ਕੈਨੇਡਾ ਵਿਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੌਰਾਨ ਚੱਲੀਆਂ ਗੋਲੀਆਂ

TeamGlobalPunjab
2 Min Read

ਕੈਲਗਰੀ: ਸਿੱਧੂ ਮੂਸੇਵਾਲਾ ਥੋੜ੍ਹੇ ਸਮੇਂ ‘ਚ ਸ਼ੋਹਰਤ ਹਾਸਲ ਕਰਨ ਵਾਲੇ ਉਨ੍ਹਾਂ ਕਲਾਕਾਰਾਂ ‘ਚੋਂ ਇਕ ਹਨ, ਜਿਨ੍ਹਾਂ ਦੀ ਫੈਨ ਫਾਲੋਇੰਗ ਤੇਜ਼ੀ ਨਾਲ ਵਧੀ ਹੈ ਜਿਸ ਦੇ ਚਲਦਿਆਂ ਮੂਸੇਵਾਲਾ ਕੁਝ ਜ਼ਿਆਦਾ ਹੀ ਚਰਚਾ ‘ਚ ਰਹਿੰਦਾ ਹੈ। ਮੂਸੇਵਾਲੇ ਦੇ ਕੈਲਗਰੀ ਵਿਖੇ ਸ਼ੋਅ ‘ਚ ਬੀਤੇ ਐਤਵਾਰ ਦੀ ਰਾਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੈਲਗਰੀ ਦੇ ਮੈਗਨੋਲੀਆ ਹਾਲ, ਜਿਥੇ ਸਿੱਧੂ ਮੂਸੇਵਾਲਾ ਦਾ ਸ਼ੋਅ ਚੱਲ ਰਿਹਾ ਸੀ, ਦੇ ਲਾਗੇ ਗੋਲੀਆਂ ਚੱਲੀਆਂ। ਗੋਲੀਬਾਰੀ ਸਮੇਂ ਬਹੁਤ ਸਾਰੇ ਪੁਲਿਸ ਅਧਿਕਾਰੀ ਇਲਾਕੇ ‘ਚ ਮੌਜੂਦ ਸਨ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ‘ਚ ਹਾਲੇ ਕੋਈ ਜ਼ਖਮੀ ਨਹੀਂ ਹੋਇਆ ਹੈ ਤੇ ਫਿਲਹਾਲ ਇਸ ਮਾਮਲੇ ‘ਚ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ।


ਹਰ ਸਾਲ ਕੈਨੇਡਾ ‘ਚ ਕਲਾਕਾਰ ਆਪਣੇ ਸ਼ੋਅ ਕਰਨ ਲਈ ਕੈਨੇਡਾ ਜਾਂਦੇ ਹਨ ਤੇ ਅਕਸਰ ਵਿਦੇਸ਼ਾਂ ‘ਚ ਹੋਣ ਵਾਲੇ ਅਜਿਹੇ ਪ੍ਰੋਗਰਾਮਾਂ ‘ਚ ਲੜਾਈ ਝਗੜੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਵਿੱਚ ਸਿੱਧੂ ਮੂਸੇਵਾਲਾ ਦਾ ਨਾਮ ਵੀ ਸ਼ਾਮਲ ਹੈ।

ਤੁਹਾਨੂੰ ਦੱਸ ਦੇਈਏ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਸਿੱਧੂ ਮੂਸੇਵਾਲੇ ਦੇ ਸ਼ੋਅ ਦੌਰਾਨ ਹੰਗਾਮਾ ਹੁੰਦਾ ਰਹਿੰਦਾ ਹੈ। ਹਾਲ ਹੀ ‘ਚ ਯੂਕੇ ਚ ਚਲ ਰਹੇ ਸ਼ੋਅ ਦੌਰਾਨ ਕੁਝ ਨੌਜਵਾਨਾਂ ਦੀ ਆਪਸ ਚ ਲੜਾਈ ਹੋ ਗਈ ਸੀ। ਇਹੀ ਨਹੀਂ ਸੁਰੱਖਿਆ ਮੁਲਾਜ਼ਮ ਨੇ ਸ਼ੋਅ ਦੌਰਾਨ ਮਾਹੌਲ ਖਰਾਬ ਕਰਨ ਵਾਲੇ ਅਨਸਰਾਂ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ।

Share this Article
Leave a comment