Tuesday, August 20 2019
Home / Featured Videos / ਦਿਨ ਦਿਹਾੜੇ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟੇ ਨੌਜਵਾਨ, ਹੱਥ ਬੰਨ੍ਹਣ ਤੋਂ ਬਾਅਦ ਵੀ ਮਾਰਦੇ ਰਹੇ ਡਾਂਗਾਂ

ਦਿਨ ਦਿਹਾੜੇ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟੇ ਨੌਜਵਾਨ, ਹੱਥ ਬੰਨ੍ਹਣ ਤੋਂ ਬਾਅਦ ਵੀ ਮਾਰਦੇ ਰਹੇ ਡਾਂਗਾਂ

ਮੋਹਾਲੀ: ਮੋਹਾਲੀ ਏਅਰਪੋਰਟ ਰੋਡ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਰਹੀ ਹੈ ਜਿੱਥੇ ਸੜਕ ਤੇ ਹੀ ਸ਼ਰੇਆਮ ਕੁਝ ਬਦਮਾਸ਼ਾਂ ਵਲੋਂ ਤਿੰਨ ਨੌਜਵਾਨਾਂ ਨੂੰ ਬੁਰੀ ਤਰਾਂ ਕੁੱਟਿਆ ਜਾ ਰਿਹਾ ਹੈ। ਤੁਸੀਂ ਵੀਡੀਓ ‘ਚ ਸਾਫ ਦੇਖ ਸਕਦੇ ਹੋ ਕਿ ਕਿਵੇਂ ਦਰਜਨ ਹਲਮਾਵਰਾਂ ਵਲੋਂ ਇਨਾਂ ਨੌਜਵਾਨਾਂ ਨੂੰ ਜਾਨਵਰਾਂ ਵਾਂਗ ਸੜਕਾਂ ਤੇ ਭਜਾ-ਭਜਾ ਕੇ ਕੁੱਟਿਆ ਜਾ ਰਿਹਾ। ਇਨ੍ਹਾਂ ਬਦਮਾਸ਼ਾਂ ਵਲੋਂ ਪਹਿਲਾਂ ਹਥਿਆਰਾਂ ਦੀ ਨੋਕ ਤੇ ਗੱਡੀ ਨੂੰ ਦਿਨ-ਦਿਹਾੜੇ ਸੜਕ ਤੇ ਰੋਕਿਆ ਗਿਆ ਤੇ ਪਿਸਤੌਲ ਨਾਲ ਡਰਾਇਆ ਧਮਕਾਇਆ ਗਿਆ। ਜਿਸ ਤੋਂ ਡਰਦਿਆਂ ਗੱਡੀ ਅੰਦਰ ਬੈਠੇ ਨੌਜਵਾਨਾਂ ਨੇ ਗੱਡੀ ਲਾਕ ਕਰ ਲਈ ਪਰ ਇੱਥੇ ਹੀ ਬਸ ਨਹੀਂ ਬਦਮਾਸ਼ਾਂ ਦੇ ਸਿਰ ਤੇ ਤਾਂ ਬਦਮਾਸ਼ੀ ਦਾ ਭੂਤ ਸਵਾਰ ਸੀ ਜਿਨਾਂ ਨੇ ਗੱਡੀ ਦੇ ਸ਼ੀਸੇ ਭੰਨੇ ਤੇ ਨੌਜਵਾਨਾਂ ਨੂੰ ਬਾਹਰ ਕੱਢ ਲਿਆ। ਜਿਨਾਂ ‘ਤੇ ਰੱਜ ਕੇ ਮੀਂਹ ਵਾਂਗ ਡਾਂਗਾਂ ਵਰ੍ਹਾਈਆਂ ਗਈਆਂ। ਨੌਜਵਾਨ ਉਨ੍ਹਾਂ ਅਗੇ ਗੁਹਾਰ ਵੀ ਲਗਾਉਂਦੇ ਰਹੇ ਪਰ ਬਦਮਾਸ਼ਾਂ ਨੇ ਸੜਕਾਂ ਤੇ ਭਜਾ ਭਜਾ ਕੇ ਨੌਜਵਾਨਾਂ ਨੂੰ ਘੜੀਸੇ ਪਾਏ ਤੇ ਇਕ ਬਦਮਾਸ਼ ਕੁੱਟਮਾਰ ਦੀ ਸਾਰੀ ਵੀਡੀਓ ਵੀ ਬਣਾਉਂਦਾ ਰਿਹਾ।
ਪੀੜਤ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਨਾਂ ਨਾਲ ਇਹ ਹਾਦਸਾ ਵਾਪਰਿਆ ਉਹ ਆਪਣੇ ਦਫਤਰ ਤੋਂ ਜਾ ਰਹੇ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸਿਰਫ ਇਕ ਹਮਲਾਵਰ ਨੂੰ ਜਾਣਦੇ ਨੇ ਜੋ ਕਲੱਬ ‘ਚ ਬਾਉਂਸਰ ਹੈ।
ਡੀਐਸਪੀ ਕੁਲਦੀਪ ਪੀੜਤਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਜਿਨਾਂ ਨੇ ਕਾਰਵਾਈ ਦਾ ਭਰੋਸਾ ਦਿਤਾ। ਬਦਮਾਸ਼ਾਂ ਵਲੋਂ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਅਜਿਹੇ ਹਾਦਸਿਆਂ ਤੋਂ ਸਾਫ ਜ਼ਾਹਿਰ ਹੁੰਦਾ ਕਿ ਹੁਣ ਚੰਡੀਗੜ ਮੋਹਾਲੀ ਵਰਗੇ ਸ਼ਹਿਰ ਵੀ ਸੁਰੱਖਿਅਤ ਨਹੀਂ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹਨ।

Check Also

ਪ੍ਰਨੀਤ ਕੌਰ ਨਾਲ ਠੱਗੀ ਉਂਝ ਹੀ ਨਹੀਂ ਵੱਜ ਗਈ ਸੀ, ਆਹ ਦੇਖੋ ਬੈਂਕ ਦੇ ਅਧਿਕਾਰੀਆਂ ਨੇ ਕਿਸ ਤਰ੍ਹਾਂ ਵਿਛਾ ਰੱਖਿਆ ਸੀ ਜਾਲ!

ਪਟਿਆਲਾ : ਸੂਬੇ ਅੰਦਰ ਚੋਰੀ ਅਤੇ ਸਾਈਬਰ ਠੱਗੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। …

Leave a Reply

Your email address will not be published. Required fields are marked *