ਦਹੇਜ ਦੇ ਲੋਭੀਆਂ ਨੇ 2 ਸਾਲ ਭੁੱਖੀ ਰੱਖੀ ਨੂੰਹ, ਹਸਪਤਾਲ ਪਹੁੰਚਿਆ ਤਾਂ ਸਿਰਫ 20 ਕਿੱਲੋ ਹੱਡੀਆਂ ਦਾ ਕੰਕਾਲ, ਮੌਤ

ਕੇਰਲ ‘ਚ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ ਦੋਸ਼ ਹੈ ਕਿ ਇੱਥੇ ਇੱਕ ਮਹਿਲਾ ਵਿਆਹ ਤੋਂ ਬਾਅਦ ਦਹੇਜ ਦੀ ਮੰਗ ਨੂੰ ਪੂਰਾ ਨਹੀਂ ਕਰ ਸਕੀ ਤਾਂ ਸਹੁਰੇ ਪਰਿਵਾਰ ਵਾਲਿਆਂ ਨੇ ਉਸਨੂੰ ਭੁੱਖਾ ਰੱਖ ਕੇ ਮਾਰ ਮੁਕਾਇਆ। ਦੋ ਸਾਲ ਤੱਕ ਮਹਿਲਾ ਨੂੰ ਸਿਰਫ ਸ਼ੱਕਰ ਦਾ ਘੋਲ ਅਤੇ ਭਿੱਜੇ ਹੋਏ ਚਾਵਲ ਦਿੱਤੇ ਜਾਂਦੇ ਰਹੇ ਅਤੇ ਆਖ਼ਰਕਾਰ ਦੋ ਮਾਸੂਮਾਂ ਦੀ ਮਾਂ ਨੇ ਦਮ ਤੋੜ ਦਿੱਤਾ। ਪੁਲਿਸ ਨੇ ਪਹਿਲਾਂ ਤਾਂ ਪਤੀ ਨੂੰ ਕਸਟਡੀ ਵਿੱਚ ਲੈਕੇ ਛੱਡ ਦਿੱਤਾ ਸੀ ਪਰ ਜਦੋਂ ਮਹਿਲਾ ਦਾ ਪੋਸਟਮਾਰਟਮ ਵਿੱਚ ਭਾਰ ਸਿਰਫ 20 ਕਿੱਲੋ ਨਿਕਲਿਆ ਤਾਂ ਸਭ ਦੇ ਹੋਸ਼ ਉੱਡ ਗਏ।

ਥੁਸ਼ਾਰਾ ਨਾਮ ਦੀ ਮਹਿਲਾ ਦਾ ਵਿਆਹ 2013 ਵਿੱਚ ਚੰਦੂ ਨਾਲ ਹੋਈ ਸੀ ਵਿਆਹ ਤੋਂ ਤਿੰਨ ਮਹੀਨੇ ਬਾਅਦ ਹੀ ਉਹ ਉਸਦੇ ਪਰਿਵਾਰ ਤੋਂ 2 ਲੱਖ ਰੁਪਏ ਦਹੇਜ ਮੰਗਣ ਲੱਗਿਆ। ਥੁਸ਼ਾਰਾ ਦੇ ਪਰਿਵਾਰ ਕੋਲ ਇਨ੍ਹੇ ਪੈਸੇ ਨਹੀਂ ਸੀ ਉਹ ਦੇ ਨਹੀਂ ਸਕੇ। ਇਸ ਤੋਂ ਬਾਅਦ ਉਸਨੇ ਆਪਣੇ ਪਰਿਵਾਰ ਨਾਲ ਮਿਲਣਾ ਤੇ ਗੱਲ ਕਰਨੀ ਬੰਦ ਕਰ ਦਿੱਤੀ। ਚੰਦੂ ਅਤੇ ਉਸਦੀ ਮਾਂ ਨੇ ਪੁੱਛਗਿਛ ਵਿੱਚ ਦੱਸਿਆ ਕਿ ਉਹ ਥੁਸ਼ਾਰਾ ਨੂੰ ਸਿਰਫ ਸ਼ੱਕਰ ਦਾ ਪਾਣੀ ਅਤੇ ਭਿੱਜੇ ਚੌਲ ਖਾਣ ਨੂੰ ਦਿੰਦੇ ਸਨ ਇਸ ਦੌਰਾਨ ਉਸਦੇ ਦੋ ਬੱਚੇ ਵੀ ਹੋ ਗਏ।

ਬੀਤੀ 21 ਮਾਰਚ ਨੂੰ ਥੁਸ਼ਾਰਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਰਿਸ਼ਤੇਦਾਰਾਂ ਦੀ ਸ਼ਿਕਾਇਤ ‘ਤੇ ਚੰਦੂ ਅਤੇ ਉਸਦੀ ਮਾਂ ਨੂੰ ਗ੍ਰਿਫਤਾਰ ਕਰ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਰਿਸ਼ਤੇਦਾਰਾਂ ਨੇ ਇਲਜ਼ਾਮ ਲਗਾਇਆ ਕਿ ਮਾਂ – ਪੁੱਤਰ ਕਾਲ਼ਾ – ਜਾਦੂ ਵੀ ਕਰਦੇ ਸਨ । ਉਨ੍ਹਾਂਨੇ ਆਪਣੇ ਘਰ ਨੂੰ ਟੀਨ ਦੀਆਂ ਦੀਵਾਰਾਂ ਨਾਲ ਘੇਰਕੇ ਬਾਕੀ ਦੁਨੀਆ ਤੋਂ ਵੱਖ ਕਰ ਰੱਖਿਆ ਸੀ ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢ ਵਿੱਚ ਕਿਸੇ ਨੂੰ ਮਹਿਲਾ ਦੇ ਨਾਲ ਕੀਤੇ ਜਾ ਰਹੇ ਜ਼ੁਲਮ ਦੀ ਗੰਭੀਰਤਾ ਬਾਰੇ ਪਤਾ ਨਹੀਂ ਸੀ। ਪੁਲਿਸ ਨੇ ਦੱਸਿਆ ਹੈ ਕਿ ਉਸਦੇ ਬੱਚੀਆਂ ਨੂੰ ਚਾਈਲਡਲਾਈਨ ਜਾਂ ਉਨ੍ਹਾਂ ਦੀ ਨਾਨੀ ਨੂੰ ਸੌਂਪ ਦਿੱਤਾ ਜਾਵੇਗਾ ।

Check Also

ਜਗਦੀਪ ਧਨਖੜ ਬਣੇ ਦੇਸ਼ ਦੇ ਨਵੇਂ ਉਪਰਾਸ਼ਟਰਪਤੀ, ਮਾਰਗਰੇਟ ਅਲਵਾ ਨੂੰ 346 ਵੋਟਾਂ ਨਾਲ ਹਰਾਇਆ

ਨਵੀਂ ਦਿੱਲੀ : ਦੇਸ਼ ਦੇ ਉਪ ਰਾਸ਼ਟਰਪਤੀ  ਦੇ ਅਹੁਦੇ ਲਈ ਸ਼ਨੀਵਾਰ ਨੂੰ ਵੋਟਿੰਗ ਪੂਰੀ ਹੋ …

Leave a Reply

Your email address will not be published.