Home / News / ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਦੇਣ ਵਾਲੀ ਅਦਾਲਤ ‘ਗ਼ੈਰ–ਸੰਵਿਧਾਨਕ’ ਕਰਾਰ

ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਦੇਣ ਵਾਲੀ ਅਦਾਲਤ ‘ਗ਼ੈਰ–ਸੰਵਿਧਾਨਕ’ ਕਰਾਰ

ਲਾਹੌਰ ਹਾਈਕੋਰਟ ਨੇ ਸੋਮਵਾਰ ਨੂੰ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੀ ਮੌਤ ਦੀ ਸਜ਼ਾ ਰੱਦ ਕਰ ਦਿੱਤੀ। ਹਾਈਕੋਰਟ ਨੇ ਪਰਵੇਜ਼ ਮੁਸ਼ੱਰਫ ਦੇ ਖਿਲਾਫ ਦੇਸ਼ਧਰੋਹ ਦੇ ਮਾਮਲੇ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਹੀ ਗ਼ੈਰ–ਸੰਵਿਧਾਨਕ ਕਰਾਰ ਦਿੱਤਾ।

ਲਾਹੌਰ ਹਾਈਕੋਰਟ ਨੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਦੀ ਮੌਤ ਦੀ ਸਜ਼ਾ ਮੁਆਫ ਕਰਦੇ ਹੋਏ ਕਿਹਾ ਕਿ ਮੁਸ਼ਰਫ ਦੇ ਖਿਲਾਫ ਸਪੈਸ਼ਲ ਅਦਾਲਤ ਦਾ ਫੈਸਲਾ ਗ਼ੈਰ–ਸੰਵਿਧਾਨਕ ਹੈ। ਉਨ੍ਹਾਂ ਦੇ ਖਿਲਾਫ ਦਰਜ ਕੇਸ ਅਤੇ ਮਹਾਂਦੋਸ਼ ਦੀਆਂ ਦਲੀਲਾਂ ਗੈਰਕਾਨੂਨੀ ਹਨ।

ਇਸਲਾਮਾਬਾਦ ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ 17 ਦਸੰਬਰ ਨੂੰ 74 ਸਾਲਾ ਜਨਰਲ ਪਰਵੇਜ਼ ਨੂੰ ਮੌਤ ਦੀ ਸਜ਼ਾ ਸੁਣਾਈ ਸੀ। 6 ਸਾਲਾਂ ਤੱਕ ਉਨ੍ਹਾਂ ਵਿਰੁੱਧ ਦੇਸ਼ਧਰੋਹ ਦੇ ਹਾਈ–ਪ੍ਰੋਫ਼ਾਈਲ ਮਾਮਲੇ ਦੀ ਸੁਣਵਾਈ ਚੱਲੀ ਸੀ। ਇਹ ਮਾਮਲਾ ਸਾਲ 2013 ਦੌਰਾਨ ਉਦੋਂ ਦੀ ਪਾਕਿਸਤਾਨ ਮੁਸਲਿਮ ਲੀਗ–ਨਵਾਜ਼ ਸਰਕਾਰ ਨੇ ਦਾਇਰ ਕੀਤਾ ਸੀ।

Check Also

ਆਰਥਿਕਤਾ ਦੀ ਮਾਰ ਝੱਲ ਰਹੇ ਲੋਕਾਂ ਦੇ ਟੈਕਸ ਵਿਚੋਂ ਤਨਖਾਹ ਲੈਣ ਨੂੰ ਮੇਰੀ ਆਤਮਾ ਇਜਾਜ਼ਤ ਨਹੀਂ ਦਿੰਦੀ : ਅੰਗਦ ਸਿੰਘ

ਨਵਾਂਸ਼ਹਿਰ : ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨਾਲ ਜਾਰੀ ਜੰਗ …

Leave a Reply

Your email address will not be published. Required fields are marked *