ਡੀ.ਸੀ.ਐਫ.ਏ. ਪਰਮਜੀਤ ਸਿੰਘ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ

TeamGlobalPunjab
2 Min Read

ਚੰਡੀਗੜ੍ਹ : ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਚੰਡੀਗੜ੍ਹ ਹੈੱਡਕੁਆਰਟਰ ਵਿਖੇ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ (ਡੀ.ਸੀ.ਐਫ.ਏ.) ਵਜੋਂ ਸੇਵਾਵਾਂ ਨਿਭਾਉਣ ਮਗਰੋਂ ਐਸ.ਏ.ਐਸ. ਕਾਡਰ ਦੇ ਸੀਨੀਅਰ ਅਧਿਕਾਰੀ ਸ੍ਰੀ ਪਰਮਜੀਤ ਸਿੰਘ ਅੱਜ ਸੇਵਾ ਮੁਕਤ ਹੋ ਗਏ।

ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ, ਵਧੀਕ ਡਾਇਰੈਕਟਰ (ਪ੍ਰੈੱਸ) ਡਾ. ਸੇਨੂ ਦੁੱਗਲ, ਮੁੱਖ ਮੰਤਰੀ ਦੇ ਵਧੀਕ ਡਾਇਰੈਕਟਰ (ਪ੍ਰੈਸ) ਡਾ. ਓਪਿੰਦਰ ਸਿੰਘ ਲਾਂਬਾ, ਜੁਆਇੰਟ ਡਾਇਰੈਕਟਰ (ਪ੍ਰੈੱਸ) ਡਾ. ਅਜੀਤ ਕੰਵਲ ਸਿੰਘ, ਜੁਆਇੰਟ ਡਾਇਰੈਕਟਰ (ਇਸ਼ਤਿਹਾਰ) ਸ੍ਰੀ ਰਣਦੀਪ ਸਿੰਘ ਆਹਲੂਵਾਲੀਆ, ਜੁਆਇੰਟ ਡਾਇਰੈਕਟਰ (ਖੇਤਰ) ਸ੍ਰੀ ਹਰਜੀਤ ਸਿੰਘ ਗਰੇਵਾਲ ਅਤੇ ਜੁਆਇੰਟ ਡਾਇਰੈਕਟਰ ਸ੍ਰੀ ਕੇ.ਐਲ. ਰੱਤੂ ਅਤੇ ਪੀ.ਆਰ. ਆਫੀਸਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਨਵਦੀਪ ਸਿੰਘ ਗਿੱਲ ਸਣੇ ਸਮੂਹ ਅਹੁਦੇਦਾਰਾਂ ਨੇ ਸੇਵਾਮੁਕਤ ਅਧਿਕਾਰੀ ਵੱਲੋਂ ਲਗਨ ਅਤੇ ਤਨਦੇਹੀ ਨਾਲ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸਾਲ 1982 ਵਿੱਚ ਸਰਕਾਰੀ ਸੇਵਾ ਵਿੱਚ ਆ ਕੇ ਵੱਖ-ਵੱਖ ਵਿਭਾਗਾਂ ਵਿੱਚ ਕਈ ਅਹੁਦਿਆਂ ਉਤੇ 38 ਸਾਲ ਸੇਵਾ ਨਿਭਾਉਣ ਵਾਲੇ ਡੀ.ਸੀ.ਐਫ.ਏ. ਸ੍ਰੀ ਪਰਮਜੀਤ ਸਿੰਘ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਚਾਰ ਸਾਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਤਨਦੇਹੀ ਨਾਲ ਕੰਮ ਕੀਤਾ। ਵਿਭਾਗ ਦੇ ਲੇਖੇ-ਜੋਖਿਆਂ ਨੂੰ ਦਰੁਸਤ ਰੱਖਣ ਵਿੱਚ ਮਾਹਰ ਮੰਨੇ ਜਾਂਦੇ ਸ੍ਰੀ ਪਰਮਜੀਤ ਸਿੰਘ ਆਪਣੀ ਕਾਰਜ ਕੁਸ਼ਲਤਾ ਨਾਲ ਉੱਚ ਅਧਿਕਾਰੀਆਂ ਦੀ ਤਾਰੀਫ਼ ਦੇ ਪਾਤਰ ਬਣਦੇ ਰਹੇ।

ਇਸ ਮੌਕੇ ਲੇਖਾ ਸ਼ਾਖਾ ਦੇ ਕੈਸ਼ੀਅਰ ਸ੍ਰੀ ਲਖਵਿੰਦਰ ਅੱਤਰੀ, ਸੀਨੀਅਰ ਸਹਾਇਕ ਸ੍ਰੀ ਅਸ਼ੋਕ ਕੁਮਾਰ ਤੋਂ ਇਲਾਵਾ ਕਈ ਕਰਮਚਾਰੀ ਮੌਜੂਦ ਰਹੇ। ਇਸ ਤੋਂ ਇਲਾਵਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਦੋ ਸੁਹਿਰਦ ਕਰਮਚਾਰੀਆਂ ਨੂੰ ਵੀ ਸੇਵਾ ਮੁਕਤੀ ਉਪਰੰਤ ਵਿਦਾਇਗੀ ਦਿੱਤੀ ਗਈ। ਰੇਡੀਓ ਅਟੈਂਡੈਂਟ ਸ੍ਰੀ ਰਾਮ ਸੰਜੀਵਨ ਕਰੀਬ 30 ਸਾਲ ਅਤੇ ਸਿਨੇਮਾ ਆਪਰੇਟਰ ਸ੍ਰੀ ਸੂਰਜ ਪਾਲ 37 ਸਾਲ ਦੀ ਸੇਵਾ ਨਿਭਾਅ ਕੇ ਅੱਜ ਸੇਵਾ ਮੁਕਤ ਹੋਏ। ਡਿਊਟੀ ਪ੍ਰਤੀਬੱਧਤਾ ਨਾਲ ਕਰਨ ਵਾਲੇ ਕਰਮਚਾਰੀ ਰਾਮ ਸੰਜੀਵਨ ਅਤੇ ਸਮੂਹ ਸਰਕਾਰੀ ਸਮਾਗਮਾਂ ਵਿੱਚ ਸਾਊਂਡ ਦੀ ਡਿਊਟੀ ਨਿਭਾਉਣ ਵਾਲੇ ਸੂਰਜ ਪਾਲ ਸੇਵਾ ਮੁਕਤੀ ਵਾਲੇ ਦਿਨ ਤੱਕ ਕੋਰੋਨਾ ਦੀ ਆਫਤ ਦੇ ਬਾਵਜੂਦ ਪ੍ਰਤੀਬੱਧਤਾ ਨਾਲ ਡਿਊਟੀ ਨਿਭਾਉਂਦੇ ਰਹੇ। ਵਿਭਾਗ ਦੇ ਅਧਿਕਾਰੀਆਂ ਅਤੇ ਸਮੂਹ ਕਰਮਚਾਰੀਆਂ ਨੇ ਦੋਹਾਂ ਮੁਲਾਜ਼ਮਾਂ ਨੂੰ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਵਿਦਾਇਗੀ ਦਿੱਤੀ।

- Advertisement -

Share this Article
Leave a comment