ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਹੁਣ ਔਰਤਾਂ ਨੂੰ ਕੌਫੀ ਸ਼ਾਪ ਜਾਣ ’ਤੇ ਲਗਾਈ ਪਾਬੰਦੀ

TeamGlobalPunjab
2 Min Read

ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਹੁਣ ਔਰਤਾਂ ਤੇ ਕੁੜੀਆਂ ’ਤੇ ਕੌਫੀ ਸ਼ਾਪ ਜਾਣ ’ਤੇ ਪਾਬੰਦੀ ਲਾ ਦਿੱਤੀ ਹੈ। ਤਾਲਿਬਾਨ ਅਫਗਾਸਿਤਾਨ ਵਿੱਚ  ਔਰਤਾਂ ਤੇ ਕੁੜੀਆਂ ਦੀ ਆਜ਼ਾਦੀ ‘ਤੇ ਲਗਾਤਾਰ ਪਾਬੰਦੀਆਂ ਲਗਾ ਰਹੇ ਹਨ।

ਹੁਣ ਤਾਲਿਬਾਨ ਦੀ ਧਾਰਮਿਕ ਪੁਲਿਸ ਨੇ ਰਾਜਧਾਨੀ ਕਾਬੁਲ ਦੇ ਆਲੇ-ਦੁਆਲੇ ਪੋਸਟਰ ਲਗਾ ਕੇ ਅਫਗਾਨ ਦੀਆਂ ਔਰਤਾਂ ਨੂੰ ਪਰਦੇ ਵਿੱਚ ਰਹਿਣ ਦੇ ਹੁਕਮ ਦੇ ਦਿੱਤੇ ਹਨ। ਪੋਸਟਰ ਵਿੱਚ ਬੁਰਕੇ ਨਾਲ ਚਿਹਰਾ ਢਕੇ ਹੋਏ ਔਰਤ ਦੀ ਤਸਵੀਰ ਲੱਗੀ ਹੋਈ ਹੈ। ਪਰਦੇ ਵਿੱਚ ਰਹਿਣ ਦੀ ਰਵਾਇਤ ਦਾ ਹਵਾਲਾ ਦਿੰਦੇ ਹੋਏ ਪੋਸਟਰ ਵਿੱਚ ਲਿਖਿਆ ਗਿਆ ਹੈ ਕਿ “ਸ਼ਰੀਆ ਕਾਨੂੰਨ ਮੁਤਾਬਕ ਮੁਸਲਿਮ ਔਰਤਾਂ ਨੂੰ ਹਿਜਾਬ ਪਹਿਨਣਾ ਚਾਹੀਦਾ ਹੈ।”

ਅਫ਼ਗਾਨਿਸਤਾਨ ਦੇ ਹੇਰਤ ਸੂਬੇ ’ਚ ਤਾਲਿਬਾਨ ਦਫ਼ਤਰ ਦੇ ਮੁਖੀ ਸ਼ੇਖ ਅਜ਼ੀਜ਼ੀ ਉਰ ਰਹਿਮਾਨ ਅਲ ਮੁਹਾਜਿਰ ਨੇ ਇਹ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਔਰਤਾਂ ਤੇ ਲੜਕੀਆਂ ਦੇ ਸੰਗੀਤ ਸੁਣਨ ਤੇ ਕਿਸੇ ਕੌਫੀ ਸ਼ਾਪ ’ਚ ਜਾਣ ’ਤੇ ਪਾਬੰਦੀ ਹੈ। ਅਜਿਹੀਆਂ ਦੁਕਾਨਾਂ ’ਤੇ ਔਰਤਾਂ ਨਾਲ ਲੁੱਟ-ਖੋਹ, ਅਗਵਾ ਕਰਨ ਤੇ ਅਜਿਹੀਆਂ ਹੀ ਕਈ ਘਟਨਾਵਾਂ ਹੋ ਸਕਦੀਆਂ ਹਨ। ਤਾਲਿਬਾਨੀ ਆਦੇਸ਼ ’ਚ ਇਹ ਵੀ ਕਿਹਾ ਗਿਆ ਹੈ ਕਿ ਕੌਫੀ ਸ਼ਾਪ ਸਿਰਫ ਰਾਤ ਸਾਢੇ ਨੌਂ ਵਜੇ ਤਕ ਹੀ ਖੁੱਲ੍ਹੀ ਰਹੇਗੀ। ਇਸ ’ਚ ਸਿਰਫ ਪੁਰਸ਼ ਹੀ ਆ ਸਕਣਗੇ।

ਮੰਤਰਾਲੇ ਦੇ ਅਧਿਕਾਰੀ ਸਾਦੇਕ ਆਕਿਫ਼ ਮੁਹਾਜਿਰ ਨੇ ਕਿਹਾ, ਕਿ ਜੇ ਕੋਈ ਇਸਦੀ ਪਾਲਣਾ ਨਹੀਂ ਕਰਦਾ ਹੈ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਸਨੂੰ ਸਜ਼ਾ ਦਿੱਤੀ ਜਾਵੇਗੀ ਜਾਂ ਕੁੱਟਿਆ ਜਾਵੇਗਾ, ਇਹ ਮੁਸਲਿਮ ਔਰਤਾਂ ਨੂੰ ਸ਼ਰੀਆ ਕਾਨੂੰਨ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਲਾਏ ਗਏ ਹਨ। ਕਾਬੁਲ ਵਿੱਚ ਔਰਤਾਂ ਪਹਿਲਾਂ ਹੀ ਸਕਾਰਫ ਨਾਲ ਸਿਰ ਨੂੰ ਢੱਕਦੀਆਂ ਹਨ, ਹਾਲਾਂਕਿ ਕੁਝ ਮਾਮੂਲੀ ਪੱਛਮੀ ਕੱਪੜੇ ਪਹਿਨਦੀਆਂ ਹਨ।

- Advertisement -

Share this Article
Leave a comment