ਪਿਸ਼ਾਵਰ ‘ਚ ਹੋਈ ਸਿੱਖ ਹਕੀਮ ਦੀ ਹੱਤਿਆ ’ਚ ਪੁਲਿਸ  ਨੇ 4000 ਵਿਅਕਤੀਆਂ ਦੇ ਮੋਬਾਈਲ ਡਾਟਾ ਦੀ ਕੀਤੀ ਜਾਂਚ

TeamGlobalPunjab
1 Min Read

ਪਿਸ਼ਾਵਰ  : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ‘ਚ ਹੋਈ ਸਿੱਖ ਹਕੀਮ ਦੀ ਹੱਤਿਆ ’ਚ ਪੁਲਿਸ   ਨੇ 4000 ਵਿਅਕਤੀਆਂ ਦੀ ਪਛਾਣ ਕੀਤੀ ਹੈ ਅਤੇ ਉਹਨਾਂ ਅਪਰਾਧੀਆਂ ਦਾ ਪਤਾ ਲਗਾਉਣ ਲਈ ਮੋਬਾਈਲ ਡਾਟਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਪਿਛਲੇ ਮਹੀਨੇ ਇੱਥੇ ਇਕ ਮਸ਼ਹੂਰ ਸਿੱਖ ‘ਹਕੀਮ’ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ।

ਸਤਨਾਮ ਸਿੰਘ (ਖਾਲਸਾ), ਜੋ ਯੂਨਾਨੀ ਦਵਾਈ ਦਾ ਅਭਿਆਸ ਕਰਦਾ ਸਨ, 30 ਸਤੰਬਰ ਨੂੰ ਆਪਣੇ ਕਲੀਨਿਕ ਵਿੱਚ ਸਨ, ਜਦੋਂ ਹਮਲਾਵਰਾਂ ਨੇ ਉਹਨਾਂ ਦੇ ਕੈਬਿਨ ਵਿੱਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ 45 ਸਾਲਾ ਵਿਅਕਤੀ ਦੀ ਤੁਰੰਤ ਮੌਤ ਹੋ ਗਈ। ਉਨ੍ਹਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ-ਖੁਰਾਸਾਨ ਨੇ ਲਈ ਹੈ। ਪਾਕਿਸਤਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ 15 ਅਧਿਕਾਰੀਆਂ ਦੀਆਂ ਚਾਰ ਟੀਮਾਂ ਹੱਤਿਆਕਾਂਡ ਦੀ ਜਾਂਚ ਵਿਚ ਜੁਟੀਆਂ ਹਨ। ਤਿੰਨ ਟੀਮਾਂ ਖ਼ੁਫ਼ੀਆ ਜਾਣਕਾਰੀ ਜੁਟਾਉਣ ਤੇ ਮੋਬਾਈਲ ਡਾਟਾ (ਸੂਚਨਾਵਾਂ ਤੇ ਅੰਕੜੇ) ਇਕੱਠੇ ਕਰਨ ਦੇ ਨਾਲ-ਨਾਲ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀਆਂ ਹਨ, ਜਦਕਿ ਚੌਥੀ ਟੀਮ ਨੂੰ ਪਿਸ਼ਾਵਰ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸ਼ੱਕੀਆਂ ਦੀ ਗ੍ਰਿਫਤਾਰੀ ਵਿਚ ਲਾਇਆ ਗਿਆ ਹੈ।

Share this Article
Leave a comment