ਪੇਡਾ ਵੱਲੋ ਕਿਸਾਨਾਂ ਨੂੰ ‘ ਕਿਸਾਨ ਸੋਲਰ ਪਾਵਰ ਸਕੀਮ -2015 ‘ ਅਧੀਨ ਲੈਟਰ ਆਫ ਅਵਾਰਡ (ਐਲ.ਓ.ਏ.) ਜਾਰੀ ਕੀਤੇ ਗਏ।

TeamGlobalPunjab
2 Min Read

ਚੰਡੀਗੜ੍ਹ : ਇਸ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ), ਪੰਜਾਬ ਰਾਜ ਦੀ ਮਨੋਨੀਤ ਏਜੰਸੀ (ਐਸ.ਡੀ.ਏ.) ਹੈ। ਲੈਟਰ ਆਫ ਅਵਾਰਡ ਜਾਰੀ ਕਰਨ ਦੇ ਸਮਾਗਮ ਦਾ ਉਦਘਾਟਨ ਕਰਦਿਆਂ ਚੇਅਰਮੈਨ ਐਚ.ਐੱਸ. ਹੰਸਪਾਲ, ਪੇਡਾ, ਨੇ ਪੰਜਾਬ ਰਾਜ ਵਿੱਚ ਸੂਰਜੀ ਊਰਜਾ ਦੀ ਜਰੂਰਤ ਤੇ ਜੋਰ ਦਿੱਤਾ ਹੈ। ਇਸਦਾ ਉਦੇਸ ਸਾਡੇ ਰਾਜ ਨੂੰ ਸਵੱਛ, ਹਰਾ ਅਤੇ ਪ੍ਰਦੂਸਣ ਮੁਕਤ ਬਣਾਉਣਾ ਹੈ ਅਤੇ ਇਸ ਤੋਂ ਇਲਾਵਾ ਸਾਡੇ ਕਿਸਾਨਾਂ ਨੂੰ ਇਸ ਵਿਲੱਖਣ ਵਿਕਾਸ ਮਾਡਲ ਵਿਚ ਸਾਮਲ ਕਰਕੇ ਖੁਸ਼ਹਾਲ ਬਣਾਉਣਾ ਹੈ।
ਨਵਜੋਤ ਪਾਲ ਸਿੰਘ ਰੰਧਾਵਾ, ਆਈ.ਏ.ਐੱਸ, ਮੁੱਖ ਕਾਰਜਕਾਰੀ ਅਫਸਰ, ਪੇਡਾ ਨੇ ਪੰਜਾਬ ਰਾਜ ਵਿੱਚ ਪੇਡਾ ਵੱਲੋਂ ਸੂਰਜੀ ਊਰਜਾ ਦੀ ਜਰੂਰਤ ਬਾਰੇ ਚੁੱਕੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਤੇਜੀ ਨਾਲ ਉਭਰ ਰਹੇ ਸੂਰਜੀ ਊਰਜਾ ਹੱਬ ਵਜੋਂ ਪੰਜਾਬ, ਸੂਰਜੀ ਊਰਜਾ ਉਤਪਾਦਨ, ਸੋਲਰ ਉਪਕਰਣਾਂ ਦਾ ਨਿਰਮਾਣ ਅਤੇ ਘਰੇਲੂ, ਵਪਾਰਕ ਅਤੇ ਖੇਤੀਬਾੜੀ ਵਰਤੋਂ ਲਈ ਸੋਲਰ ਪਲਾਂਟਾਂ ਦੀ ਸਥਾਪਨਾ ਨੂੰ ਉਤਸਾਹਤ ਕਰਨ ਲਈ ਸਹੂਲਤਾ ਦੇ ਰਿਹਾ ਹੈ।
ਪੰਜਾਬ ਨੇ ਰਾਜ ਸਕਤੀ ਸਹੂਲਤਾ ਲਈ ਲੰਬੀ ਮਿਆਦ ਦੇ ਬੈਂਕਏਬਲ ਪੀ ਪੀ ਏ ਸਾਈਨ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ, ਪੰਜਾਬ ਰਾਜ ਵਿੱਚ ਘੱਟੋ ਘੱਟ 1 MWp ਦੀ ਸਮਰੱਥਾ ਵਾਲੇ ਅਤੇ ਵੱਧ ਤੋਂ ਵੱਧ 2.5 MWp (ਪ੍ਰਤੀ ਜਮੀਨ ਮਾਲਕ) ਦੀ ਸਮਰੱਥਾ ਵਾਲੇ ਸੂਰਜੀ ਪ੍ਰੋਜੈਕਟਾ ਅਧੀਨ 3.20/ Kwh ਫਿਕਸ ਟੈਰਿਫ ਦੇ ਹਿਸਾਬ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਬਿਜਲੀ ਵੇਚਣ ਲਈ ਸੂਰਜੀ ਊਰਜਾ ਪ੍ਰਾਜੈਕਟਾਂ ਨੂੰ ਉਤਸਾਹਿਤ ਕਰ ਰਹੀ ਹੈ।
ਨਿਰਦੇਸਕ , ਪੇਡਾ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਵਪਾਰਿਕ ਅਦਾਰੇ ਅਤੇ ਰਿਹਾਇਸ਼ਾਂ ਤੇ ਸੂਰਜੀ ਊਰਜਾ ਅਪਣਾਉਣ ਲਈ ਬੇਨਤੀ ਕੀਤੀ।

Share this Article
Leave a comment