ਡਿਲੀਵਰੀ ਦੌਰਾਨ ਬੱਚੇ ਨੂੰ ਇੰਨੀ ਜ਼ੋਰ ਨਾਲ ਖਿੱਚਿਆ ਹੋ ਗਏ ਦੋ ਟੁੱਕੜੇ ਤੇ ਕੁੱਖ ‘ਚ ਹੀ ਰਹਿ ਗਿਆ ਸਿਰ

Prabhjot Kaur
2 Min Read

ਜੈਪੁਰ: ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਰਾਮਗੜ੍ਹ ‘ਚ ਸਰਕਾਰੀ ਹਸਪਤਾਲ ਵਿੱਚ ਨਰਸ ਨੇ ਜਣੇਪੇ ਦੌਰਾਨ ਬੱਚੇ ਦੇ ਪੈਰ ਇੰਨੀ ਜ਼ੋਰ ਨਾਲ ਖਿੱਚੇ ਕਿ ਉਸਦੇ ਦੋ ਹਿੱਸੇ ਹੋ ਗਏ। ਬੱਚੇ ਦਾ ਧੜ ਬਾਹਰ ਆ ਗਿਆ ਤੇ ਸਿਰ ਅੰਦਰ ਹੀ ਰਹਿ ਗਿਆ। ਜਿਸ ਤੋਂ ਬਾਅਦ ਨਰਸ ਨੇ ਉਸਦੇ ਪਰਿਵਾਰ ਨੂੰ ਕੁੱਝ ਨਹੀਂ ਦੱਸਿਆ ਅਤੇ ਮਹਿਲਾ ਨੂੰ ਜੈਸਲਮੇਰ ਰੈਫਰ ਕਰ ਦਿੱਤਾ। ਜਿੱਥੋ ਉਸਨੂੰ ਜੈਸਲਮੇਰ ਤੋਂ ਜੋਧਪੁਰ ਭੇਜ ਦਿੱਤਾ ਗਿਆ, ਜਿੱਥੇ ਪੂਰੇ ਮਾਮਲੇ ਦਾ ਪਤਾ ਲੱਗਿਆ।

ਜਾਣਕਾਰੀ ਮੁਤਾਬਕ ਪੀੜਤਾ ਨੂੰ ਤਿੰਨ ਦਿਨ ਪਹਿਲਾਂ ਦੀਕਸ਼ਾ ਕੰਵਰ ਨੂੰ ਦਰਦਾਂ ਤੋਂ ਬਾਅਦ ਉਸ ਦਾ ਪਰਿਵਾਰ ਉਸਨੂੰ ਰਾਮਗੜ੍ਹ ਹਸਪਤਾਲ ਲੈ ਗਿਆ। ਇੱਥੇ ਦਾਖ਼ਲ ਕਰਵਾਉਣ ਬਾਅਦ ਡਾਕਟਰਾਂ ਨੇ ਕਿਹਾ ਕਿ ਮਹਿਲਾ ਨੂੰ ਜੈਸਲਮੇਰ ਲੈ ਜਾਓ। ਪਰ ਪਰਿਵਾਰ ਵਾਲਿਆਂ ਨੂੰ ਇਹ ਨਹੀਂ ਦੱਸਿਆ ਕਿ ਜਣੇਪੇ ਦੌਰਾਨ ਬੱਚੇ ਦਾ ਸਿਰ ਮਹਿਲਾ ਦੀ ਕੁੱਖ ਅੰਦਰ ਰਹਿ ਗਿਆ ਹੈ।

ਰਾਮਗੜ੍ਹ ਹਸਪਤਾਲ ਨੇ ਡਾ. ਨਿਖਿਲ ਸ਼ਰਮਾ ਨੇ ਦੱਸਿਆ ਕਿ ਗਰਭਵਤੀ ਮਹਿਲਾ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਸੀ ਤਾਂ ਡਾਕਟਰ ਉਸ ਨੂੰ ਜਣੇਪੇ ਲਈ ਅੰਦਰ ਲੈ ਗਏ ਸੀ। ਉਨ੍ਹਾਂ ਵੇਖਿਆ ਕਿ ਨਵਜਾਤ ਬੱਚੇ ਦੇ ਪੈਰ ਬਾਹਰ ਨਜ਼ਰ ਆ ਰਹੇ ਸੀ ਜੋ ਕਿ ਮ੍ਰਿਤ ਹਾਲਤ ‘ਚ ਸੀ। ਉਨ੍ਹਾਂ ਨੇ ਕਿਹਾ ਕਿ ਇੱਥੇ ਪੂਰੀ ਵਿਵਸਥਾ ਨਾ ਹੋਣ ਕਰਕੇ ਮਹਿਲਾ ਨੂੰ ਜੈਸਲਮੇਰ ਰੈਫਰ ਕਰ ਦਿੱਤਾ ਗਿਆ ਸੀ।

ਉੱਧਰ ਜੈਸਲਮੇਰ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਮਗੜ੍ਹ ਹਸਪਤਾਲ ਵਾਲਿਆਂ ਦੱਸਿਆ ਸੀ ਕਿ ਮਹਿਲਾ ਦਾ ਜਣੇਪਾ ਹੋ ਚੁੱਕਿਆ ਹੈ ਪਰ ਉਸਦਾ ਅੰਦਰ ਹੀ ਰਹਿ ਗਿਆ ਹੈ। ਉਨ੍ਹਾਂ ਨੇ ਔਲ਼ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ ਤੇ ਮਹਿਲਾ ਨੂੰ ਜੋਧਪੁਰ ਰੈਫਰ ਕਰ ਦਿੱਤਾ। ਇਸ ਪਿੱਛੋਂ ਜੋਧਪੁਰ ਦੇ ਉਮੇਧ ਹਸਪਤਾਲ ਵਿੱਚ ਡਾਕਟਰਾਂ ਨੇ ਮਹਿਲਾ ਦੀ ਡਿਲੀਵਰੀ ਕੀਤੀ ਤਾਂ ਬੱਚੇ ਦਾ ਸਿਰ ਬਾਹਰ ਕੱਢਿਆ ਗਿਆ ਅਤੇ ਪਰਿਵਾਰ ਨੁ ਸੌਂਪ ਦਿੱਤਾ ਗਿਆ। ਪਰਿਵਾਰ ਵਾਲੇ ਬੱਚੇ ਦਾ ਸਿਰ ਲੈ ਕੇ ਥਾਣੇ ਪਹੁੰਚੇ ਤੇ ਮਾਮਲੇ ਦੀ ਸ਼ਿਕਾਇਤ ਕੀਤੀ।

ਪੁਲਿਸ ਨੇ ਡਾਕਟਰਾਂ ਨੂੰ ਪੁੱਛਗਿੱਛ ਤੋਂ ਬਾਅਦ ਬੱਚੇ ਦਾ ਧੜ ਵੀ ਬਰਾਮਦ ਕਰ ਲਿਆ ਤੇ ਸਿਰ ਸਮੇਤ ਧੜ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਮਾਮਲੇ ਨਾਲ ਸਬੰਧਤ ਡਾਕਟਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Share This Article
Leave a Comment