Home / ਪੰਜਾਬ / ਦ੍ਰਿਸ਼ਟੀ ਪੰਜਾਬ ਨੇ 23 ਵਿਦਿਆਰਥੀ ਕੀਤੇ 11.50 ਲੱਖ ਰੁਪਏ ਦੇ ਐਵਾਰਡ ਨਾਲ ਸਨਮਾਨਿਤ

ਦ੍ਰਿਸ਼ਟੀ ਪੰਜਾਬ ਨੇ 23 ਵਿਦਿਆਰਥੀ ਕੀਤੇ 11.50 ਲੱਖ ਰੁਪਏ ਦੇ ਐਵਾਰਡ ਨਾਲ ਸਨਮਾਨਿਤ

ਵਾਤਾਵਰਨ ਉਮੇਂਦਰ ਦੱਤ ਰਾਜਪਾਲ ਸਿੱਧੂ ਐਵਾਰਡ ਨਾਲ ਸਨਮਾਨਿਤ

ਚੰਡੀਗੜ੍ਹ : ਕੈਨੇਡਾ ਦੀ ਗੈਰ ਸਰਕਾਰੀ ਸੰਸਥਾ ‘ਦ੍ਰਿਸ਼ਟੀ ਪੰਜਾਬ’ ਨੇ ਆਪਣੇ 10ਵੇਂ ਸਲਾਨਾ ਐਵਾਰਡ ਸਮਾਗਮ ਵਿਚ ਪੰਜਾਬ ਦੇ 23 ਹੋਣਹਾਰ ਵਿਦਿਆਰਥੀਆਂ ਨੂੰ 11.50 ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ।

ਚੰਡੀਗੜ੍ਹ ਪ੍ਰੈਸ ਕਲੱਬ ਵਿਚ ਕਰਵਾਏ ਗਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਮਾਰਚ 2019 ਦੀ ਦਸਵੀਂ ਦੀ ਪ੍ਰੀਖਿਆ ਵਿਚ ਮੈਰਿਟ ਸੂਚੀ ਵਿਚ ਆਏ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀਆਂ ਨੂੰ ਦ੍ਰਿਸ਼ਟੀ ਐਵਾਰਡ ਲਈ ਚੁਣਿਆ ਗਿਆ ਸੀ। ਇਸ ਵਾਰ ਪੰਜਾਬ ਦੀ ਮੈਰਿਟ ਸੂਚੀ ਵਿਚ ਸਰਕਾਰੀ ਸਕੂਲਾਂ ਦੇ 64 ਵਿਦਿਆਰਥੀ ਆਏ ਸਨ, ਜਿੰਨ੍ਹਾਂ ਵਿਚੋਂ ਆਰਥਿਕ ਸਥਿਤੀ ਦੇ ਹਿਸਾਬ ਨਾਲ 23 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ।

ਦ੍ਰਿਸ਼ਟੀ ਪੰਜਾਬ ਵਲੋਂ ਹੀ ਕੈਨੇਡਾ ਵੱਸਦੇ ਸਿੱਧੂ ਪਰਿਵਾਰ ਦੇ ਸਹਿਯੋਗ ਨਾਲ ਹਰ ਸਾਲ ਦਿੱਤਾ ਜਾਣ ਵਾਲਾ ਰਾਜਪਾਲ ਸਿੱਧੂ ਯਾਦਗਾਰੀ ਵਾਤਾਵਰਨ ਐਵਾਰਡ ਇਸ ਵਾਰ ਪੰਜਾਬ ਦੇ ਜਾਣੇ –ਪਛਾਣੇ ਵਾਤਾਵਰਨ ਤੇ ਕੁਦਰਤੀ ਖੇਤੀ ਕਾਰਕੁਨ ਉਮੇਂਦਰ ਦੱਤ ਨੂੰ ਦਿੱਤਾ ਗਿਆ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਹਰ ਬੱਚੇ ਨੂੰ ਬਿਨ੍ਹਾਂ ਕਿਸੇ ਭੇਦਭਾਵ ਬਰਾਬਰ ਸਿੱਖਿਆ ਦਾ ਹੱਕ ਮਿਲਣਾ ਚਾਹੀਦਾ ਹੈ।ਦ੍ਰਿਸ਼ਟੀ ਪੰਜਾਬ ਦੇ ਉੱਦਮ ਦੀ ਪ੍ਰਸ਼ੰਸ਼ਾ ਕਰਦਿਆਂ ਚੀਮਾ ਨੇ ਕਿਹਾ ਕਿ ਸਰਕਾਰਾਂ ਦੇ ਨਾਲ ਨਾਲ ਸਮਾਜਿਕ ਸੰਸਥਾਵਾਂ ਵੀ ਇਸ ਵਿਚ ਯੋਗਦਾਨ ਦੇ ਸਕਦੀਆਂ ਹਨ। ਦ੍ਰਿਸ਼ਟੀ ਪੰਜਾਬ ਐਵਾਰਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੀਆਂ ਉਨ੍ਹਾਂ ਕਿਹਾ ਕਿ ਮਹਾਨ ਬੰਦੇ ਕਦੇ ਵੀ ਔਕੜਾਂ ਦਾ ਬਹਾਨਾ ਨਹੀਂ ਬਣਾਉਂਦੇ। ਇਸ ਐਵਾਰਡ ਹਾਸਲ ਕਰਕੇ ਤੁਹਾਡਾ ਟੀਚਾ ਹੋਰ ਵੱਡਾ ਹੋਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਂਗ ਸਰਕਾਰੀ ਸਕੂਲਾਂ ਦਾ ਪੱਧਰ ਊਚਾ ਚੁੱਕਣ ਲਈ ਸਬਕ ਲੈਣ ਦੀ ਸਲਾਹ ਦਿੱਤੀ।

ਇਸ ਮੌਕੇ ਬੋਲਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਦ੍ਰਿਸ਼ਟੀ ਪੰਜਾਬ ਦੇ ਹਰ ਸਮਾਗਮ ਦੇ ਗਵਾਹ ਹਨ। ਇਸ ਵਿਚ ਆਉਣ ਵਾਲੇ ਬੱਚੇ ਸਚਮੁੱਚ ਦੂਜਿਆਂ ਲਈ ਚਾਨਣ ਮੁਨਾਰਾ ਹਨ। ਇੱਕ ਬੱਚੇ ਨੂੰ ਐਵਾਰਡ ਦੇਣ ਤੋਂ ਸ਼ੁਰੂ ਹੋਇਆ ਇਹ ਕਾਰਵਾਂ ਅੱਜ 23 ਤੱਕ ਪਹੁੰਚ ਗਿਆ। ਦ੍ਰਿਸ਼ਟੀ ਪੰਜਾਬ ਦੇ ਸੰਚਾਲਕ ਹਰਮਿੰਦਰ ਢਿੱਲੋਂ ਤੇ ਸ਼ਮੀਲ ਤੇ ਸਾਰੀ ਟੀਮ ਵਧਾਈ ਦੀ ਪਾਤਰ ਹੈ।

ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਵਿਨਾਸ਼ ਰਾਏ ਖੰਨਾ ਨੇ ਵੀ ਦ੍ਰਿਸ਼ਟੀ ਪੰਜਾਬ ਦੇ ਉੱਦਮ ਦੀ ਸ਼ਲਾਘਾ ਕੀਤੀ। ਖੰਨਾ ਨੇ ਦੱਸਿਆ ਕਿ ਉਨ੍ਹਾਂ ਨਿੱਜੀ ਤੌਰ ਉੱਤੇ ਹੁਸ਼ਿਆਰਪੁਰ ਵਿਚ ਕਈ ਸਰਕਾਰੀ ਸਕੂਲ ਅਡੌਪਟ ਕੀਤੇ ਹੋਏ ਹਨ, ਜਿਸ ਲਈ ਦ੍ਰਿਸ਼ਟੀ ਪੰਜਾਬ ਦੇ ਸਰਗਰਮ ਮੈਂਬਰ ਮੁਨੀਸ਼ ਸ਼ਰਮਾ ਦਾ ਕਾਫ਼ੀ ਅਹਿਮ ਯੋਗਦਾਨ ਮਿਲਦਾ ਹੈ।

ਸਮਾਗਮ ਦੇ ਪ੍ਰਬੰਧਕ ਤੇ ਦ੍ਰਿਸ਼ਟੀ ਪੰਜਾਬ ਦੇ ਇੰਡੀਆ ਵਿਚ ਮੈਂਬਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਪ੍ਰੈਸ ਕਲੱਬ, ਸੰਕਲਪ, ਗੋ-ਗਲੋਬਲ ਸੰਸਥਾ, ਰਿਸ਼ਵ ਫਾਰਮਾਸੂਟੀਕਲ ਹਰ ਸਾਲ ਇਸ ਸਮਾਗਮ ਵਿਚ ਅਹਿਮ ਯੋਗਦਾਨ ਦਿੰਦੇ ਹਨ। ਇਸ ਵਾਰ ਟ੍ਰਾਈਡੈਂਟ ਗਰੁੱਪ ਵੀ ਸਾਡੇ ਨਾਲ ਜੁੜਿਆ ਹੈ, ਜਿਨ੍ਹਾਂ 12 ਵਿਦਿਆਰਥੀਆਂ ਨੂੰ ਟੈਬਜ਼ ਬਤੌਰ ਤੋਹਫ਼ੇ ਦਿੱਤੇ ਹਨ। ਅਸੀਂ ਆਸ ਕਰਦੇ ਹਾਂ ਕਿ ਇਨ੍ਹਾਂ ਸੰਸਥਾਵਾਂ ਦਾ ਸਾਨੂੰ ਸਹਿਯੋਗ ਮਿਲਦਾ ਰਹੇਗਾ। ਇਸ ਸਮਾਗਮ ਵਿਚ ਬੀਬੀਸੀ ਦੇ ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ, ਕਵੀ ਤੇ ਪੱਤਰਕਾਰ ਦੀਪਕ ਚਰਨਾਥਲ, ਸੰਕਲਪ ਸੰਸਥਾ ਦੇ ਸੰਚਾਲਕ ਚਰਨਜੀਤ ਰਾਏ, ਆਮ ਆਦਮੀ ਪਾਰਟੀ ਦੇ ਮੀਡੀਆ ਸਲਾਹਕਾਰ ਮਨਜੀਤ ਸਿੰਘ ਸਿੱਧੂ, ਭਾਰਤੀ ਜਨਤਾ ਪਾਰਟੀ ਦੇ ਆਗੂ ਵਿਨੀਤ ਜੋਸ਼ੀ ਵੀ ਸਮਾਗਮ ਵਿਚ ਹਾਜ਼ਰ ਸਨ। ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਵਲੋਂ ਸੌਰਵ ਦੁੱਗਲ ਤੇ ਦ੍ਰਿਸ਼ਟੀ ਪੰਜਾਬ ਵਲੋਂ ਕੰਵਲਜੀਤ ਢੀਂਡਸਾ ਨੇ ਸਭ ਦਾ ਧੰਨਵਾਦ ਕੀਤਾ। ਦ੍ਰਿਸ਼ਟੀ ਐਵਾਰਡ ਜੇਤੂ ਵਿਦਿਆਰਥੀ: 2019-20

1.ਜਸਲੀਨ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਮਾਣੋ (ਫਤਹਿਗੜ੍ਹ ਸਾਹਿਬ)

2.ਸੋਨੀ ਕੌਰ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਿਲਰ ਗੰਜ ਢੋਲੇਵਾਲ (ਲੁਧਿਆਣਾ)

3.ਇਸ਼ੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਵਰਿਆਮ ਖੇੜਾ (ਫਾਜ਼ਿਲਕਾ)

4.ਨਿਸ਼ਾ, ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ 2 ਤਲਵਾੜਾ (ਹੁਸ਼ਿਆਰਪੁਰ)

5.ਸ਼ੁਭਮ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਬੋਹਰ (ਫਾਜ਼ਿਲਕਾ)

6.ਮੋਹਨਦੀਪ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੁੱਡੀ ਖੁਰਦ (ਬਰਨਾਲਾ)

7.ਨਵਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਵੀਆਂ (ਬਠਿੰਡਾ)

8.ਅਰਸ਼ਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੀਰੋ ਕੇ ਕਲਾਂ (ਮਾਨਸਾ)

9.ਬਾਜਕਰਨ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਭਾਈ (ਮੁਕਤਸਰ ਸਾਹਿਬ)

10.ਤਮੰਨਾ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਖਰੜ (ਮੁਹਾਲੀ)

11.ਪਰਮਜੀਤ ਕੌਰ, ਸਰਕਾਰੀ ਹਾਈ ਸਕੂਲ, ਰੁੜਕਾ (ਲੁਧਿਆਣਾ)

12.ਕੋਮਲ ਕੁਮਾਰੀ, ਸਰਕਾਰੀ ਗਰਲਜ਼ ਹਾਈ ਸਕੂਲ, ਰਾਮਗੜ੍ਹ (ਲੁਧਿਆਣਾ)

13.ਰਮਨ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੇਤੀ ਚਹਿਲਾਂ (ਸੰਗਰੂਰ)

14.ਰਮਨਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਿਲਾ ਨੌ (ਫਰੀਦਕੋਟ)

15.ਨੇਹਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ (ਜਲੰਧਰ)

16.ਸਿਮਰਨ ਕੌਰ, ਸਰਕਾਰੀ ਹਾਈ ਸਕੂਲ, ਢਡਿਆਲ (ਸੰਗਰੂਰ)

17.ਅਕਸ਼ਦੀਪ ਸਿੰਘ, ਸਰਕਾਰੀ ਹਾਈ ਸਕੂਲ ਥਾਂਗਾ ਰਾਏ, ਉਠਾੜ (ਫਿਰੋਜ਼ਪੁਰ)

18.ਪ੍ਰਜਾਵਲ ਅਰੋੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੌਗੱਜਾ (ਜਲੰਧਰ)

19.ਲਵਪ੍ਰੀਤ ਕੌਰ, ਸਰਕਾਰੀ ਹਾਈ ਸਕੂਲ, ਕਾਸਾਨ (ਕਪੂਰਥਲਾ)

20.ਮਨਪ੍ਰੀਤ ਕੌਰ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮੌੜ ਮੰਡੀ (ਬਠਿੰਡਾ)

21.ਮਨਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਮਾ (ਬਠਿੰਡਾ)

22.ਬਲਜਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਸ਼ੇ ਕੋਟਲਾ (ਹੁਸ਼ਿਆਰਪੁਰ)

23.ਮਨਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਖਤਗੜ੍ਹ (ਰੋਪੜ)

Check Also

ਡਾਕਟਰਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ-ਸੋਨੀ

ਅੰਮ੍ਰਿਤਸਰ -ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਭਾਈ ਨਿਰਮਲ ਸਿੰਘ ਖਾਲਸਾ …

Leave a Reply

Your email address will not be published. Required fields are marked *