ਜੇਕਰ ਤੁਸੀਂ ਵੀ ਹੋ ਮੁਰਝਾਏ ਹੋਏ ਚਿਹਰੇ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਨੁਸਖਾ!

TeamGlobalPunjab
2 Min Read

ਨਿਊਜ਼ ਡੈਸਕ : ਅੱਜ ਦੇ ਸਮੇਂ ਵਿੱਚ ਹਰ ਕਿਸੇ ਦੀ ਪਹਿਲੀ ਪਸੰਦ ਇਹ ਹੁੰਦੀ ਹੈ ਕਿ ਦੁਨੀਆਂ ਵਿੱਚ ਹਰ ਕਿਸੇ ਨਾਲੋਂ ਸੋਹਣਾ ਦਿਖੇ ਅਤੇ ਉਹ ਦਾ ਚਿਹਰਾ ਸਭ ਤੋਂ ਮਨਮੋਹਕ ਹੋਵੇ। ਇਸ ਲਈ ਹਰ ਕੋਈ ਵੱਖ ਵੱਖ ਚੀਜਾਂ ਦਾ ਇਸਤੇਮਾਲ ਵੀ ਕਰਦਾ ਹੈ। ਜੇਕਰ ਤੁਹਾਡੀ ਵੀ ਕੁਝ ਇਹੀ ਇੱਛਾ ਹੁੰਦੀ ਹੈ ਤਾਂ ਚਾਵਲ ਦਾ ਆਟਾ ਤੁਹਾਡੇ ਸੁਪਨੇ ਨੂੰ ਸਾਕਾਰ ਕਰ ਸਕਦਾ ਹੈ। ਜੀ ਹਾਂ ਚਾਵਲਾਂ ਦੇ ਆਟੇ ਤੋਂ ਘਰ ‘ਚ ਹੀ ਬਿਊਟੀ ਪ੍ਰੋਡਕਸਟਸ ਬਣਾਏ ਜਾ ਸਕਦੇ ਹਨ।  ਇਸ ਤੋਂ ਸਕਰਬਰ, ਫੇਸਮਾਸਕ ਅਤੇ ਫੇਸ ਪਾਉਡਰ ਬਣਾਇਆ ਜਾ ਸਕਦਾ ਹੈ।

5 ਮਿੰਟ ਸਕਰਬ ਪਲਾਨ

ਦਿਨਭਰ ਦੀ ਥਕਾਵਟ, ਧੁੱਪ ਅਤੇ ਧੂਲ ਕਾਰਨ ਚਮੜੀ ਦਾ ਗਲੋਅ ਫਿੱਕਾ ਪੈ ਜਾਂਦਾ ਹੈ। ਚਾਵਲ ਦੇ ਆਟੇ ਦਾ ਸਕਰਬ ਬਣਾ ਕੇ ਇਸ ਨਾਲ ਚਿਹਰੇ ਦੀ ਮੁਰਝਾਈ ਹੋਈ ਦਿੱਖ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਦੋ ਚਮਚ ਚਾਵਲ ਦਾ ਆਟਾ ਲੈ ਕੇ ਉਸ ਵਿੱਚ ਗੁਲਾਬਜਲ ਮਿਲਾ ਕੇ ਪੇਸਟ ਬਣਾਇਆ ਜਾ ਸਕਦਾ ਹੈ ਅਤੇ ਫਿਰ ਇਸ ਪੇਸਟ ਨੂੰ 3 ਮਿੰਟ ਤੱਕ ਚਿਹਰੇ ‘ਤੇ ਲਗਾਉਣ ਅਤੇ ਇਸ ਤੋਂ ਬਾਅਦ ਹਲਕੇ ਹੱਥਾਂ ਨਾਲ ਸਕਰਬ ਵਾਂਗ ਦੋ ਮਿੰਟ ਤੱਕ ਚਿਹਰੇ ‘ਤੇ ਰਗੜੋ। ਇਸ ਤੋਂ ਬਾਅਦ ਪਾਣੀ ਨਾਲ ਧੋ ਲਓ ਇਸ ਨਾਲ ਚਿਹਰੇ ਦੇ ਡੈਡ ਸੈਲ ਦੂਰ ਹੋਣਗੇ ਅਤੇ ਫ੍ਰੈਸ਼ ਫੀਲ ਕਰੋਂਗੇ।

- Advertisement -

15 ਮਿੰਟ ਲਈ ਫੇਸਪੈਕ

ਚਾਵਲ ਦੇ ਆਟੇ ਵਿਚ ਸ਼ਹਿਦ ਅਤੇ ਦਹੀਂ ਮਿਲਾ ਕੇ ਫੇਸ ਮਾਸਕ ਬਣਾਓ। ਇਸ ਮਾਸਕ ਨੂੰ 15 ਮਿੰਟ ਲਈ ਚਿਹਰੇ ‘ਤੇ ਲਗਾਓ ਅਤੇ ਫਿਰ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਸ ਫੇਸ ਪੈਕ ਨੂੰ ਸਿਰਫ 7 ਦਿਨਾਂ ਤੱਕ ਚਿਹਰੇ ‘ਤੇ ਲਗਾਉਣ ਤੋਂ ਬਾਅਦ ਹੀ ਤੁਸੀਂ ਚਮਕਦਾਰ ਅਤੇ ਸਿਹਤਮੰਦ ਚਮੜੀ ਦਾ ਅਨੁਭਵ ਕਰੋਗੇ। ਜੇ ਤੁਹਾਡੀ ਤੇਲ ਵਾਲੀ ਚਮੜੀ ਹੈ, ਤਾਂ ਤੁਸੀਂ ਚਾਵਲ ਦੇ ਆਟੇ ਵਿਚ ਦਹੀਂ ਅਤੇ ਨਿੰਬੂ ਦੀਆਂ ਦੋ ਬੂੰਦਾਂ ਮਿਲਾ ਕੇ ਫੇਸਮਾਸਕ ਵੀ ਬਣਾ ਸਕਦੇ ਹੋ।

 

 

- Advertisement -

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment