ਤਾਜ ਮਹਿਲ ਅਤੇ ਆਗਰਾ ਕਿਲ੍ਹੇ ਦਾ ਦੌਰਾ ਕਰੇਗੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟਟੇ ਫ੍ਰੇਡਰਿਕਸਨ

TeamGlobalPunjab
1 Min Read

ਆਗਰਾ: ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟਟੇ ਫ੍ਰੇਡਰਿਕਸਨ ਸ਼ਨੀਵਾਰ ਦੇਰ ਰਾਤ ਆਗਰਾ ਪਹੁੰਚ ਗਈ। ਉਹ ਐਤਵਾਰ ਨੂੰ ਤਾਜ ਮਹਿਲ ਅਤੇ ਆਗਰਾ ਕਿਲ੍ਹੇ ਦਾ ਦੌਰਾ ਕਰਨਗੇ। ਸੁਰੱਖਿਆ ਕਾਰਨਾਂ ਕਾਰਨ ਇਨ੍ਹਾਂ ਦੋਵਾਂ ਥਾਵਾਂ ਨੂੰ ਸੈਲਾਨੀਆਂ ਲਈ ਦੋ ਘੰਟਿਆਂ ਲਈ ਬੰਦ ਕਰ ਦਿੱਤਾ ਜਾਵੇਗਾ। ਏਅਰਪੋਰਟ ‘ਤੇ ਉਨ੍ਹਾਂ ਦਾ ਸੁਵਾਗਤ ਉੱਤਰ ਪ੍ਰਦੇਸ਼ ਦੇ ਮੰਤਰੀ ਸ੍ਰੀਕਾਂਤ ਸ਼ਰਮਾ ਨੇ ਕੀਤਾ।

ਭਾਰਤ ਅਤੇ ਡੈਨਮਾਰਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਡੈਨਮਾਰਕ ਦੇ ਹਮਰੁਤਬਾ ਦਰਮਿਆਨ ਦੁਵੱਲੀ ਮੀਟਿੰਗ ਤੋਂ ਬਾਅਦ ਚਾਰ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਤੇ ਹਰੀ ਰਣਨੀਤਕ ਸਾਂਝੇਦਾਰੀ ਨੂੰ ਲੈ ਕੇ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਖੇਤੀ ਤਕਨੀਕ ਦੇ ਖੇਤਰ ‘ਚ ਸਹਿਯੋਗ ਦੇ ਵਿਸਥਾਰ ‘ਤੇ ਗੱਲ ਕੀਤੀ। ਉਨ੍ਹਾਂ ਨੇ ਇੰਡੋ-ਪੈਸੀਫਿਕ ਤੇ ਅਫ਼ਗਾਨਿਸਤਾਨ ‘ਚ ਮੌਜੂਦਾ ਸਥਿਤੀ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਲੋਕਾਂ ਦੇ ਸਮਰਥਨ ‘ਚ ਆਪਣੀ ਪ੍ਰਤੀਬੱਧਤਾ ਪ੍ਰਗਟ ਕੀਤੀ ਹੈ। ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੁਆਰਾ ਪਾਣੀ ਦੀ ਹਾਊਸਹੋਲਡ ਸਪਲਾਈ, ਨਵੀਨੀਕਰਨ ਊਰਜਾ, ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰਨ ਲਈ ਜੋ ਟੀਚੇ ਰੱਖੇ ਗਏ ਹਨ ਉਨ੍ਹਾਂ ‘ਚੋਂ ਬਹੁਤ ਪ੍ਰਭਾਵਿਤ ਹੈ। ਉਨ੍ਹਾਂ ਨੇ ਭਾਰਤ ਦੀ ਵੈਕਸੀਨੇਸ਼ਨ ਡਰਾਈਵ ਦੀ ਵੀ ਤਾਰੀਫ਼ ਕੀਤੀ।

ਉਸਨੇ ਪੀਐਮ ਮੋਦੀ ਨੂੰ ਕੋਪੇਨਹੇਗਨ ਵਿੱਚ ਹੋਣ ਵਾਲੇ ਦੂਜੇ ਨੌਰਡਿਕ-ਇੰਡੀਆ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।

 

- Advertisement -

Share this Article
Leave a comment