ਨਿਊਜ਼ ਡੈਸਕ: ਸਰਦੀਆਂ ਦੇ ਮੌਸਮ ‘ਚ ਠੰਡ ਲੱਗਣਾ ਆਮ ਗੱਲ ਹੈ ਪਰ ਕੁਝ ਲੋਕਾਂ ਨੂੰ ਇਸ ਮੌਸਮ ‘ਚ ਠੰਡ ਬਹੁਤ ਮਹਿਸੂਸ ਹੁੰਦੀ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਆਪਣੀ ਡਾਈਟ ‘ਚ ਕੁਝ ਚੀਜ਼ਾਂ ਜ਼ਰੂਰ ਸ਼ਾਮਲ ਕਰੋ।
ਹਰੀ ਮਿਰਚ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ। ਇਸ ਵਿਚ ਵਿਟਾਮਿਨ ਸੀ, ਈ, ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਵਾਰ-ਵਾਰ ਬਿਮਾਰ ਹੋਣ ਤੋਂ ਬਚੋਗੇ।
ਪੌਸ਼ਟਿਕ ਤੱਤਾਂ ਨਾਲ ਭਰਪੂਰ ਮੂੰਗਫਲੀ ਦਾ ਸੇਵਨ ਸਰਦੀਆਂ ਵਿੱਚ ਵੀ ਤੁਹਾਨੂੰ ਲਾਭ ਪਹੁੰਚਾਏਗਾ। ਜੇਕਰ ਤੁਹਾਨੂੰ ਜ਼ਿਆਦਾ ਸਰਦੀ ਮਹਿਸੂਸ ਹੁੰਦੀ ਹੈ ਤਾਂ ਇਸ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ‘ਚ ਸ਼ਾਮਲ ਕਰੋ।
ਇਸ ਮੌਸਮ ‘ਚ ਖਾਸ ਕਰਕੇ ਪਿਆਜ਼ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ। ਪਿਆਜ਼ ‘ਚ ਮੌਜੂਦ ਪੋਸ਼ਕ ਤੱਤ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ।
ਅਦਰਕ ਨੂੰ ਵੀ ਡਾਈਟ ‘ਚ ਸ਼ਾਮਲ ਕਰੋ। ਤੁਸੀਂ ਇਸ ਨੂੰ ਚਾਹ ਜਾਂ ਸਬਜ਼ੀ ਵਿਚ ਪਾ ਸਕਦੇ ਹੋ ਜਾਂ ਪਾਣੀ ਵਿਚ ਉਬਾਲ ਕੇ ਪੀ ਸਕਦੇ ਹੋ।