ਜਾਣੋ ਕਿਸ ਪ੍ਰਸਿੱਧ ਖਿਡਾਰੀ ਨੂੰ ਮਿਲਿਆ ਬੈਸਟ ਪਲੇਅਰ ਆਫ ਈਅਰ ਦਾ ਅਵਾਰਡ

TeamGlobalPunjab
1 Min Read

ਮਿਲਾਨ : ਅਰਜਨਟੀਨਾ ਅਤੇ ਬਾਸਿਰਲੋਨਾ ਕਲੱਬ ਦੇ ਸਟਾਰ ਫੁੱਟਬਾਲ ਖਿਡਾਰੀ ਲਿਓਨੇਲ ਮੇਸੀ ਨੂੰ ਫੀਫਾ ਮੇਨਸ ਬੈਸਟ ਪਲੇਅਰ ਆਫ ਦਾ ਈਅਰ ਦੇ ਇਨਾਮ ਲਈ ਚੁਣਿਆ ਗਿਆ ਹੈ। ਉਨ੍ਹਾਂ ਨੇ ਯੂਵੇਂਟਸ ਦੇ ਕ੍ਰਿਸਿਟਆਨੋ ਰੋਨਾਲਡੋ ਅਤੇ ਲਿਵਰਪੂਲ ਦੇ ਵਜਰਿਲ ਵਾਨ ਜਿਕ ਨੂੰ ਪਿੱਛੇ ਛੱਡਦਿਆਂ ਇਹ ਇਨਾਮ ਆਪਣੇ ਨਾਮ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਛੇਵੀ ਵਾਰ ਹੋ ਰਿਹਾ ਹੈ ਜਦੋਂ ਮੇਸੀ ਨੂੰ ਇਹ ਇਨਾਮ ਮਿਲ ਰਿਹਾ ਹੋਵੇ। ਇਸ ਤੋਂ ਪਹਿਲਾਂ 2009, 2010, 2011, 2012 ਅਤੇ 2015 ਵਿੱਚ ਵੀ ਮੇਸੀ ਇਹ ਇਨਾਮ ਜਿੱਤ ਚੁਕੇ ਹਨ।

ਦੱਸ ਦਈਏ ਕਿ ਮੇਸੀ ਲਈ ਇਹ ਸਾਲ ਬਹੁਤ ਹੀ ਵਧੀਆ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸਾਲ 2018-19 ਦੌਰਾਨ ਮੇਸੀ ਨੇ ਦੇਸ਼ ਅਤੇ ਕਲੱਬ ਲਈ ਕੁੱਲ 58 ਮੈਚ ਖੇਡੇ ਅਤੇ ਇਨ੍ਹਾਂ ਮੈਚਾਂ ਦੌਰਾਨ ਉਸ ਨੇ 54 ਗੋਲ ਕੀਤੇ ਹਨ ਜਦੋਂ ਕਿ ਰੋਨਾਲਡੋ ਨੇ ਇਸ ਸਾਲ ਦੌਰਾਨ 47 ਮੈਚ ਖੇਡਦਿਆਂ ਸਿਰਫ 31 ਗੋਲ ਕੀਤੇ ਹਨ।

Share this Article
Leave a comment