ਲੁਧਿਆਣਾ : ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਕੱਦੂ ਦੀ ਕਿਸਮ ਪੰਜਾਬ ਨਵਾਬ ਦੇ ਵਪਾਰੀਕਰਨ ਲਈ ਅੱਜ ਇੱਕ ਸਮਝੌਤਾ ਨੂਜ਼ੀਵੇਡੂ ਸੀਡਜ਼ ਲਿਮਿਟਡ, ਮਿਡਚਲ ਮੰਡਲ, ਜ਼ਿਲ੍ਹਾ ਰੰਗਾ ਰੈਡੀ ਤੇਲੰਗਾਨਾ ਨਾਲ ਕੀਤਾ ਗਿਆ । ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਵੱਲੋਂ ਕਿਸਮ ਸੁਧਾਰ ਪ੍ਰਬੰਧਕ ਡਾ. ਏ ਐਸ ਸ਼ੇਖਾਵਤ ਨੇ ਸਮਝੌਤੇ ਦੇ ਦਸਤਾਵੇਜਾਂ ਉਪਰ ਦਸਤਖਤ ਕੀਤੇ । ਨਿਰਦੇਸ਼ਕ ਖੋਜ ਡਾ. ਬੈਂਸ ਨੇ ਕਿਹਾ ਕਿ ਪੀ.ਏ.ਯੂ. ਵੱਲੋਂ ਵਿਕਸਿਤ ਕਿਸਮਾਂ ਦੀ ਪ੍ਰਾਈਵੇਟ ਬੀਜ ਕੰਪਨੀਆਂ ਨਾਲ ਸੰਧੀ ਵਧੇਰੇ ਕਿਸਾਨਾਂ ਤੱਕ ਵੱਧ ਝਾੜ ਵਾਲੀਆਂ ਕਿਸਮਾਂ ਦੀ ਪਹੁੰਚ ਸੰਭਵ ਬਣਾਏਗੀ । ਬਾਗਬਾਨੀ ਅਤੇ ਭੋਜਨ ਵਿਗਿਆਨ ਦੇ ਵਧੀਕ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਕਿਸਮ ਨੂੰ ਵਿਕਸਿਤ ਕੀਤਾ ਹੈ । ਉਹਨਾਂ ਨਾਲ ਇਸ ਮੌਕੇ ਸਬਜ਼ੀ ਵਿਗਿਆਨ ਦੇ ਡਾ. ਅਭਿਸ਼ੇਕ ਸ਼ਰਮਾ ਮੌਜੂਦ ਸਨ । ਡਾ. ਸ਼ਰਮਾ ਨੇ ਕਿਹਾ ਕਿ ਕੱਦੂ ਦੀ ਇਹ ਕਿਸਮ ਵਿਸ਼ਾਣੂੰ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੋਣ ਕਾਰਨ ਬਰਸਾਤੀ ਮੌਸਮ ਦੌਰਾਨ ਕਾਸ਼ਤ ਲਈ ਢੁੱਕਵੀਂ ਹੈ। ਇਸਦੇ ਫ਼ਲ ਦਰਮਿਆਨੇ ਆਕਾਰ ਦੇ, ਚਪਟੇ ਗੋਲ ਅਤੇ ਪੱਕਣ ਤੋਂ ਬਾਅਦ ਹਲਕੇ ਭੂਰੇ ਹੋ ਜਾਂਦੇ ਹਨ।
ਅਡਜੰਕਟ ਪ੍ਰੋਫੈਸਰ ਡਾ. ਐਸ.ਐਸ. ਚਾਹਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 52 ਤਕਨਾਲੋਜੀਆਂ ਦੇ ਪਸਾਰ ਲਈ ਦੇਸ਼ ਭਰ ਦੀਆਂ ਫਰਮਾਂ ਨਾਲ 221 ਸੰਧੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਸਰੋਂ ਦੀ ਹਾਈਬ੍ਰਿਡ ਕਿਸਮ ਮਿਰਚਾਂ, ਬੈਂਗਣ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ, ਸੇਬ ਸਿਰਕਾ ਅਤੇ ਹੋਰ ਤਕਨਾਲੋਜੀਆਂ ਸ਼ਾਮਲ ਹਨ।
ਕੱਦੂ ਦੀ ਕਿਸਮ ਪੰਜਾਬ ਨਵਾਬ ਦੇ ਵਪਾਰੀਕਰਨ ਲਈ ਪੀ.ਏ.ਯੂ. ਨੇ ਸੰਧੀ ‘ਤੇ ਦਸਤਖਤ ਕੀਤੇ
Leave a Comment
Leave a Comment