ਚਮਤਕਾਰ ! ਕੁੱਖ ‘ਚ ਪਲ ਰਹੇ ਬੱਚੇ ਨੂੰ ਸਰਜਰੀ ਲਈ ਬਾਹਰ ਕੱਢ, ਸੁਰੱਖਿਅਤ ਰੱਖਿਆ ਵਾਪਸ

Prabhjot Kaur
2 Min Read

ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਮਹਿਲਾ ਦੀ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਖਾਸ ਸਰਜਰੀ ਲਈ ਕੁੱਖ ਤੋਂ ਬਾਹਰ ਕੱਢਿਆ ਜਾਵੇ ਅਤੇ ਫਿਰ ਆਪਰੇਸ਼ਨ ਤੋਂ ਬਾਅਦ ਉਸਨੂੰ ਵਾਪਸ ਕੁੱਖ ਵਿੱਚ ਰੱਖ ਦਿੱਤਾ ਜਾਵੇ ? ਬੇਹੱਦ ਹੈਰਾਨ ਕਰਨ ਵਾਲੇ ਇਸ ਮਾਮਲੇ ਨੂੰ ਡਾਕਟਰਾਂ ਨੇ ਸਾਕਾਰ ਕਰ ਦਿਖਾਇਆ ਹੈ।
baby's spine 'repaired' in womb
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੇ ਕਿ ਯੂਕੇ ਦੇ ਡਾਕਟਰਾਂ ਨੇ ਪਹਿਲੀ ਵਾਰ ਇੱਕ ਅਜੰਮੇ ਬੱਚੇ ਨੂੰ ਸਰਜਰੀ ਲਈ ਉਸਦੀ ਮਾਂ ਦੀ ਕੁੱਖ ਤੋਂ ਬਾਹਰ ਕੱਢਿਆ ਅਤੇ ਸਰਜਰੀ ਤੋਂ ਬਾਅਦ ਉਸਨੂੰ ਸੁਰੱਖਿਅਤ ਰੂਪ ਨਾਲ ਵਾਪਸ ਕੁੱਖ ‘ਚ ਹੀ ਰੱਖ ਦਿੱਤਾ। ਕਈ ਵਾਰ ਗਰਭ ਅਵਸਥਾ ਦੌਰਾਨ ਬੱਚੇ ਨੂੰ ਅਜਿਹੀ ਬਿਮਾਰੀ ਹੁੰਦੀ ਹੈ, ਜਿਸ ਨੂੰ ਆਪ੍ਰੇਸ਼ਨ ਤੋਂ ਬਗ਼ੈਰ ਕਿਸੇ ਵੀ ਢੰਗ ਨਾਲ ਹੱਲ ਨਹੀਂ ਕੀਤਾ ਜਾ ਸਕਦਾ।
baby's spine 'repaired' in womb
ਇਹ ਮਾਮਲਾ ਲੰਡਨ ਦਾ ਹੈ। ਯੂਨੀਵਰਸਿਟੀ ਕਾਲਜ ਆਫ਼ ਲੰਡਨ ਤੇ ਗ੍ਰੇਟ ਆਰਮੰਡ ਸਟ੍ਰੀਟ ਹਸਪਤਾਲ ਦੇ ਡਾਕਟਰਾਂ ਨੇ ਇਸ ਹੈਰਤਅੰਗੇਜ਼ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ। 26 ਸਾਲਾ ਗਰਭਵਤੀ ਮੁਟਿਆਰ ਸਿੰਪਸਨ ਦੇ ਗਰਭ ਵਿੱਚ ਪਲ ਬੱਚੇ ਨੂੰ ਗੰਭੀਰ ਬਿਮਾਰੀ ਹੋ ਗਈ ਤੇ ਆਪ੍ਰੇਸ਼ਨ ਕਰਨਾ ਲਾਜ਼ਮੀ ਸੀ। ਮੈਡੀਕਲ ਸਾਇੰਸ ਖੇਤਰ ਵਿੱਚ ਡਾਕਟਰ ਇਸ ਸਰਜਰੀ ਨੂੰ ਫੇਟਲ ਸਰਜਰੀ ਦੇ ਨਾਂ ਤੋਂ ਬੁਲਾਉਂਦੇ ਹਨ।

ਸਿੰਪਸਨ ਨੇ ਆਪਣੀ ਪੂਰੀ ਕਹਾਣੀ ਫੇਸਬੁੱਕ ‘ਤੇ ਬਿਆਨ ਕੀਤੀ। ਉਸ ਨੇ ਦੱਸਿਆ ਕਿ ਜਦ ਉਹ 24 ਹਫ਼ਤਿਆਂ ਦੀ ਗਰਭਵਤੀ ਸੀ ਤਾਂ ਇਹ ਸਰਜਰੀ ਕੀਤੀ ਗਈ। ਦਰਅਸਲ ਭਰੂਣ ਦੀ ਰੀੜ੍ਹ ਦੀ ਹੱਡੀ (ਸਪਾਈਨ ਕੌਰਡ) ਵਿੱਚ ਕੋਈ ਪ੍ਰੇਸ਼ਾਨੀ ਸੀ, ਜਿਸ ਲਈ ਆਪ੍ਰੇਸ਼ਨ ਕਰਨਾ ਜ਼ਰੂਰੀ ਸੀ। ਡਾਕਟਰਾਂ ਨੇ ਸ਼ੁਰੂ ਵਿੱਚ ਸਿੰਪਸਨ ਨੂੰ ਆਪਣਾ ਬੱਚਾ ਡੇਗਣ ਯਾਨੀ ਅਬਾਰਸ਼ਨ ਦੀ ਸਲਾਹ ਦਿੱਤੀ, ਪਰ ਉਸ ਨੇ ਮਨ੍ਹਾ ਕਰ ਦਿੱਤਾ। ਫਿਰ ਡਾਕਟਰਾਂ ਨੇ ਫੇਟਲ ਸਰਜਰੀ ਦਾ ਵਿਕਲਪ ਦਿੱਤਾ ਜਿਸ ਲਈ ਸਿੰਪਸਨ ਤੇ ਉਸ ਦੇ ਪਤੀ ਰਾਜ਼ੀ ਹੋ ਗਏ। ਸਿੰਪਸਨ ਦਾ ਕਹਿਣਾ ਹੈ ਕਿ ਉਸ ਦੀ ਇਸ ਸਰਜਰੀ ਦੌਰਾਨ ਦੁਨੀਆ ਦੇ ਸਰਬੋਤਮ ਡਾਕਟਰਾਂ ਨੇ ਇਸ ਸਰਜਰੀ ਨੂੰ ਅੰਜਾਮ ਦਿੱਤਾ। ਯੂਕੇ ਦੀ ਇਹ ਪਹਿਲੀ ਸਰਜਰੀ ਸੀ ਜਿਸ ਨੂੰ ਸਫ਼ਲਤਾ ਪੂਰਬਕ ਸਿਰੇ ਚੜ੍ਹਾ ਦਿੱਤਾ ਗਿਆ।

Share This Article
Leave a Comment