ਓਟਾਵਾ: ਕੈਨੇਡਾ ਦੇ ਓਟਾਵਾ ‘ਚ ਸਥਾਨਕ ਰੈਪਰ ਮਾਰਕਲੈਂਡ ਐਨਥਨੀ ਕੈਂਪਬੇਲ (41) ਦਾ 18 ਸਾਲਾ ਨੌਜਵਾਨ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰੈਪਰ ਮਾਰਕਲੈਂਡ ਐਨਥਨੀ ਨੇ ਆਪਣੀ ਦੀ ਨੂੰ ਬਦਮਾਸ਼ਾਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਉਸੇ ਵੇਲੇ ਇਹ ਹਾਦਸਾ ਵਾਪਰ ਗਿਆ। ਉਸ ਸਮੇਂ ਉਹ ਆਪਣੀ ਧੀ ਨੂੰ ਬਦਮਾਸ਼ਾਂ ਦੀ ਕੁੱਟਮਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸਥਾਨਕ ਮੀਡੀਆ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ਹਿਰ ਦੀ ਮੁੱਖ ਬੇਵਾਰਡ ਮਾਰਕੀਟ ਵਿਚ ਸ਼ੁੱਕਰਵਾਰ ਦੇਰ ਰਾਤ ਵਾਪਰੀ।
ਗੋਲੀ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਸਥਾਨਕ ਹਿਪ-ਹੌਪ ਬੈਂਂਡ ‘ਹਾਫਸਿਜ਼ਜਿਆਂਂਟਸ’ (Halfsizegiants) ਦੇ ਮੈਂਬਰ ਮਾਰਕਲੈਂਡ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਸਿਟੀ ਕੌਂਸਲਰ ਮੈਥਿਊ ਫਲਊਰੀ ਦੇ ਹਵਾਲੇ ਨਾਲ ਸਥਾਨਕ ਅਖਬਾਰ ਨੇ ਦੱਸਿਆ ਕਿ ਇਸ ਸੰਬੰਧ ਵਿਚ 18 ਸਾਲਾ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕੁਝ ਬਦਮਾਸ਼ਾਂ ਤੋਂ ਆਪਣੀ 18 ਸਾਲਾ ਧੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਮਾਰਕਲੈਂਡ ਅਸਫਲ ਰਹੇ ਅਤੇ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਕੁੜੀ ਨੇ ਆਪਣੇ ਬਿਆਨ ਵਿਚ ਬਦਮਾਸ਼ਾਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਗੱਲ ਕਹੀ।
ਕੈਨੇਡਾ ‘ਚ ਰੈਪਰ ਦਾ ਗੋਲੀਆਂ ਮਾਰ ਕੇ ਕਤਲ
Leave a comment
Leave a comment