ਨਵਾਂਸ਼ਹਿਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਮੁੱਠਭੇੜ ਦੌਰਾਨ ਨਾਮੀ ਗੈਂਗਸਟਰ ਦੀ ਮੌਤ, ਇੱਕ ਗ੍ਰਿਫਤਾਰ, ਇੱਕ ਫਰਾਰ

TeamGlobalPunjab
1 Min Read

ਹੁਸ਼ਿਆਰਪੁਰ : ਸੂਬੇ ਅੰਦਰ ਗੈਂਗਸਟਰਾਂ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਹਮੇਸ਼ਾ ਹੀ ਚੌਕਸ ਰਹਿੰਦੀ ਹੈ। ਇਸ ਦੇ ਚਲਦਿਆਂ ਸੂਚਨਾ ਦੇ ਅਧਾਰ ‘ਤੇ ਨਵਾਸ਼ਹਿਰ ਪੁਲਿਸ ਵੱਲੋਂ ਇਕ ਗੈਂਗਸਟਰ ਵਿਰੁੱਧ ਕਾਰਵਾਈ ਕੀਤੀ ਗਈ। ਇਸ ਦੌਰਾਨ ਹੁਸ਼ਿਆਰਪੁਰ ਦੇ ਮਾਹਿਲਪੁਰ ਇਲਾਕੇ ‘ਚ ਗੋਲਬਾਰੀ ਹੋ ਗਈ। ਰਿਪੋਰਟਾਂ ਮੁਤਾਬਿਕ ਇਸ ਗੋਲੀਬਾਰੀ ਦੌਰਾਨ ਕਪੂਰਥਲਾ ਦੇ ਇੱਕ ਪ੍ਰਸਿੱਧ ਗੈਂਗਸਟਰ ਦੀ ਮੌਤ ਹੋ ਗਈ। ਇੱਥੇ ਹੀ ਬੱਸ ਨਹੀਂ ਇਸ ਤੋਂ ਇਲਾਵਾ ਇੱਕ ਗੈਂਗਸਟਰ ਦੇ ਗ੍ਰਿਫਤਾਰ ਕਰ ਲੈਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।

ਰਿਪੋਰਟਾਂ ਮੁਤਾਬਿਕ ਮ੍ਰਿਤਕ ਗੈਂਗਸਟਰ ਦੀ ਪਹਿਚਾਣ ਸ਼ੂਟਰ ਵਰਿੰਦਰ ਸਿੰਘ ਕਾਕਾ ਵਜੋਂ ਕੀਤੀ ਗਈ ਹੈ ਜਦੋਂ ਕਿ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨੂਰਮਹਿਲ ਦੇ ਰਹਿਣ ਵਾਲੇ ਮਨਦੀਪ ਸਿੰਘ ਮੰਨਾ ਦੇ ਪੈਰ ‘ਚ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ ਪਰ ਇਸ ਦੇ ਬਾਵਜੂਦ ਵੀ ਉਹ ਮੌਕੇ ਤੋਂ ਫਰਾਰ ਹੋ ਗਿਆ। ਇਹ ਤਿੰਨੇ ਹੀ 17 ਫਰਵਰੀ ਨੂੰ ਦਰਜ਼ ਕਿਸੇ ਇਰਾਦਾ ਕਤਲ ਦੇ ਮਾਮਲੇ ‘ਚ ਲੋੜੀਂਦੇ ਸਨ। ਰਿਪੋਰਟਾਂ ਮੁਤਾਬਿਕ ਨਵਾਂਸ਼ਹਿਰ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਇਲਾਕੇ ਦੇ ਮਾਹਿਲਪੁਰ ‘ਚ ਇੱਕ ਬੰਦ ਕੋਠੀ ਅੰਦਰੋਂ ਅਵਾਜਾਂ ਆਉਂਦੀਆਂ ਹਨ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਕੋਠੀ ਨੂੰ ਘੇਰਾ ਪਾ ਲਿਆ। ਇਸ ਤੋਂ ਬਾਅਦ ਫਾਇਰਿੰਗ ਸ਼ੁਰੂ ਹੋ ਗਈ।

Share this Article
Leave a comment