Saturday , August 17 2019
Home / ਸੰਸਾਰ / ਚੰਦ ‘ਤੇ ਦਹਾਕਿਆਂ ਤੋਂ ਪਏ ਮਨੁੱਖੀ ਮਲ ਨੂੰ ਵਾਪਸ ਕਿਉਂ ਲਿਆਉਣਾ ਚਾਹੁੰਦਾ NASA ?

ਚੰਦ ‘ਤੇ ਦਹਾਕਿਆਂ ਤੋਂ ਪਏ ਮਨੁੱਖੀ ਮਲ ਨੂੰ ਵਾਪਸ ਕਿਉਂ ਲਿਆਉਣਾ ਚਾਹੁੰਦਾ NASA ?

ਨਿਊਯਾਰਕ: ਲਗਭਗ 50 ਸਾਲ ਪਹਿਲਾ ਜਦੋਂ ਮਨੁੱਖ ਨੇ ਚੰਦ ‘ਤੇ ਕਦਮ ਰੱਖਿਆ ਸੀ ਤਾਂ ਉਹ ਉਥੋਂ ਕਾਫ਼ੀ ਅਹਿਮ ਵਿਗਿਆਨੀ ਜਾਣਕਾਰੀ ਉਥੋਂ ਦੇ ਪੱਥਰ ਤੇ ਮਿੱਟੀ ਲਿਆਏ ਸਨ। ਪਰ ਉਹ ਕਾਫ਼ੀ ਚੀਜਾਂ ਉੱਥੇ ਛੱਡ ਕੇ ਵੀ ਆਏ ਸਨ ਇਸ ਵਿੱਚ ਨੀਲ ਆਰਾਮਸਟਰਾਂਗ ਦੇ ਫੁੱਟ ਪ੍ਰਿੰਟ, ਇੱਕ ਅਮਰੀਕੀ ਝੰਡਾ ਅਤੇ ਮਨੁੱਖੀ ਮਲ ਦੇ ਕਰੀਬ 96 ਬੈਗ ਹੁਣ ਵਿਗਿਆਨੀ ਚੰਨ ‘ਤੇ ਵਾਪਸ ਜਾ ਕੇ ਦਹਾਕਿਆਂ ਪੁਰਾਣੇ ਮਨੁੱਖੀ ਮਲ ਨੂੰ ਵਾਪਸ ਲਿਆਉਣ ਚਾਹੁੰਦੇ ਹਨ ।

ਉਸ ਮਿਸ਼ਨ ‘ਚ ਕੁੱਲ 12 ਪੁਲਾੜ ਯਾਤਰੀ ਚੰਦ ਦੀ ਸਤ੍ਹਾ ‘ਤੇ ਪਹੁੰਚੇ ਸਨ ਅਤੇ ਮਲ-ਮੂਤਰ ਤੇ ਹੋਰ ਕੂੜੇ ਕਰਕਟ ਦੇ 96 ਬੈਗ ਉਥੇ ਛੱਡ ਆਏ ਸਨ ਹਾਲਾਂਕਿ ਨਾਸਾ ਨੇ ਪੁਲਾੜ ਯਾਤਰੀਆਂ ਨੂੰ ਇਸ ਤੌਰ ‘ਤੇ ਭੇਜਿਆ ਸੀ ਕਿ ਉਨ੍ਹਾਂ ਨੂੰ ਆਪਣਾ ਮਲ-ਮੂਤਰ ਸਪੇਸ ਵਿਚ ਛੱਡਣ ਦੀ ਲੋੜ ਨਾ ਪਵੇ, ਇਸ ਦੇ ਲਈ ਨਾਸਾ ਨੇ ਆਪਣੇ ਪੁਲਾੜ ਯਾਤਰੀਆਂ ਲਈ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਬਣਵਾਏ ਸਨ। ਜਿਸ ਵਿਚ ਡਾਇਪਰ ਵੀ ਲੱਗਿਆ ਹੋਇਆ ਸੀ, ਪਰ ਇਸ ਦੇ ਬਾਵਜੂਦ ਪੁਲਾੜ ਯਾਤਰੀਆਂ ਨੇ ਆਪਣਾ ਮਲ ਮੂਤਰ ਉਥੇ ਹੀ ਛੱਡ ਦਿਤਾ, ਦਰਅਸਲ ਪੁਲਾੜ ਯਾਤਰੀਆਂ ਨੂੰ ਇਹ ਸਭ ਕੁੱਝ ਮਜ਼ਬੂਰੀ ‘ਚ ਕਰਨਾ ਪਿਆ ਸੀ।

ਵਿਗਿਆਨੀਆਂ ਨੇ ਚੰਦਰਮਾ ਤੋਂ ਮਿੱਟੀ ਅਤੇ ਪੱਥਰ ਲੈ ਕੇ ਜਾਣੇ ਸਨ। ਜਿਸ ਕਰਕੇ ਸਪੇਸ ਕ੍ਰਾਫਟ ਵਿਚ ਵਜ਼ਨ ਵਧਣ ਨਾਲ ਪੁਲਾੜ ਯਾਤਰੀਆਂ ਦੀ ਜ਼ਿੰਦਗੀ ਨੂੰ ਖ਼ਤਰਾ ਸੀ, ਅਜਿਹੇ ਵਿਚ ਉਨ੍ਹਾਂ ਨੂੰ ਆਪਣੀ ਗੰਦਗੀ ਉਥੇ ਹੀ ਛੱਡਣੀ ਪਈ। ਨਾਸਾ ਨੇ ਹੁਣ ਫਿਰ ਚੰਦ ‘ਤੇ ਜਾਣ ਦੇ ਪ੍ਰੋਗਰਾਮ ਵਿਚ ਤੇਜ਼ੀ ਲਿਆਉਣ ਦਾ ਫ਼ੈਸਲਾ ਲਿਆ ਹੈ ਅਤੇ ਸਾਲ 2024 ਵਿਚ ਫਿਰ ਤੋਂ ਚੰਦ ਦੀ ਸਤ੍ਹਾ ‘ਤੇ ਜਾਣ ਦੀ ਡੈੱਡਲਾਈਨ ਤੈਅ ਕੀਤੀ ਗਈ ਹੈ ਦਰਅਸਲ ਉਥੇ ਛੱਡ ਕੇ ਆਏ ਗੰਦਗੀ ਦੇ ਬੈਗਾਂ ਨੂੰ ਲਿਆਉਣ ਪਿੱਛੇ ਨਾਸਾ ਦਾ ਖ਼ਾਸ ਮਕਸਦ ਹੈ।

ਨਾਸਾ ਉਸ ਦੇ ਜ਼ਰੀਏ ਉਥੇ ਜੀਵਨ ਦੀ ਖੋਜ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ। ਨਾਸਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖ ਦਾ 50 ਫ਼ੀਸਦੀ ਮਲ ਬੈਕਟੀਰੀਆ ਤੋਂ ਬਣਿਆ ਹੁੰਦਾ ਹੈ। ਵਿਗਿਆਨੀ ਇਸ ਬੈਕਟੀਰੀਆ ‘ਤੇ ਰਿਸਰਚ ਕਰਨਾ ਚਾਹੁੰਦਾ ਹੈ। ਇਸ ਗੰਦਗੀ ਦੇ ਅਧਿਐਨ ਤੋਂ ਇਸ ਗੱਲ ਦੀ ਜਾਣਕਾਰੀ ਮਿਲ ਸਕਦੀ ਹੈ ਕਿ ਸਪੇਸ ਵਿਚ ਜੀਵਨ ਦੀ ਕਿੰਨੀ ਸੰਭਾਵਨਾ ਹੈ। ਵਿਗਿਆਨੀ ਜਾਣਨਾ ਚਾਹੁੰਦੇ ਹਨ ਕਿ ਕੀ ਹੁਣ ਵੀ ਮਨੁੱਖੀ ਮਲ ਵਿਚ ਬੈਕਟੀਰੀਆ ਮੌਜੂਦ ਹੈ? ਵਿਗਿਆਨੀਆਂ ਅਨੁਸਾਰ ਜੇਕਰ ਬੈਕਟੀਰੀਆ ਮਰ ਵੀ ਚੁੱਕੇ ਹੋਣਗੇ ਤਾਂ ਵੀ ਉਨ੍ਹਾਂ ਦਾ ਅਧਿਐਨ ਕਾਫ਼ੀ ਮਹੱਤਵਪੂਰਨ ਹੋ ਸਕਦਾ ਹੈ। ਵਿਗਿਆਨੀ ਜਾਣ ਸਕਦੇ ਹਨ ਕਿ ਬੈਕਟੀਰੀਆ ਕਿੰਨੇ ਸਮੇਂ ਤਕ ਜਿਊਂਦਾ ਰਹੇਗਾ।

Check Also

ਪਾਕਿਸਤਾਨ ਦੀ ਮਸਜਿਦ ਅੰਦਰ ਹੋਇਆ ਜ਼ਬਰਦਸਤ ਬੰਬ ਧਮਾਕਾ, ਪੰਜ ਮੌਤਾਂ, ਕਈ ਜ਼ਖ਼ਮੀ

ਇਸਲਾਮਾਬਾਦ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਅੱਜ ਇੱਕ ਮਸਜਿਦ ਅੰਦਰ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ …

Leave a Reply

Your email address will not be published. Required fields are marked *