ਪਹਿਲੀ ਵਾਰ ਭਾਰਤੀ ਫੌਜ ‘ਚ ਹੋਵੇਗੀ ਮਹਿਲਾਵਾਂ ਦੀ ਭਰਤੀ, ਆਨਲਾਈਨ ਕਰੋ ਅਪਲਾਈ

TeamGlobalPunjab
2 Min Read

ਨਵੀਂ ਦਿੱਲੀ: ਭਾਰਤੀ ਫੌਜ ‘ਚ ਪਹਿਲੀ ਵਾਰ ਮਿਲਟਰੀ ਪੁਲਿਸ ‘ਚ ਸਿਪਾਹੀ ਅਤੇ ਜਰਨਲ ਡਿਊਟੀ ਅਹੁਦਿਆਂ ’ਤੇ ਔਰਤਾਂ ਦੀ ਭਰਤੀ ਵਿਚ ਖੁਲ੍ਹ ਰਹੀ ਹੈ। ਰੱਖਿਆ ਮੰਤਰਾਲੇ ਵਲੋਂ ਵੀ ਇਸ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਜਿਸ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਵੋਮੈਨ ਮਿਲਟਰੀ ਪੁਲਿਸ ਦੇ ਅਹੁਦਿਆਂ ’ਤੇ ਐਪਲੀਕੇਸ਼ਨ ਲਈ ਉਮੀਦਵਾਰਾਂ ਨੂੰ ਆਨਲਾਈਨ ਅਰਜ਼ੀ ਭੇਜਣੀ ਹੋਵੇਗੀ। ਇਸ ਲਈ ਉਹਨਾਂ ਨੂੰ ਇਸ ਦੀ ਵੈਬਸਾਈਟ ’ਤੇ ਜਾਣਾ ਪਵੇਗਾ। ਇਸ ਦੀ ਤਰੀਕ 25 ਤੋਂ 8 ਜੂਨ ਤਕ ਚਲੇਗੀ। ਜਨਵਰੀ ਵਿਚ ਸੈਨਾ ਪੁਲਿਸ ‘ਚ ਪਹਿਲੀ ਵਾਰ ਔਰਤਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਸੀ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਵੀ ਦਿੱਤੀ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਸੈਨਾ ਪੁਲਿਸ ‘ਚ ਹੁਣ 20ਫ਼ੀਸਦੀ ਹਿੱਸੇਦਾਰੀ ਔਰਤਾਂ ਦੀ ਹੋਵੇਗੀ।

- Advertisement -

ਇਸ ਵਾਰ ਪਹਿਲੀ ਵਾਰ ਆਨਲਾਈਨ ਅਰਜ਼ੀ ਦੁਆਰਾ ਵੋਮੈਨ ਮਿਲਟਰੀ ਪੁਲਿਸ ਅਹੁਦਿਆਂ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਆਫਲਾਈਨ ਫਾਰਮ ਭਰਨਾ ਹੁੰਦਾ ਸੀ। ਇਸ ਵਾਸਤੇ ਲਿਖਤੀ ਪੇਪਰ ਹੋਵੇਗਾ। ਇਸ ਲਈ ਕਾਮਨ ਇੰਟ੍ਰੈਂਸ ਟੇਸਟ ਹੋਵੇਗਾ। ਇਸ ਵਿਚ ਮੈਡੀਕਲ ਟੈਸਟ ਵੀ ਹੋਵੇਗਾ। ਰਿਪੋਰਟ ਮੁਤਾਬਕ ਇਸ ਦੇ ਜ਼ਰੀਏ ਕੁਲ 100 ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ। ਇਸ ਭਰਤੀ ਵਾਸਤੇ 17 ਤੋਂ 21 ਸਾਲ ਤਕ ਦੇ ਉਮੀਦਵਾਰ ਅਰਜ਼ੀ ਭੇਜ ਸਕਦੇ ਹਨ।

ਸਿੱਖਿਆ ਵਿਚ 45 ਫੀਸਦੀ 10ਵੀਂ ਦੇ ਨੰਬਰ ਹੋਣ ਅਤੇ ਬਾਕੀ ਵਿਸ਼ਿਆਂ ਚੋਂ 33 ਫੀਸਦੀ ਨੰਬਰ ਹੋਣ। ਨੌਕਰੀ ਲਈ ਉਮੀਦਵਾਰ ਦੀ ਉਚਾਈ ਘੱਟੋ ਘੱਟ 142 ਸੈਮੀ ਹੋਣੀ ਚਾਹੀਦੀ ਹੈ। ਭਰਤੀ ਲਈ ਇਕ ਫੋਟੋ, ਐਡਮਿਟ ਕਾਰਡ, ਸਿੱਖਿਆ ਵਾਲੇ ਦਸਤਾਵੇਜ਼, ਐਨਸੀਸੀ ਸਾਰਟੀਫਿਕੇਟ ਡੋਮਿਸਾਈਕਲ ਸਾਰਟੀਫਿਕੇਟ, ਜਾਤੀ ਸਾਰਟੀਫਿਕੇਟ, ਸਕੂਲ ਕਰੈਕਟਰ ਸਾਰਟੀਫਿਕੇਟ, ਕਲਾਸ ਪ੍ਰਮਾਣ ਪੱਤਰ, ਕਰੈਕਟਰ ਸਾਰਟੀਫਿਕੇਟ, ਰਿਲੇਸ਼ਨਸ਼ਿਪ ਸਾਰਟੀਫਿਕੇਟ ਜ਼ਰੂਰੀ ਹਨ। ਮਿਲਟਰੀ ਪੁਲਿਸ ‘ਚ ਸ਼ਾਮਲ ਹੋਣ ਵਾਲੀਆਂ ਔਰਤਾਂ ਬਲਾਤਕਾਰ ਤੇ ਛੇੜਛਾੜ ਜਿਹੇ ਮਾਮਲਿਆਂ ਦੀ ਜਾਂਚ ਕਰਨਗੀਆਂ। ਸੈਨਾ ਪੁਲਿਸ ਦਾ ਰੋਲ ਫ਼ੌਜੀ ਅਦਾਰਿਆਂ ਦੇ ਨਾਲ-ਨਾਲ ਛਾਉਣੀ ਇਲਾਕਿਆਂ ਦੀ ਦੇਖ-ਰੇਖ ਕਰਨਾ ਹੁੰਦਾ ਹੈ।

 

Share this Article
Leave a comment