ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਅੱਜ ਇੱਕ ਵਾਰ ਫਿਰ ਤੋਂ ਟਲ ਗਈ ਹੈ। ਇਸ ਨੂੰ ਲੈ ਕੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਰਿਸ਼ੀ ਕਪੂਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਰਿਸ਼ੀ ਕਪੂਰ ਨੇ ਪ੍ਰਸਿੱਧ ਅਦਾਕਾਰ ਸੰਨੀ ਦਿਓਲ ਦੀ ਫਿਲਮ ਦੇ ਸੀਨ ਵਾਂਗ ਕਿ ਤਾਰੀਖ ‘ਤੇ ਤਾਰੀਖ.. ਵਾਂਗ ਹੀ ਟਵੀਟ ਕੀਤਾ ਹੈ। ਰਿਸ਼ੀ ਕਪੂਰ ਨੇ ਟਵੀਟ ਕਰਦਿਆਂ ਲਿਖਿਆ ਕਿ, “ਨਿਰਭਿਆ ਕੇਸ : ਤਾਰੀਖ ਪੇ ਤਾਰੀਖ ਤਾਰੀਖ ਪੇ ਤਾਰੀਖ ਹਾਸੋਹੀਣਾ।
Nirbhaya case. Tareekh pe tareekh,tareekh pe tareekh, tareekh pe tareekh- “Damini”. Ridiculous!
— Rishi Kapoor (@chintskap) March 2, 2020
- Advertisement -
ਦੱਸ ਦਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਲੇ ਹੁਕਮਾਂ ਤੱਕ ਭਲਕੇ ਹੋਣ ਵਾਲੀ ਫਾਂਸੀ ਉੱਤੇ ਰੋਕ ਲਗਾ ਦਿੱਤੀ ਗਈ ਹੈ। ਵਾਰ-ਵਾਰ ਟਲ ਰਹੀ ਫਾਂਸੀ ਨੂੰ ਲੈ ਕੇ ਨਿਰਭਯਾ ਦੀ ਮਾਂ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ, “ਅਦਾਲਤ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਆਪਣੇ ਹੁਕਮ ਦੀ ਪਾਲਣਾ ਕਰਨ ਵਿੱਚ ਇੰਨਾ ਸਮਾਂ ਕਿਉਂ ਲਗਾ ਰਹੀ ਹੈ। ਇਹ ਸਿਸਟਮ ਦੀ ਨਾਕਾਮੀ ਨੂੰ ਵਿਖਾਉਂਦਾ ਹੈ। ਉਨ੍ਹਾਂ ਕਿਹਾ ਸਾਡਾ ਪੂਰਾ ਸਿਸਟਮ ਅਪਰਾਧੀਆਂ ਦੀ ਸਹਾਇਤਾ ਕਰਦਾ ਹੈ।” ਦੱਸਣਯੋਗ ਹੈ ਕਿ ਪਟਿਆਲਾ ਹਾਊਸ ਕੋਰਟ ਵਿੱਚ ਦੋਸ਼ੀ ਪਵਨ ਨੇ ਅਪੀਲ ਕਰਦਿਆਂ ਕਿਹਾ ਕਿ ਉਸ ਦੀ ਰਹਿਮ ਪਟੀਸ਼ਨ ਹਾਲੇ ਰਾਸ਼ਟਰਪਤੀ ਕੋਲ ਪੈਂਡਿੰਗ ਹੈ, ਇਸੇ ਲਈ ਭਲਕੇ ਹੋਣ ਵਾਲੀ ਫਾਂਸੀ ਦੀ ਸਜ਼ਾ ਉੱਤੇ ਰੋਕ ਲਗਾਈ ਜਾਵੇ।