‘ਕੋਰਡੇਲੀਆ ਕਰੂਜ਼ ਡਰੱਗਜ਼ ਪਾਰਟੀ’ : NCB ਨੇ ਅਨੰਨਿਆ ਤੋਂ 4 ਘੰਟੇ ਕੀਤੀ ਪੁੱਛਗਿੱਛ, ਮੁੜ ਤੋਂ ਜਾਂਚ ਵਿੱਚ ਸ਼ਾਮਲ ਹੋਣ ਦੀ ਹਦਾਇਤ

TeamGlobalPunjab
1 Min Read

ਐਨਸੀਬੀ ਨੇ ਅਦਾਕਾਰਾ ਤੋਂ ਆਰੀਅਨ ਖ਼ਾਨ ਨਾਲ ਗੱਲਬਾਤ ‘ਤੇ ਕੀਤੀ ਪੁੱਛਗਿੱਛ 

ਮੁੰਬਈ : ‘ਕੋਰਡੇਲੀਆ ਕਰੂਜ਼ ਡਰੱਗਜ਼ ਪਾਰਟੀ’ ਮਾਮਲੇ ‘ਚ ਅਭਿਨੇਤਰੀ ਅਨੰਨਿਆ ਪਾਂਡੇ ਤੋਂ ਐਨਸੀਬੀ ਨੇ ਸ਼ੁੱਕਰਵਾਰ ਨੂੰ 4 ਘੰਟੇ ਤੱਕ ਪੁੱਛਗਿੱਛ ਕੀਤੀ। ਸ਼ਾਮ ਕਰੀਬ 6.30 ਵਜੇ ਅਨੰਨਿਆ ਐਨਸੀਬੀ ਦਫਤਰ ਤੋਂ ਬਾਹਰ ਆਈ। ਮੰਨਿਆ ਜਾ ਰਿਹਾ ਹੈ ਕਿ ਜਾਂਚ ਏਜੰਸੀ ਨੇ ਅਨੰਨਿਆ ਤੋਂ ਨਸ਼ਿਆਂ ਦੇ ਸੰਬੰਧ ਵਿੱਚ ਆਰੀਅਨ ਖਾਨ ਨਾਲ ਗੱਲਬਾਤ ਬਾਰੇ ਪੁੱਛਗਿੱਛ ਕੀਤੀ ਹੈ।

ਅਨੰਨਿਆ ਨੂੰ ਸ਼ੁੱਕਰਵਾਰ ਸਵੇਰੇ 11 ਵਜੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਹਾਲਾਂਕਿ, ਅਨੰਨਿਆ ਦੁਪਹਿਰ 2.30 ਵਜੇ ਆਪਣੇ ਪਿਤਾ ਅਦਾਕਾਰ ਚੰਕੀ ਪਾਂਡੇ ਨਾਲ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੀ।

- Advertisement -

ਅਨੰਨਿਆ ਨੂੰ ਸ਼ੁੱਕਰਵਾਰ ਨੂੰ ਲੰਬੀ ਪੁੱਛਗਿੱਛ ਤੋਂ ਬਾਅਦ ਹੁਣ ਸੋਮਵਾਰ ਨੂੰ ਮੁੜ ਤੋਂ ਐਨਸੀਬੀ ਦਫਤਰ ਦੁਬਾਰਾ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਵੀ ਅਨੰਨਿਆ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਸੀ।

ਉਧਰ ਦੂਜੇ ਪਾਸੇ ਸ਼ੁੱਕਰਵਾਰ ਸ਼ਾਮ ਨੂੰ, ਐਨਸੀਬੀ ਦੇ ਸਾਰੇ ਅਧਿਕਾਰੀ ਇੱਕ ‘ਉੱਚ ਪੱਧਰੀ ਮੀਟਿੰਗ’ ਵਿੱਚ ਸ਼ਾਮਲ ਹੋਣ ਲਈ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਦੇਰ ਰਾਤ ਜਾਂ ਭਲਕੇ ਸਵੇਰ ਤੱਕ, ਇਸ ਮਾਮਲੇ ਵਿੱਚ ਕੁਝ ਵੱਡੀ ਡਿਵੈਲਪਮੈਂਟ ਹੋ ਸਕਦੀ ਹੈ।

 

Share this Article
Leave a comment