ਕੈਲੀਫੋਰਨੀਆ ‘ਚ ਕਤਲ ਕੀਤੇ ਗਏ ਭਾਰਤੀ ਮੂਲ ਦੇ ਪੁਲਿਸ ਅਫਸਰ ਨੂੰ ਟਰੰਪ ਨੇ ਐਲਾਨਿਆ ‘ਰਾਸ਼ਟਰੀ ਹੀਰੋ’

Prabhjot Kaur
2 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਪੁਲਿਸ ਅਫਸਰ ਰੌਨਿਲ ਸਿੰਘ ‘ਰੌਨ’ ਨੂੰ ‘ਰਾਸ਼ਟਰੀ ਹੀਰੋ’ ਐਲਾਨਿਆ। ਰੌਨਿਲ ਦਾ ਹਾਲ ਹੀ ‘ਚ ਕੈਲੀਫੋਰਨੀਆ ਕਤਲ ਕਰ ਦਿੱਤਾ ਗਿਆ ਸੀ। ਟਰੰਪ ਨੇ ਕਿਹਾ ਕਿ ਅਮਰੀਕਾ ਦਾ ਦਿਲ ਉਸ ਦਿਨ ਟੁੱਟ ਗਿਆ ਸੀ ਜਦ ਗ਼ੈਰ ਕਾਨੂੰਨੀ ਪ੍ਰਵਾਸੀ ਨੇ ਉਸ ਨੌਜਵਾਨ ਅਫਸਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

Trump calls Indian-origin police officer national hero
33 ਸਾਲਾ ਰੋਨਿਲ ਸਿੰਘ ਫਿਜੀ ਦਾ ਰਹਿਣ ਵਾਲਾ ਸੀ ਤੇ ਉਹ ਨਿਊਮੈਨ ਪੁਲਿਸ ਵਿਭਾਗ ਵਿੱਚ ਮੁਲਾਜ਼ਮ ਸੀ ਤੇ 2011 ਵਿੱਚ ਉਹ ਪੁਲਿਸ ਫੋਰਸ ਵਿੱਚ ਭਰਤੀ ਹੋਇਆ ਸੀ।

Trump calls Indian-origin police officer national hero

ਰੌਨ ਨੂੰ 26 ਦਸੰਬਰ ਨੂੰ ਕਥਿਤ ਰੂਪ ਵਿੱਚ ਕਿਸੇ ਗ਼ੈਰ ਕਾਨੂੰਨੀ ਪ੍ਰਵਾਸੀ ਨੇ ਟ੍ਰੈਫਿਕ ਸਟਾਪ ‘ਤੇ ਗੋਲ਼ੀ ਮਾਰ ਦਿੱਤੀ ਸੀ। ਪੁਲਿਸ ਨੇ ਰੌਨ ਸਿੰਘ ਦੇ ਕਤਲ ਦੇ ਦੋਸ਼ ਵਿੱਚ 33 ਸਾਲਾ ਗ਼ੈਰ ਕਾਨੂੰਨੀ ਪ੍ਰਵਾਸੀ ਨੂੰ ਮੈਕਸਿਕੋ ਤੋਂ ਗ੍ਰਿਫ਼ਤਾਰ ਕੀਤਾ ਹੈ ਮੁਲਜ਼ਮ ਦੀ ਸ਼ਨਾਖ਼ਤ ਗੁਸਤਾਵੋ ਪੇਰੇਜ਼ ਵਜੋਂ ਹੋਈ ਹੈ।

- Advertisement -

ਟਰੰਪ ਨੇ ਮਾਰੇ ਗਏ ਪੁਲਿਸ ਅਫ਼ਸਰ ਦੇ ਪਰਿਵਾਰ ਅਤੇ ਦੋਸਤਾਂ ਨਾਲ ਵੀ ਉਨ੍ਹਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਰਾਸ਼ਟਰਪਤੀ ਨੇ ਅਫ਼ਸਰ ਦੇ ਕਾਤਲ ਨੂੰ ‘ਗ਼ੈਰ ਕਾਨੂੰਨੀ ਏਲੀਅਨ’ ਕਿਹਾ। ਉਨ੍ਹਾਂ ਕਿਹਾ ਕਿ ਜਦ ਕ੍ਰਿਸਮਿਸ ਮੌਕੇ ਨੌਜਵਾਨ ਪੁਲਿਸ ਅਫ਼ਸਰ ਨੂੰ ਕਿਸੇ ਹਾਲ ਹੀ ਵਿੱਚ ਸਰਹੱਦ ਪਾਰ ਕਰ ਕੇ ਆਏ ਗ਼ੈਰ ਕਾਨੂੰਨੀ ਪ੍ਰਵਾਸੀ ਨੇ ਮਾਰਿਆ ਤਾਂ ਪੂਰੇ ਦੇਸ਼ ਦਾ ਦਿਲ ਦੁਖਿਆ।

ਜ਼ਿਕਰਯੋਗ ਹੈ ਕਿ ਰੌਨ ਦੇ ਪਰਿਵਾਰ ਦੀ ਮਦਦ ਲਈ ਲੋਕਾਂ ਨੇ ਵੱਡੇ ਪੱਧਰ ‘ਤੇ ਚੰਦਾ ਇਕੱਠਾ ਕੀਤਾ। ਰੌਨ ਨੇ ਪਿੱਛੇ ਜਿਹੇ ਪੂਰਬੀ ਮੋਡੈਸਟੋ ਹੋਮ ਇਲਾਕੇ ਵਿੱਚ ਆਪਣਾ ਘਰ ਲਿਆ ਸੀ ਜਿਸ ਦਾ ਤਕਰੀਬਨ ਤਿੰਨ ਲੱਖ ਡਾਲਰ ਕਰਜ਼ਾ ਬਕਾਇਆ ਸੀ। ਸਥਾਨਕ ਲੋਕਾਂ ਨੇ ਵੱਡੇ ਪੱਧਰ ‘ਤੇ ਸ਼ਮੂਲੀਅਤ ਕੀਤੀ ਤੇ ਕੁਝ ਹੀ ਸਮੇਂ ਵਿੱਚ ਰੌਨ ਦੇ ਪਰਿਵਾਰ ਲਈ ਇਹ ਰਕਮ ਇਕੱਠੀ ਕਰ ਦਿੱਤੀ।

Trump calls Indian-origin police officer national hero

Share this Article
Leave a comment