ਵਾਸ਼ਿੰਗਟਨ: ਸਿਹਤ ਦਾ ਸਿੱਧਾ ਸੰਬੰਧ ਖਾਣ-ਪੀਣ ਨਾਲ ਹੈ ਸੰਤੁਲਿਤ ਖਾਣਾ ਸਿਰਫ ਵੱਡਿਆਂ ਲਈ ਹੀ ਜ਼ਰੂਰੀ ਨਹੀਂ ਹੈ, ਸਗੋਂ ਇਹ ਬੱਚਿਆਂ ਦੇ ਸਾਰੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪਰ ਜੰਕ ਫੂਡ ਦੇ ਇਸ ਯੁੱਗ ਵਿੱਚ ਨੌਜਵਾਨਾ ਦਾ ਜ਼ਿਆਦਾ ਝੁਕਾਅ ਪਿਜ਼ਾ, ਬਰਗਰ ਤੇ ਬਾਹਰ ਦੇ ਖਾਣੇ ਵੱਲ ਹੀ ਹੁੰਦਾ ਹੈ।
ਇਸੇ ਤਰ੍ਹਾਂ ਹੀ ਕਈ ਵਾਰ ਲੋਕ ਆਪਣਾ ਮਨ ਠੀਕ ਕਰਨ ਲਈ ਆਪਣੇ ਮੰਨ ਪਸੰਦ ਖਾਣੇ ਵੱਲ ਭੱਜਦੇ ਹਨ। ਕਿਸੇ ਗੱਲ ਤੋਂ ਪਰੇਸ਼ਾਨ ਹੋਣ ‘ਤੇ ਲੋਕ ਚੰਗਾ ਖਾਣਾ ਖਾ ਕੇ ਆਪਣਾ ਮੂਡ ਠੀਕ ਕਰਨਾ ਚਾਹੁੰਦੇ ਹਨ। ਤੁਹਾਡਾ ਮੂਡ ਠੀਕ ਕਰਨ ਵਾਲੇ ਇਸ ਖਾਣੇ ‘ਚ ਅਕਸਰ ਜੰਕ ਫੂਡ ਸ਼ਾਮਲ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਜੰਕ ਫੂਡ ਜਿਵੇਂ ਪਿੱਜ਼ਾ, ਬਰਗਰ ਆਦਿ ਤੁਹਾਡੇ ਡਿਪ੍ਰੈਸ਼ਨ ਨੂੰ ਹੋਰ ਵਧਾ ਸਕਦੇ ਹਨ। ਇਹ ਗੱਲ ਇਕ ਖੋਜ ‘ਚ ਸਾਹਮਣੇ ਆਈ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਪਿੱਜ਼ਾ-ਬਰਗਰ ਵਰਗੀਆਂ ਚੀਜ਼ਾਂ ਡਿਪ੍ਰੈਸ਼ਨ ਨੂੰ ਵਧਾਉਣ ਦਾ ਕੰਮ ਕਰ ਸਕਦੀਆਂ ਹਨ। ਕਈ ਵਾਰ ਸੈਚੁਰੇਟੇਡ ਫੈਟ ਖੂਨ ਰਾਹੀਂ ਦਿਮਾਗ ‘ਚ ਚਲਾ ਜਾਂਦਾ ਹੈ। ਦੱਸ ਦਈਏ ਕਿ ਦਿਮਾਗ ਹਾਈਪੋਥੈਲਮਸ ਦਿਮਾਗ ਦਾ ਉਹ ਹਿੱਸਾ ਹੁੰਦਾ ਹੈ, ਜੋ ਭਾਵਨਾਵਾਂ ‘ਤੇ ਕੰਟਰੋਲ ਰੱਖਦਾ ਹੈ।
ਇਹ ਖੋਜ ਯੂਨੀਵਰਸਿਟੀ ਆਫ ਗਲਾਸਗੋ ਵਲੋਂ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਡਿਪ੍ਰੈਸ਼ਨ ਅਤੇ ਮੋਟਾਪੇ ‘ਚ ਸਬੰਧ ਦੇਖਿਆ ਗਿਆ ਹੈ। ਮੋਟਾਪੇ ਦਾ ਸ਼ਿਕਾਰ ਲੋਕਾਂ ‘ਤੇ ਐਂਟੀ ਡਿਪ੍ਰੈਸੈਂਟ ਦਾ ਅਸਰ ਆਮ ਲੋਕਾਂ ਦੀ ਤੁਲਨਾ ‘ਚ ਘੱਟ ਹੁੰਦਾ ਹੈ। ਅਜਿਹੇ ‘ਚ ਇਹ ਸਪੱਸ਼ਟ ਹੈ ਕਿ ਹਾਈ ਫੈਟ ਡਾਈਟ ਡਿਪ੍ਰੈਸ਼ਨ ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਸ ਖੋਜ ਤੋਂ ਬਾਅਦ ਹੁਣ ਆਸ ਹੈ ਕਿ ਡਿਪ੍ਰੈਸ਼ਨ ਦੀ ਦਵਾਈ ਬਣਾਉਣ ‘ਚ ਕੁਝ ਗੱਲਾਂ ਨੂੰ ਵੀ ਧਿਆਨ ‘ਚ ਰੱਖਿਆ ਜਾਵੇਗਾ।
ਖਰਾਬ ਮੂਡ ਠੀਕ ਕਰਨ ਵਾਲੇ ਤੁਹਾਡੇ ਮਨਪਸੰਦ ਪਿੱਜ਼ਾ-ਬਰਗਰ ਬਣ ਸਕਦੇ ਨੇ ਡਿਪ੍ਰੈਸ਼ਨ ਦਾ ਕਾਰਨ
Leave a comment
Leave a comment