜਾਣਾ ਹੋ ਗਿਆ ਔਖਾ, ਪੰਜਾਬੀਓ ਖ਼ਬਰਦਾਰ !

ਪੈ ਗਿਆ ਪਟਾਕਾ, ਟਰੰਪ ਨੇ ਕੀਤਾ ਵੱਡਾ ਐਲਾਨ, ਡੌਂਕੀ ਜ਼ਰੀਏ ਅਮਰੀਕਾ ਜਾਣਾ ਹੋ ਗਿਆ ਔਖਾ, ਪੰਜਾਬੀਓ ਖ਼ਬਰਦਾਰ !

ਚੰਡੀਗੜ੍ਹ : ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ‘ਚ ਅਮਰੀਕਾ ਜਾਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਲੱਖਾਂ ‘ਚ ਹੈ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਕਾਨੂੰਨੀ ਤੇ ਗੈਰ-ਕਾਨੂੰਨੀ ਢੰਗ-ਤਰੀਕਿਆਂ ਨਾਲ ਅਮਰੀਕਾ ਜਾਣ ਦੀ ਤਾਕ ਵਿੱਚ ਆਮ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਨਾਲ ਅਮਰੀਕਾ ਜਾਣ ਦੇ ਤਰੀਕੇ ਨੂੰ ਡੋਂਕੀ ਲਗਾਉਣਾ ਵੀ ਕਿਹਾ ਜਾਂਦਾ ਹੈ। ਪੁਲਿਸ ਰਿਕਾਰਡ ਤੋਂ ਇਲਾਵਾ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨਾਲ ਵੱਜ ਰਹੀਆਂ ਠੱਗੀਆਂ ਦੇ ਮਾਮਲਿਆਂ ‘ਤੇ ਜੇਕਰ ਨਿਗ੍ਹਾ ਮਾਰੀਏ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ‘ਚ ਵੀ ਡੋਂਕੀ ਯਾਨਿ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਜਾਣ ਦਾ ਧੰਦਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਹਾਲਾਤ ਇਹ ਹਨ ਕਿ ਅਮਰੀਕਾ ਪਹੁੰਚਣ ਦੀ ਇੱਛਾ ਰੱਖਣ ਵਾਲੇ ਨੌਜਵਾਨ ਵੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਤੇ ਆਪਣੀਆਂ ਜ਼ਮੀਨਾਂ ਗਹਿਣੇ ਰੱਖ, ਮੋਟੀ ਰਕਮ ਫਰਜ਼ੀ ਏਜੰਟਾਂ ਨੂੰ ਫੜਾ ਦਿੰਦੇ ਹਨ। ਪਰ ਦੱਸ ਦਈਏ ਕਿ ਹੁਣ ਅਜਿਹਾ ਗੈਰ-ਕਾਨੂੰਨੀ ਧੰਦਾ ਚਲਾਉਣ ਵਾਲੇ ਤੇ ਇਸ ਢੰਗ ਨਾਲ ਅਮਰੀਕਾ ਜਾਣ ਦੇ ਚਾਹਵਾਨ ਲੋਕਾਂ ਲਈ ਇੱਕ ਬੁਰੀ ਖ਼ਬਰ ਆਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨਾਲ ਲੱਗਦੀ 92 ਕਿਲੋਮੀਟਰ ਲੰਬੀ ਕੰਧ ਨੂੰ 18 ਫੁੱਟ ਉੱਚੀ ਕਰਨ ਲਈ ਫੌਜੀ ਫੰਡ ਜਾਰੀ ਕਰ ਦਿੱਤਾ ਹੈ। ਡੋਨਾਲਡ  ਟਰੰਪ ਨੇ ਅਜਿਹਾ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਕੀਤਾ ਹੈ, ਤੇ ਇਸ ਲਈ 1 ਬਿਲੀਅਨ ਡਾਲਰ (68 ਸੌ ਕਰੋੜ ਰੁਪਏ) ਦੀ ਰਾਸ਼ੀ ਵੀ ਮਨਜ਼ੂਰ ਕਰ ਦਿੱਤੀ ਗਈ ਹੈ। ਅਮਰੀਕੀ ਸਰਕਾਰ ਦੇ ਸੈਨੀਟਰਸ ਅਤੇ ਵਿਰੋਧੀ ਧਿਰ ਆਗੂਆਂ ਦੇ ਵਿਰੋਧ ਦੇ ਬਾਵਜੂਦ ਟਰੰਪ ਨੇ ਆਪਣਾ ਇਹ ਸਭ ਤੋਂ ਵੱਡਾ ਚੋਣ ਵਾਅਦਾ ਪੂਰਾ ਕਰਨ ਵੱਲ ਕਦਮ ਵਧਾਇਆ ਹੈ। ਇਸ ਖ਼ਬਰ ਦੇ ਆਉਣ ਤੋਂ ਬਾਅਦ ਪਤਾ ਲੱਗਾ ਹੈ ਕਿ ਅਜਿਹੇ ਗੋਰਖ ਧੰਦਿਆਂ ‘ਚ ਲੱਗੇ ਲੋਕਾਂ ਅਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਇੱਛਾ ਰੱਖਣ ਵਾਲਿਆਂ ਦੇ ਘਰਾਂ ‘ਚ ਸੋਗ ਦਾ ਮਹੌਲ ਹੈ। ਮਾਹਰਾਂ ਅਨੁਸਾਰ ਹਾਲਾਤ ਇਹ ਬਣ ਗਏ ਹਨ ਕਿ ਹੁਣ ਪੰਜਾਬੀਆਂ ਨੂੰ ਏਜੰਟਾਂ ਨਾਲ ਸੌਦਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਹੋਵੇਗਾ। ਪਹਿਲਾਂ ਤਾਂ ਡੋਂਕੀ ਲਗਾਉਣ ਵਾਲਾ ਤਰੀਕਾ ਹੈ ਹੀ ਗੈਰ ਕਾਨੂੰਨੀ, ਤੇ ਹੁਣ ਟਰੰਪ ਦੀ ਉੱਚੀ ਕੰਧ ਟੱਪਣਾ, ਨਾ ਤਾਂ ਪੰਜਾਬੀਆਂ ਦੇ ਹੱਥ ਵਸ ਰਹੇਗਾ, ਤੇ ਨਾ ਹੀ ਨੌਜਵਾਨਾਂ ਦੀ ਜਾਨ ਜੋਖਮ ‘ਚ ਪਾਕੇ ਅਮਰੀਕਾ ਭੇਜਣ ਦੇ ਸੁਪਨੇ ਦਿਖਾਉਣ ਵਾਲੇ ਫਰਜ਼ੀ ਏਜੰਟ ਦੇ ਤਰੀਕੇ ਉਨ੍ਹੇ ਕਾਰਗਰ ਹੋਣਗੇ।  

Check Also

ਕਿਸਾਨ ਪਰੇਡ ਨੂੰ ਸਫਲ ਬਣਾਉਣ ਲਈ ਪੰਧੇਰ ਨੇ ਦੱਸੀ ਵੱਡੀ ਰਣਨੀਤੀ

ਅੰਮ੍ਰਿਤਸਰ : ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਵੱਧਦਾ ਜਾ ਰਿਹਾ ਹੈ। ਕਿਸਾਨਾਂ ਨੇ …

Leave a Reply

Your email address will not be published. Required fields are marked *