ਕੋਰੋਨਾਵਾਇਰਸ : ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਨਾਲ ਮਹਿਲਾ ਨੇ ਕੀਤੀ ਬਦਸਲੂਕੀ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੂਰੇ ਵਿਸ਼ਵ ਵਿੱਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀਆਂ ਅਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਤੇ ਪੰਜਾਬ ਦੇ ਰਾਜਪਾਲ ਦੇ ਨਿਰਦੇਸ਼ਾਂ ‘ਤੇ ਲੌਕਡਾਊਨ ਦੇ ਮੱਦੇਨਜ਼ਰ ਲਾਏ ਗਏ ਕਰਫ਼ਿਊ ਦੌਰਾਨ ਪੁਲਿਸ ਮੁਲਾਜ਼ਮ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਡਿਊਟੀ ‘ਤੇ ਤਾਇਨਾਤ ਹਨ। ਉਨ੍ਹਾਂ ਨੇ ਲੋਕਾਂ ਦੀ ਜਾਨ ਦੀ ਰਾਖੀ ਲਈ ਆਪਣਾ ਤਨ ਮਨ ਦਾਅ ‘ਤੇ ਲਾਇਆ ਹੋਇਆ ਹੈ। ਪਰ ਕੁਝ ਲੋਕ ਉਨ੍ਹਾਂ ਦਾ ਸਾਥ ਦੇਣ ਦੀ ਬਜਾਇ ਉਨ੍ਹਾਂ ਨਾਲ ਬਦਸਲੂਕੀ ਕਰ ਰਹੇ ਹਨ।

ਦਰਅਸਲ ਸੋਸ਼ਲ ਮੀਡਿਆ ‘ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਇਸ ਵੀਡੀਓ ਵਿਚ ਇਕ ਪੁਲਿਸ ਮੁਲਾਜ਼ਮ ਇਕ ਰਿਹਾਇਸ਼ੀ ਕਲੋਨੀ ਵਿੱਚ ਡਿਊਟੀ ਦੇ ਰਿਹਾ ਤੇ ਸਕੂਟੀ ‘ਤੇ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਇਕ ਮਹਿਲਾ ਨੂੰ ਘਰ ਵਾਪਸ ਜਾਣ ਦੀ ਅਪੀਲ ਕਰਦਾ ਹੈ ਤਾਂ ਉਹ ਮਹਿਲਾ ਅਗੋਂ ਉਸ ਪੁਲਿਸ ਮੁਲਾਜ਼ਮ ਨੂੰ ਬਹੁਤ ਗੁਸੇ ਭਰੇ ਲਹਿਜੇ ਨਾਲ ਬੁਰਾ ਭਲਾ ਕਹਿੰਦੀ ਹੈ।

ਇਥੇ ਹੀ ਬਸ ਨਹੀਂ ਇਸ ਉਪਰੰਤ ਉਹ ਪੁਲਿਸ ਮੁਲਜ਼ਮ ‘ਤੇ ਹਮਲਾ ਕਰਦਿਆਂ ਉਸ ਦਾ ਫੋਨ ਖੋਹਣ ਦੀ ਕੋਸਿਸ ਕਰਦੀ ਹੈ। ਫਿਰ ਮਹਿਲਾ ਉਸ ਪੁਰਸ਼ ਪੁਲਿਸ ਅਧਿਕਾਰੀ ਦੀਆਂ ਲੱਤਾਂ ਵਿਚ ਸਕੁਟੀ ਮਾਰਨ ਦੀ ਕੋਸ਼ਿਸ਼ ਕਰਦੀ ਹੈ।

ਜਦੋਂ ਉਹ ਮੁੜ ਵਾਪਸ ਜਾਣ ਬੇਨਤੀ ਕਰਦਾ ਤਾਂ ਇਹ ਔਰਤ ਪੁਲਿਸ ਮੁਲਾਜ਼ਮ ਨੂੰ ਮਾਂ ਭੈਣ ਦੀਆਂ ਗਾਲ੍ਹਾਂ ਕੱਢਦੀ ਸਕੁਟੀ ਲੈ ਕੇ ਭੱਜ ਜਾਂਦੀ ਹੈ। ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।

- Advertisement -

Share this Article
Leave a comment