ਤਰਨ ਤਾਰਨ : ਇਸ ਵੇਲੇ ਦੀ ਵੱਡੀ ਖਬਰ ਤਰਨ ਤਾਰਨ ਸਾਹਿਬ ਦੇ ਪਿੰਡ ਡਾਲੇਗੇ ਤੋਂ ਆ ਰਹੀ ਹੈ। ਜਿੱਥੇ ਨਗਰ ਕੀਰਤਨ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਪਟਾਕੇ ਚਲਾਉਂਦੇ ਸਮੇਂ ਇੱਕ ਟਰਾਲੀ ‘ਚ ਵੱਡੀ ਗਿਣਤੀ ਵਿੱਚ ਪਏ ਪਟਾਕਿਆਂ ਨੂੰ ਅੱਗ ਲੱਗ ਗਈ ਜਿਸ ਕਾਰਨ ਵੱਡਾ ਧਮਾਕਾ ਹੋਇਆ। ਧਮਾਕਾ ਇੰਨਾ ਭਿਆਨਕ ਸੀ ਕਿ ਟਰਾਲੀ ਦੇ ਵੀ ਪਰਖੱਚੇ ਉੱਡ ਗਏ। ਇਸ ਦੌਰਾਨ 10 -12 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ ਜਦੋਂ ਕਿ ਇੱਕ ਵਿਅਕਤੀ ਦੀ ਮੌਤ ਦੱਸੀ ਜਾ ਰਹੀ ਹੈ।