ਕੋਰੋਨਾ ਵਾਇਰਸ : ਰਿਸ਼ੀ ਕਪੂਰ ਨੇ ਸ਼ਰਾਬ ਦੇ ਠੇਕੇ ਖੋਲਣ ਦੀ ਦਿੱਤੀ ਸਲਾਹ!

TeamGlobalPunjab
1 Min Read

ਨਿਊਜ਼ ਡੈਸਕ : ਦੇਸ਼ ਅੰਦਰ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੇ ਲੋਕਾਂ ਨੂੰ ਆਪਣੇ ਹੀ ਘਰਾਂ ਵਿਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਨੇ ਜਿਥੇ ਆਮ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਬਾਲੀਵੁੱਡ ਇੰਡਸਟਰੀ ਵਿਚ ਵੀ ਇਸ ਦੀ ਦਹਿਸ਼ਤ ਫੈਲ ਗਈ ਹੈ। ਇਸੇ ਦੌਰਾਨ ਹੀ ਪ੍ਰਸਿੱਧ ਅਦਾਕਾਰ ਰਿਸ਼ੀ ਕਪੂਰ ਦਾ ਇਕ ਵੱਖਰਾ ਹੀ ਟਵੀਟ ਸਾਹਮਣੇ ਆਇਆ ਹੈ।

- Advertisement -

ਰਿਸ਼ੀ ਕਪੂਰ ਨੇ ਟਵੀਟ ਕਰ ਸਲਾਹ ਦਿੱਤੀ ਹੈ ਕਿ ਦੇਸ਼ ਅੰਦਰ ਸ਼ਰਾਬ ਦੇ ਠੇਕੇ ਖੋਲ ਦੇਣੇ ਚਾਹੀਦੇ ਹਨ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ, “ਸਰਕਾਰ ਨੂੰ ਸ਼ਾਮ ਸਮੇਂ ਸ਼ਰਾਬ ਦੀਆਂ ਦੁਕਾਨਾਂ ਖੋਲ ਦੇਣੀਆਂ ਚਾਹੀਦੀਆਂ ਹਨ। ਲੋਕ ਘਰ ਵਿਚ ਬੈਠ ਡਿਪ੍ਰੈਸ਼ਨ ਵਿਚ ਜਿਉਣ ਲਈ ਮਜ਼ਬੂਰ ਹਨ। ਵੈਸੇ ਵੀ ਤਾ ਬ੍ਲੈਕ ਤੇ ਮਿਲ ਹੀ ਰਹੀ ਹੈ।”

Share this Article
Leave a comment