ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝੱਟਕਾ, Facebook ਨੇ ਬੰਦ ਕੀਤੇ 700 ਦੇ ਕਰੀਬ ਪੇਜ

TeamGlobalPunjab
2 Min Read

ਲੋਕਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਚੋਣ ਲਈ ਹੁਣ ਸਿਰਫ 10 ਦਿਨ ਬਾਕੀ ਰਹਿ ਗਏ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਅਪ੍ਰੈਲ ਸ਼ੁਰੂ ਹੁੰਦੇ ਹੀ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ। ਸਿਆਸੀ ਪਾਰਟੀਆਂ ਨਾ ਸਿਰਫ ਵੱਧ-ਚੜ੍ਹਕੇ ਚੋਣ ਪ੍ਰਚਾਰ ਕਰ ਰਹੀਆਂ ਹਨ ਸਗੋਂ ਜ਼ਮੀਨ ‘ਤੇ ਵੀ ਇਸਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਵੱਡੇ ਆਗੂ ਮਤਦਾਨ ਲਈ ਪਰਚੇ ਭਰ ਰਹੇ ਹਨ ਤਾਂ ਉਥੇ ਹੀ ਵਿਰੋਧੀ ਦਲ ਆਪਸ ਵਿੱਚ ਇੱਕ ਦੂੱਜੇ ‘ਤੇ ਨਿਸ਼ਾਨਾ ਸਾਧਣ ਤੋਂ ਵੀ ਬਾਜ਼ ਨਹੀਂ ਆ ਰਹੇ।

ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਨਿਯਮ ਕਨੂੰਨ ਵੀ ਸਖ਼ਤ ਹੁੰਦੇ ਜਾ ਰਹੇ ਹਨ ਜਿੱਥੇ ਇੱਕ ਪਾਸੇ ਚੋਣ ਕਮਿਸ਼ਨ ਨੇ ਪਾਰਟੀਆਂ ਤੇ ਉਨ੍ਹਾਂ ਦੇ ਉਮੀਦਵਾਰਾਂ ‘ਤੇ ਨਜ਼ਰ ਰੱਖੀ ਹੋਈ ਹੈ ਤਾਂ ਉਥੇ ਹੀ ਸੋਸ਼ਲ ਮੀਡੀਆ ‘ਤੇ ਵੀ ਆਦਰਸ਼ ਜ਼ਾਬਤਾ ਬਣਾਈ ਰੱਖਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਅਜਿਹੇ ਵਿੱਚ ਲੋਕਸਭਾ ਚੋਣਾਂ ਤੋਂ ਕੁੱਝ ਹੀ ਦਿਨ ਪਹਿਲਾਂ ਫੇਸਬੁੱਕ ਨੇ ਕਾਂਗਰਸ ਨੂੰ ਵੱਡਾ ਝੱਟਕਾ ਦਿੱਤਾ ਹੈ। ਦਰਅਸਲ ਫੇਸਬੁਕ ਨੇ ਕਾਂਗਰਸ ਨਾਲ ਜੁੜੇ ਲਗਭਗ 687 ਪੇਜਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ ਕਾਂਗਰਸ ਹੀ ਨਹੀਂ ਫੇਸਬੁਕ ਨੇ ਪਾਕਿਸਤਾਨੀ ਫੌਜ ਦੇ ਕਰਮਚਾਰੀਆਂ ਨਾਲ ਜੁੜੇ ਪੇਜਾਂ ਨੂੰ ਵੀ ਹਟਾਉਣ ਦਾ ਆਦੇਸ਼ ਦਿੱਤਾ ਹੈ।

ਫੇਸਬੁੱਕ ਵਲੋਂ ਇਸ ਕਾਰਵਾਈ ਬਾਰੇ ਕਿਹਾ ਗਿਆ ਹੈ ਕਿ ਜੋ 687 ਅਕਾਊਂਟਸ ਹਟਾਏ ਗਏ ਹਨ ਉਨ੍ਹਾਂ ਵਿਚੋਂ ਕਈ ਆਪਣੇ ਆਪ ਹੀ ਸਸਪੈਂਡ ਹੋ ਚੁੱਕੇ ਹਨ। ਇਹ ਭਾਰਤ ਵਿੱਚ ਅਪ੍ਰਮਾਣਿਤ ਰੂਪ ਨਾਲ ਕੰਮ ਕਰ ਰਹੇ ਹਨ ਤੇ ਇਨ੍ਹਾਂ ਵਿੱਚੋਂ ਕਈ ਕਾਂਗਰਸ ਦੀ ਆਈਟੀ ਸੈੱਲ ਨਾਲ ਜੁੜੇ ਹੋਏ ਲੋਕਾਂ ਨਾਲ ਸਬੰਧਤ ਹਨ। ਇਹ ਉਨ੍ਹਾਂ ਸਾਰੇ ਪੇਜਾਂ ਦੇ ਸਕਰੀਨਸ਼ਾਟ ਹਨ ਜਿਨ੍ਹਾਂ ਨੂੰ ਫੇਸਬੁੱਕ ਤੋਂ ਹਟਾਇਆ ਗਿਆ ਹੈ। ਫੇਸਬੁੱਕ ਦੇ ਅਨੁਸਾਰ ਇਹ ਪੇਜ ਗਲਤ ਜਾਣਕਾਰੀ ਫੈਲਾ ਰਹੇ ਸਨ।

Share this Article
Leave a comment