ਕਰਾਚੀ : ਜਿਵੇ ਜਿਵੇ ਕੋਰੋਨਾ ਵਾਇਰਸ ਦਾ ਆਤੰਕ ਵਧਦਾ ਜਾ ਰਿਹਾ ਹੈ ਤਿਵੇਂ ਤਿਵੇਂ ਸਾਰੇ ਦੇਸ਼ਾਂ ਵਲੋਂ ਇਸ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਹੀ ਹੁਣ ਗੁਆਂਢੀ ਮੁਲਕ ਪਾਕਿਸਤਾਨ ਵਲੋਂ ਵੀ 22 ਮਾਰਚ ਤੋਂ ਲੈ ਕੇ 28 ਮਾਰਚ ਤਕ ਰੱਦ ਕਰ ਦਿਤੀਆਂ ਗਿਆ ਹਨ। ਪਰ ਘਰੇਲੂ ਉਡਾਣਾਂ ਅਜੇ ਬਰਕਰਾਰ ਰਹਿਣਗੀਆਂ।
https://twitter.com/Official_PIA/status/1241291825807327232
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਲਗਭਗ ਸਾਰੇ ਦੇਸ਼ਾਂ ਵਲੋਂ ਹੀ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ। ਰਿਪੋਰਟਾਂ ਮੁਤਾਬਿਕ ਇਹ ਫੈਸਲਾ ਸਿਵਲ ਏਵੀਏਸ਼ਨ ਅਥਾਰਟੀ ਦੇ ਦਿਸ਼ਾ ਨਿਰਦੇਸ਼ਾ ਤੇ ਲਿਆ ਗਿਆ ਹੈ।
Despite global pandemic of COVID 19, we remain committed to supporting our Afghan brothers & sisters. I have given instructions to open the Chaman-Spinboldak border & let trucks crossover into Afghanistan. In time of crisis, we remain steadfast with Afghanistan.
— Imran Khan (@ImranKhanPTI) March 20, 2020
ਦੱਸਣਯੋਗ ਹੈ ਕਿ ਹੁਣ ਤਕ ਪਾਕਿਸਤਾਨ ਅੰਦਰ ਵਾਇਰਸ ਦੇ ਪ੍ਰਕੋਪ ਕਰਨ 3 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋ ਕਿ ਇਸ ਕਾਰਨ 481 ਵਿਅਕਤੀ ਪ੍ਰਭਾਵਿਤ ਹੋਏ ਹਨ।