ਨਵੀਂ ਦਿੱਲੀ: ਦਿੱਲੀ ਵਿੱਚ ਵਿਧਾਨਸਭਾ ਚੋਣ ਪ੍ਰਚਾਰ ਦੌਰਾਨ ਭੜਕਾਊ ਬਿਆਨ ਦੇ ਮਾਮਲੇ ਵਿੱਚ ਕੇਂਦਰੀ ਵਿੱਤ ਰਾਜਮੰਤਰੀ ਅਨੁਰਾਗ ਠਾਕੁਰ ਚੁੱਪੀ ਧਾਰ ਗਏ। ਐਤਵਾਰ ਨੂੰ ਸੀਆਈਆਈ ਦਫ਼ਤਰ ਵਿੱਚ ਪ੍ਰੈੱਸ ਵਾਰਤਾ ਦੌਰਾਨ ਜਦੋਂ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਵਿਵਾਦਿਤ ਬਿਆਨ ‘ਤੇ ਸਵਾਲ ਕੀਤਾ ਤਾਂ ਉਹ ਭੜਕ ਗਏ ਅਤੇ ਕਿਹਾ ਕਿ ‘ਕੀ ਕਿਹਾ,ਮੈਂ ? ਇਹ ਤੁਸੀ ਲੋਕ ਬਿਲਕੁੱਲ ਝੂਠ ਬੋਲ ਰਹੇ ਹੋ। ’
ਇਸ ਉੱਤੇ ਪੱਤਰਕਾਰ ਨੇ ਕਿਹਾ ਕਿ ‘ਸੱਚ ਕੀ ਹੈ ਫਿਰ ? ’ ਤਾਂ ਅਨੁਰਾਗ ਬੋਲੇ, ‘ਇਸ ਲਈ ਮੈਂ ਕਹਿੰਦਾ ਹਾਂ ਕਿ ਮੀਡੀਆ ਵਿੱਚ ਜਿੰਨੀ ਜਾਣਕਾਰੀ ਹੈ… ਪਹਿਲਾਂ ਆਪਣੀ ਜਾਣਕਾਰੀ ਵਿੱਚ ਸੁਧਾਰ ਕਰੋ’। ਅੱਧੀ ਜਾਣਕਾਰੀ ਕਿਸੇ ਲਈ ਵੀ ਖਤਰਨਾਕ ਹੁੰਦੀ ਹੈ। ਮਾਮਲਾ ਹਾਲੇ ਵਿਚਾਰ ਅਧੀਨ ਹੈ, ਇਸ ਲਈ ਇਸ ਮਾਮਲੇ ਵਿੱਚ ਜ਼ਿਆਦਾ ਕੁੱਝ ਨਹੀਂ ਬੋਲਣਗੇ।’
ਦੱਸ ਦਈਏ ਕਿ ਦਿੱਲੀ ਵਿਧਾਨਸਭਾ ਚੋਣ ਪ੍ਰਚਾਰ ਦੌਰਾਨ ਇੱਕ ਰੈਲੀ ਵਿੱਚ ਅਨੁਰਾਗ ਠਾਕੁਰ ਨੇ ਵਿਵਾਦਿਤ ਨਾਅਰੇ ਲਗਵਾਏ ਸਨ।
ਜਿਸਦਾ ਵੀਡੀਓ ਵਾਇਰਲ ਹੋ ਗਿਆ ਸੀ। ਅਨੁਰਾਗ ਠਾਕੁਰ ਨੇ ਮੰਚ ਤੋਂ ਕਿਹਾ ਸੀ ਕਿ ‘ਦੇਸ਼ ਦੇ ਗੱਦਾਰਾਂ ਨੂੰ… ’ ਜਿਸਦੇ ਜਵਾਬ ਵਿੱਚ ਜਨਤਾ ‘ਗੋਲੀ ਮਾਰੋ – – ਨੂੰ’ ਦੇ ਨਾਅਰੇ ਲਗਾ ਰਹੀ ਸੀ।
ਇਸ ਤੋਂ ਬਾਅਦ ਸ਼ਿਕਾਇਤ ‘ਤੇ ਦਿੱਲੀ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਨੇ 72 ਘੰਟੇ ਲਈ ਉਨ੍ਹਾਂ ਦੇ ਚੋਣ ਪ੍ਚਾਰ ‘ਤੇ ਰੋਕ ਲਗਾ ਦਿੱਤੀ ਸੀ।