ਕੋਲਡ ਡਰਿੰਕ ਪਿਆ ਕੇ ਮਹਿਲਾ ਕਾਂਸਟੇਬਲ ਨਾਲ ਕੀਤਾ ਜ਼ਬਰ ਜਨਾਹ, ਫਿਰ ਲੁੱਟੇ 6 ਲੱਖ

TeamGlobalPunjab
2 Min Read

ਮੁਹਾਲੀ : ਕਾਲ ਸੈਂਟਰ ਮਹਿਲਾ ਕਰਮਚਾਰੀ ਨਾਲ ਜ਼ਬਰ ਜਨਾਹ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਮਹਿਲਾ ਪੁਲਿਸ ਕਾਂਸਟੇਬਲ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਮੋਹਾਲੀ ਸਥਿਤ ਇੱਕ ਹੋਟਲ ‘ਚ ਮਹਿਲਾ ਨੂੰ ਨਸ਼ੀਲੀ ਕੋਲਡ ਡਰਿੰਕ ਪਿਆ ਕੇ ਦੁਸ਼ਕਰਮ ਕੀਤਾ ਅਤੇ ਮੋਬਾਇਲ ‘ਤੇ ਵੀਡੀਓ ਵੀ ਬਣਾ ਲਈ। ਉਸਦੇ ਬੈਂਕ ਖਾਤੇ ‘ਚੋਂ 6 ਲੱਖ ਦੇ ਕਰੀਬ ਰੁਪਏ ਵੀ ਕਢਵਾ ਲਏ ਅਤੇ ਨਾਲ ਹੀ ਉਸ ਨੂੰ ਬਲੈਕਮੇਲ ਵੀ ਕਰਨਾ ਸ਼ੁਰੂ ਕਰ ਦਿੱਤਾ। ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ‘ਤੇ ਮਟੌਰ ਥਾਣਾ ਪੁਲਿਸ ਨੇ ਮੋਹੰਮਦ ਰਫੀ ਅਤੇ ਆਮਿਰ ‘ਤੇ ਆਈਪੀਸੀ ਦੀ ਧਾਰਾ 376,506,120-ਬੀ, ਅਤੇ 384 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਨੋਂ ਆਰੋਪੀ ਗ੍ਰਿਫਤਾਰ ਕਰ ਲਏ ਗਏ ਹਨ।

ਪੁਲਿਸ ਨੂੰ ਮਿਲੀ ਸ਼ਿਕਾਇਤ ‘ਚ ਪੀੜਤਾ ਨੇ ਦੱਸਿਆ ਕਿ ਉਹ ਮਲੇਰਕੋਟਲਾ ਨਿਵਾਸੀ ਮੋਹੰਮਦ ਰਫੀ ਨੂੰ ਕਰੀਬ ਡੇਢ ਸਾਲ ਤੋਂ ਜਾਣਦੀ ਹੈ। ਆਰੋਪੀ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਜਾਣਕਾਰੀ ਦਿੰਦਿਆਂ ਮਹਿਲਾ ਨੇ ਕਿਹਾ ਕਿ ਮੁਲਜ਼ਮ ਦਿਸੰਬਰ ‘ਚ ਉਸ ਨੂੰ ਮਿਲਣ ਲਈ ਮੁਹਾਲੀ ਆਇਆ ਸੀ। ਉਸ ਨੇ ਮਹਿਲਾ ਨੂੰ ਸੈਕਟਰ 70 ਦੇ ਇੱਕ ਹੋਟਲ ‘ਚ ਬੁਲਾਇਆ। ਜਦੋਂ ਉਹ ਹੋਟਲ ਦੇ ਕਮਰੇ ‘ਚ ਗਈ ਤਾਂ ਆਮਿਰ ਨਾਮ ਦਾ ਇੱਕ ਹੋਰ ਨੌਜਵਾਨ ਵੀ ਨਾਲ ਸੀ।

ਮਹਿਲਾ ਨੇ ਦੱਸਿਆ ਕਿ ਇਸ ਦੌਰਾਨ ਮੋਹੰਮਦ ਰਫੀ ਨੇ ਉਸ ਨੂੰ ਕੋਲਡ ਡਰਿੰਕ ਪੀਣ ਨੂੰ ਦਿੱਤਾ। ਜਿਸ ਨੂੰ ਪੀਂਦੇ ਸਾਰ ਹੀ ਉਸ ਦੀ ਤਬੀਅਤ ਖਰਾਬ ਹੋ ਗਈ। ਇਸ ਤੋਂ ਬਅਦ ਦੋਨਾਂ ਆਰੋਪੀਆਂ ਨੇ ਉਸ ਨਾਲ ਦੁਸ਼ਕਰਮਕੀਤਾ ਅਤੇ ਵੀਡੀਓ ਬਣਾ ਲਈ। ਫਿਰ ਆਰੋਪੀਆਂ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦਾ ਏਟੀਐਮ ਕਾਰਡ ਲੈ ਕੇ ਮਹਿਲਾ ਦੇ  ਖਾਤੇ ‘ਚੋਂ 6 ਲੱਖ ਦੇ ਕਰੀਬ ਰੁਪਏ ਵੀ ਕਢਵਾ ਲਏ।

Share this Article
Leave a comment