ਕੈਨੇਡਾ ਦੇ ਹਵਾਈ ਯਾਤਰੀਆਂ ਨੂੰ ਮੁਸ਼ਕਿਲ ਆਉਣ ‘ਤੇ ਦਿੱਤਾ ਜਾਵੇਗਾ ਮੁਆਵਜ਼ਾ, ਨਵੇਂ ਨਿਯਮ ਲਾਗੂ

TeamGlobalPunjab
2 Min Read

ਓਨਟਾਰੀਓ: ਕੈਨੇਡਾ ਦੇ ਯਾਤਰੀਆਂ ਨੂੰ ਜੇਕਰ ਕਿਸੇ ਵੀ ਏਅਰਲਾਈਨ ‘ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲਾਂ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇਗਾ। ਕੈਨੇਡਾ ਵਿਖੇ ਯਾਤਰੀਆਂ ਨੂੰ ਅਕਸਰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਫਲਾਇਟ ਵਿਚ ਦੇਰੀ, ਫਲਾਈਟ ਕੋਈ ਟੈਕਨੀਕਲ ਖਰਾਬੀ ਜਾਂ ਕਿਸੇ ਤਰ੍ਹਾਂ ਦਾ ਸਮਾਨ ਨੂੰ ਨੁਕਸਾਨ ਹੋ ਜਾਂਦਾ ਹੈ ਤਾਂ ਮਾਮਲਿਆਂ ਵਿਚ ਮੁਆਵਜ਼ੇ ਨੂੰ ਸ਼ਾਮਿਲ ਕੀਤਾ ਜਾਵੇਗਾ।

15 ਜੁਲਾਈ ਸੋਮਵਾਰ ਤੋਂ ਲਾਗੂ ਹੋਣ ਵਾਲੇ ਇਹ ਨਿਯਮਾਂ ਦੇ ਤਹਿਤ ਜਿਹੜੇ ਯਾਤਰੀ ਫਲਾਈਟ ਦੀ ਓਵਰ ਬੁਕਿੰਗ ਕਾਰਨ ਫਲਾਈਟ ਨਾ ਚੜ੍ਹ ਸਕੇ ਉਹਨਾਂ ਨੂੰ 2400 ਡਾਲਰ ਅਤੇ ਜਿਨ੍ਹਾਂ ਦੇ ਸਮਾਨ ਨੂੰ ਨੁਕਸਾਨ ਪਹੁੰਚਿਆ ਹੈ ਉਨ੍ਹਾਂ ਨੂੰ 2100 ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਥੇ ਹੀ ਫਲਾਈਟ ‘ਚ ਦੇਰੀ ਹੋਣ ਸਬੰਧੀ ਜਿਹੜੇ ਨਿਯਮ ਹਨ ਉਨ੍ਹਾਂ ਨੂੰ 15 ਦਸੰਬਰ ਤੋਂ ਲਾਗੂ ਕੀਤਾ ਜਾਵੇਗਾ।

ਇਸ ਨਿਯਮ ਦੇ ਅਨੁਸਾਰ ਜੇਕਰ ਕਿਸੇ ਯਾਤਰੀ ਨੂੰ ਆਪਣੀ ਫਲਾਈਟ ਲਈ 3 ਤੋਂ 6 ਘੰਟੇ ਉਡੀਕ ਕਰਨਾ ਪਿਆ ਤਾਂ ਉਸਨੂੰ 400 ਡਾਲਰ, ਜਿਨ੍ਹਾਂ ਨੂੰ 6 ਤੋਂ 9 ਘੰਟੇ ਉਨ੍ਹਾਂ ਨੂੰ 700 ਡਾਲਰ ਤੇ 9 ਘੰਟੇ ਤੋਂ ਵੱਧ ਸਮੇ ਤੱਕ ਉਡੀਕ ਕਰਨ ਵਾਲਿਆਂ ਨੂੰ 1000 ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਪੈਸੇਂਜਰ ਰਾਈਟਸ ਦੇ ਐਡਵੋਕੇਟ ਗਬੋਰ ਲੁਕਾਕਸ ਨੇ ਇਨ੍ਹਾਂ ਨਿਯਮਾ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਕਾਰਨ ਸਾਰੀਆਂ ਚੀਜਾਂ ਖਰਾਬ ਹੋ ਸਕਦੀਆਂ ਹਨ। ਅੰਤਰ ਰਾਸ਼ਟਰੀ ਤੇ ਕੈਨੇਡਾ ਦੀ ਏਅਰਲਾਈਨਾਂ ਇਨ੍ਹਾਂ ਨਿਯਮਾਂ ਨੂੰ ਚੁਣੌਤੀ ਦੇਣ ਲਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ। ਹਵਾਈ ਆਵਾਜਾਈ ਐਸੋਸੀਏਸ਼ਨ ਆਫ ਕੈਨੇਡਾ ਦੇ ਪ੍ਰੇਸੀਡੇਂਟ ਅਤੇ ਸੀ. ਈ. ਓ. ਜੋਨ ਮੈਕਕੇਨਾ ਨੇ ਇਸ ਮੁਆਵਜਾ ਸਕੀਮ ਨੂੰ ਬਹੁਤ ਉੱਚ ਅਤੇ ਨਵੇਂ ਨਿਯਮਾਂ ਨੂੰ ਘਿਨਾਉਣੇ ਦੱਸਿਆ।

Share this Article
Leave a comment