Friday , August 16 2019
Home / ਭਾਰਤ / ਦੇਖੋ ਬਜ਼ੁਰਗ ਜੋੜੇ ਨੇ ਕਿਵੇਂ ਖਤਰਨਾਕ ਹਥਿਆਰਾਂ ਨਾਲ ਲੈਸ ਚੋਰਾਂ ਨੂੰ ਜੁੱਤੀਆਂ ਮਾਰ-ਮਾਰ ਭਜਾਇਆਂ

ਦੇਖੋ ਬਜ਼ੁਰਗ ਜੋੜੇ ਨੇ ਕਿਵੇਂ ਖਤਰਨਾਕ ਹਥਿਆਰਾਂ ਨਾਲ ਲੈਸ ਚੋਰਾਂ ਨੂੰ ਜੁੱਤੀਆਂ ਮਾਰ-ਮਾਰ ਭਜਾਇਆਂ

ਤਮਿਲਨਾਡੂ: ਇੱਥੋਂ ਦੇ ਤਿਰੂਨੇਲਵਲੀ ਜ਼ਿਲ੍ਹੇ ‘ਚ ਅਜਿਹੀ ਘਟਨਾ ਵਾਪਰੀ ਜਿਸਨ੍ਹੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇੱਕ ਬਜ਼ੁਰਗ ਜੋੜੇ ਨੇ ਚੋਰਾਂ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਕੁੱਟ – ਕੁੱਟ ਕੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਬੀਤੇ ਐਤਵਾਰ ਨੂੰ ਚੋਰ ਘਰ ‘ਚ ਵੜੇ ਤੇ ਕੁਰਸੀ ‘ਤੇ ਬੈਠੇ ਬਜ਼ੁਰਗ ਦਾ ਪਿੱਛੋਂ ਆ ਕੇ ਗਲਾ ਘੁੱਟ ਦਿੱਤਾ ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਇੰਟਰਨੈਟ ‘ਤੇ ਬਜ਼ੁਰਗ ਜੋੜੇ ਦੀ ਬਹਾਦਰੀ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।

ਵੀਡੀਓ ‘ਚ ਤੁਸੀ ਸਾਫ ਦੇਖ ਸਕਦੇ ਹੋ ਕਿ 75 ਸਾਲਾ ਪਤੀ ਜਦੋਂ ਐਤਵਾਰ ਦੇਰ ਰਾਤ ਕੁਰਸੀ ‘ਤੇ ਬੈਠਾ ਹੁੰਦਾ ਹੈ ਤਾਂ ਉਸ ਵੇਲੇ ਚੋਰ ਪਿੱਛਿਓਂ ਆ ਕੇ ਹਮਲਾ ਕਰ ਦਿੰਦਾ ਹੈ ਤਾਂ ਘਰ ਦੇ ਅੰਦਰੋਂ ਨਿਕਲੀ 68 ਸਾਲਾ ਪਤਨੀ ਨੇ ਪਤੀ ਬਾਹਰ ਆਉਦੀ ਹੈ ਤੇ ਫਿਰ ਕੀ ਬਜ਼ੁਰਗ ਜੋੜੇ ਨੇ ਖਤਰਨਾਕ ਹਥਿਆਰਾਂ ਨਾਲ ਲੈਸ ਚੋਰਾਂ ਦਾ ਸਾਹਮਣਾ ਚੱਪਲ ਅਤੇ ਕੁਰਸੀਆਂ ਨਾਲ ਕੀਤਾ।

ਜਾਣਕਾਰੀ ਮੁਤਾਬਕ ਸ਼ਾਨਮੁਗਵੇਲ ਅਤੇ ਉਨ੍ਹਾਂ ਦੀ ਪਤਨੀ ਸੇਂਥਮਰਾਈ ਕਡਾਯਮ ਸਥਿਤ ਫਾਰਮ ਹਾਊਸ ‘ਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਬਾਹਰ ਬੈਠੇ ਸਨ। ਸੇਂਥਮਰਾਈ ਜਦੋਂ ਕਿਸੇ ਕੰਮ ਕਰ ਕੇ ਅੰਦਰ ਗਈ, ਇਕ ਵਿਅਕਤੀ ਨੇ ਸ਼ਾਨਮੁਗਵੇਲ ‘ਤੇ ਹਮਲਾ ਕਰ ਦਿੱਤਾ ਤੇ ਨਾਲ ਹੀ ਉੱਥੇ ਇਕ ਹੋਰ ਚੋਰ ਵੀ ਪਹੁੰਚ ਗਿਆ ਉਦੋਂ ਉਨ੍ਹਾਂ ਦਾ ਰੌਲਾ ਸੁਣ ਕੇ ਸੇਂਥਮਰਾਈ ਬਾਹਰ ਨਿਕਲੀ।

ਅਚਾਨਕ ਪਤੀ ‘ਤੇ ਹਮਲਾ ਹੁੰਦਾ ਦੇਖ ਉਨ੍ਹਾਂ ਨੇ ਚੱਪਲ ਚੁੱਕ ਕੇ ਬਦਮਾਸ਼ਾਂ ਨੂੰ ਮਾਰੀ ਨਾਲ ਹੀ ਕੇ ਸ਼ਾਨਮੁਗਵੇਲ ਵੀ ਹਰਕਤ ‘ਚ ਆਏ ਅਤੇ ਦੋਵੇਂ ਪਤੀ-ਪਤਨੀ ਨੇ ਸਟੂਲ ਅਤੇ ਕੁਰਸੀਆਂ ਚੁੱਕ ਕੇ ਬਦਮਾਸ਼ਾਂ ‘ਤੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਬਦਮਾਸ਼ਾਂ ਕੋਲ ਖਤਰਨਾਕ ਹਥਿਆਰ ਸਨ ਪਰ ਜੋੜੇ ਦੀ ਹਿੰਮਤ ਅੱਗੇ ਉਹ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਨਹੀਂ ਕਰ ਸਕੇ ਤੇ ਉੱਥੋਂ ਭੱਜ ਗਏ।

Check Also

ਹਾਰਡ ਕੌਰ ਨੇ ਪੀਐੱਮ ਮੋਦੀ ਲਈ ਵਰਤੀ ਅਪਮਾਨਜਨਕ ਭਾਸ਼ਾ, ਟਵਿੱਟਰ ਅਕਾਊਂਟ ਸਸਪੈਂਡ

ਬ੍ਰਿਟਿਸ਼-ਇੰਡੀਅਨ ਸਿੰਗਰ ਅਤੇ ਰੈਪਰ ਹਾਰਡ ਕੌਰ ਇੱਕ ਵਾਰ ਫਿਰ ਵਿਵਾਦਾਂ ‘ਚ ਆ ਗਈ ਹੈ। ਹਾਰਡ …

Leave a Reply

Your email address will not be published. Required fields are marked *