ਡਾ. ਹਮਦਰਦ ਨੂੰ ਤਲਬ ਕਰਨਾ ਸੱਤਾ ਦੇ ਨਸ਼ੇ ’ਚ ਹੰਕਾਰੇ ਮੁੱਖ ਮੰਤਰੀ ਵੱਲੋਂ ਬਦਲਾਖੋਰੀ ਦੀ ਕਾਰਵਾਈ: ਸੁਖਬੀਰ ਬਾਦਲ

Prabhjot Kaur
3 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਦਮ ਭੂਸ਼ਣ ਐਵਾਰਡੀ ਅਤੇ ਅਜੀਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨਿਸ਼ਾਨਾ ਬਣਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਡਾ. ਹਮਦਰਦ ਨੂੰ ਸੂਬਾ ਵਿਜੀਲੈਂਸ ਬਿਊਰੋ ਵੱਲੋਂ ਤਲਬ ਕੀਤੇ ਜਾਣ ਨੂੰ ਸੱਤਾ ਦੇ ਨਸ਼ੇ ਵਿਚ ਹੰਕਾਰੇ ਮੁੱਖ ਮੰਤਰੀ ਵੱਲੋਂ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਅਤੇ ਕਿਹਾ ਕਿ ਮੁੱਖ ਮੰਤਰੀ ਡਾ. ਹਮਦਰਦ ਵੱਲੋਂ ਪ੍ਰੈਸ ਦੀ ਆਜ਼ਾਦੀ ਲਈ ਲਏ ਸਿਧਾਂਤਕ ਸਟੈਂਡ ਲਈ ਉਹਨਾਂ ਤੋਂ ਬਦਲਾ ਲੈਣਾ ਚਾਹੁੰਦੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਜੀਤ ਦੇ ਐਮ ਡੀ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਮੀਡੀਆ ਦੀ ਆਵਾਜ਼ ਦੀ ਰਾਖੀ ਲਈ ਜੋ ਵੀ ਕਰਨਾ ਪਿਆ ਕਰੇਗਾ। ਉਹਨਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਦਬਾਅ ਬਣਾਉਣ ਦੀ ਇਸ ਘਟ.ਆ ਕਾਰਵਾਈ ਨਾਲ ਪੰਜਾਬ ਦੀ ਅੰਤਰ ਆਤਮਾ ਤੇ ਪੰਜਾਬ ਦੀ ਆਵਾਜ਼ ਅਜੀਤ ਅਖਬਾਰ ਦੀ ਆਵਾਜ਼ ਕੁਚਲੀ ਨਹੀਂ ਜਾ ਸਕਦੀ। ਉਹਨਾਂ ਨੇ ਡਾ. ਹਮਦਰਦ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੱਚੀ ਆਵਾਜ਼ ਕਰਾਰ ਦਿੱਤਾ ਅਤੇ ਕਿਹਾ ਕਿ ਪੱਤਰਕਾਰੀ ਅਤੇ ਸਮਾਜਿਕ ਜੀਵਨ ਵਿਚ ਉਹਨਾਂ ਦੇ ਯੋਗਦਾਨ ਦੀ ਕੋਈ ਬਰਾਬਰੀ ਨਹੀਂ ਹੈ।

ਬਾਦਲ ਨੇ ਕਿਹਾ ਕਿ ਅਜੀਤ ਅਖਬਾਰ ਸਮੂਹ ਅਤੇ ਡਾ. ਹਮਦਰਦ ਨੂੰ ਡਰਾਉਣ ਦੀ ਇਸ ਕਾਰਵਾਈ ਨਾਲ ਸਾਰੀ ਦੁਨੀਆਂ ਵਿਚ ਪੰਜਾਬੀ ਹੈਰਾਨ ਹਨ। ਉਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੀਤ ਅਖਬਬਾਰ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਸਨ। ਫਿਰ ਇਸਨੇ ਅਜੀਤ ਵਿਚ ਕੰਮ ਕਰਨ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਹੁਣ ਇਸਦੇ ਮੈਨੇਜਿੰਗ ਡਾਇਰੈਕਟਰ ਨੂੰ ਡਰਾਉਣ ’ਤੇ ਲੱਗ ਗਈ ਹੈ। ਉਹਨਾਂ ਕਿਹਾ ਕਿ ਇਹ ਬਦਲਾਖੋਰੀ ਦੀ ਸਿਆਸਦ ਦਾ ‌ਸਿਖ਼ਰ ਹੈ ਤੇ ਇਹ ਲੋਕਤੰਤਰ ਵਿਚ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਨੇ ਜਦੋਂ ਤੋਂ ਸੂਬੇ ਵਿਚ ਸੱਤਾ ਸੰਭਾਲੀ ਹੈ, ਇਹ ਮੀਡੀਆ ਦੀ ਆਜ਼ਾਦ ਆਵਾਜ਼ ਨੂੰ ਕੁਚਲਦ ’ਤੇ ਲੱਗੀ ਹੈ। ਸਰਕਾਰ ਨੇ ਪੱਤਰਕਾਰਾਂ ’ਤੇ ਕੇਸ ਦਰਜ ਕੀਤੇ ਤੇ ਕਈ ਵੈਬ ਚੈਨਲ ਬੰਦ ਕੀਤੇ ਅਤੇ ਕਈ ਅਖਬਾਰਾਂ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਜੋ ਇਸਦੇ ਪ੍ਰਾਪੇਗੰਡੇ ਮੁਤਾਬਕ ਨਹੀਂ ਚੱਲੀਆਂ। ਇਸਨੇ ਕਲਾਕਾਰਾਂ, ਅਕਾਦਮਿਕ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਪ੍ਰੈਸ ਦੀ ਆਜ਼ਾਦੀ ਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਵਾਸਤੇ ਜੋ ਵੀ ਕਰਨਾ ਪਿਆ ਕਰੇਗਾ ਤੇ ਉਹਨਾਂ ਆਪ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਤਰੀਕੇ ਨਾਗਰਿਕ ਅਧਿਕਾਰ ਕੁਚਲਣ ਦੇ ਯਤਨ ਨਾ ਕਰੇ।

- Advertisement -

Share this Article
Leave a comment