Breaking News

ਦਿੱਲੀ ਏਅਰਪੋਰਟ ‘ਤੇ ਮਿਲੇ ਸ਼ੱਕੀ ਬੈਗ ‘ਚੋਂ ਨਹੀਂ ਮਿਲਿਆਂ RDX, ਜਾਂਚ ‘ਚ ਮਿਲਿਆ ਅਜਿਹਾ ਸਮਾਨ

ਨਵੀਂ ਦਿੱਲੀ: ਦਿੱਲੀ ਦੇ ਇੰਦਰੇ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਦੇਰ ਰਾਤ ਇੱਕ ਲਾਵਾਰਿਸ ਬੈਗ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਪਰ ਬਾਅਦ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਯਾਤਰੀ ਨੇ ਕਿਹਾ ਹੈ ਕਿ ਉਹ ਉਸਦਾ ਬੈਗ ਹੈ ਜਿਸਨੂੰ ਉਹ ਟਰਮਿਨਲ ਤਿੰਨ ਦੇ ਬਾਹਰ ਭੁੱਲ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਬੈਗ ਵਿੱਚ ਇੱਕ ਲੈਪਟਾਪ, ਉਸਦਾ ਚਾਰਜਰ, ਕੁੱਝ ਖਿਡੌਣੇ, ਚਾਕਲੇਟ ਤੇ ਕੱਪੜੇ ਸਨ। ਉਨ੍ਹਾਂ ਨੇ ਦੱਸਿਆ ਕਿ ਬੈਗ ਵਿੱਚ ਆਰਡੀਐਕਸ ਜਾਂ ਕੋਈ ਹੋਰ ਵਿਸਫੋਟਕ ਨਹੀਂ ਸੀ। ਬੈਗ ਨੂੰ ‘ਤੇ ਦਾਅਵਾ ਕਰਨ ਵਾਲੇ ਯਾਤਰੀ ਦੀ ਹਾਜ਼ਰੀ ਵਿੱਚ ਖੋਲਿਆ ਗਿਆ।

ਰਪੋਰਟਾਂ ਅਨੁਸਾਰ ਸ਼ਾਹਿਦ ਹੁਸੈਨ ਨੇ ਹਵਾਈ ਅੱਡੇ ਨਾਲ ਸੰਪਰਕ ਕੀਤਾ ਤੇ ਦੱਸਿਆ ਕਿ ਉਹ ਲਗਭਗ 16 ਘੰਟੇ ਪਹਿਲਾਂ ਆਪਣਾ ਬੈਗ ਏਅਰਪੋਰਟ ‘ਤੇ ਬੁੱਲ ਗਿਆ ਸੀ। ਉਸ ਨੇ ਦੱਸਿਆ ਕਿ ਉਹ ਸਪਾਈਸਜੈੱਟ ਦੇ ਜਹਾਜ਼ ‘ਚ ਮੁੰਬਈ ਤੋਂ ਇੱਥੇ ਪਹੁੰਚਿਆ ਤੇ ਬੈਗ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਦੇਰ ਰਾਤ ਟਰਮੀਨਲ – 3 ਦੇ ਬਾਹਰ ਭੁੱਲ ਗਿਆ।

ਉਸ ਵਿਅਕਤੀ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਬੈਗ ਵਿੱਚ ਹੋਰ ਚੀਜਾਂ ਤੋਂ ਇਲਾਵਾ ਇੱਕ ਲੈਪਟਾਪ ਵੀ ਹੈ। ਵਿਅਕਤੀ ਨੂੰ ਇੱਕ ਖਾਲੀ ਜਗ੍ਹਾ ‘ਤੇ ਲਜਾਇਆ ਗਿਆ ਜਿੱਥੇ ਕਾਲੇ ਰੰਗ ਦੇ ਟ੍ਰਾਲੀ ਬੈਗ ਨੂੰ ਇੱਕ ਮੋਟੀ ਧਾਤੂ ਨਾਲ ਬਣੀ ਬੰਬ ਨਸ਼ਟ ਕਰਨ ਵਾਲੀ ਕੂਲਿੰਗ ਕਿੱਟ ਅੰਦਰ ਰੱਖਿਆ ਗਿਆ।

ਦੱਸ ਦੇਈਏ ਸ਼ੁਰੂਆਤ ਵਿੱਚ ਬੈਗ ਵਿੱਚ ਆਰਡੀਐਕਸ ਹੋਣ ਦੀ ਖਦਸ਼ਾ ਪੈਦਾ ਹੋਣ ‘ਤੇ ਵਾਈ ਅੱਡੇ ‘ਤੇ ਸੁਰੱਖਿਆ ਵਿਵਸਥਾ ‘ਚ ਸਨਸਨੀ ਫੈਲ ਗਈ ਸੀ। ਇਸ ਸਬੰਧੀ ਸ਼ੱਕ ਉਸ ਵੇਲੇ ਹੋਰ ਵੱਧ ਗਿਆ ਜਦੋਂ ਇਹ ਪਤਾ ਲੱਗਿਆ ਕਿ ਜਿਸ ਸਥਾਨ ‘ਤੇ ਬੈਗ ਰੱਖਿਆ ਹੋਇਆ ਸੀ ਉੱਥੇ ਸੀਸੀਟੀਵੀ ਕਵਰੇਜ ਬਹੁਤ ਘੱਟ ਸੀ।

Check Also

ਅਜਿਹਾ ਕੀ ਜਾਦੂ ਹੋਇਆ ਕਿ 2014 ਤੋਂ ਬਾਅਦ ਅਡਾਨੀ 609 ਤੋਂ ਦੂਜੇ ਨੰਬਰ ‘ਤੇ ਆ ਗਿਆ? : ਰਾਹੁਲ ਗਾਂਧੀ

ਨਿਊਜ਼ ਡੈਸਕ: ਰਾਸ਼ਟਰਪਤੀ ਦੇ ਭਾਸ਼ਣ ‘ਤੇ ਲੋਕ ਸਭਾ ‘ਚ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ …

Leave a Reply

Your email address will not be published. Required fields are marked *