ਕੇਰਲ ਦੇ ਵਿਅਕਤੀ ਨੇ ਐਮਾਜ਼ਾਨ ‘ਤੇ ਪਾਊਚ ਆਰਡਰ ਕੀਤਾ, ਨਾਲ ਹੀ ਮਿਲਿਆ ਪਾਸਪੋਰਟ

TeamGlobalPunjab
2 Min Read

ਨਵੀਂ ਦਿੱਲੀ : ਕੇਰਲ ‘ਚ ਆਨਲਾਈਨ ਖ਼ਰੀਦਦਾਰੀ ਦਾ ਇਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।  ਇੱਕ ਰਿਪੋਰਟ ਦੇ ਅਨੁਸਾਰ,ਮਿਥੁਨ ਬਾਬੂ ਨੇ 30 ਅਕਤੂਬਰ ਨੂੰ ਐਮਾਜ਼ਾਨ ਤੋਂ ਪਾਸਪੋਰਟ ਕਵਰ ਦਾ ਆਰਡਰ ਕੀਤਾ ਸੀ। 1 ਨਵੰਬਰ ਨੂੰ, ਕਵਰ ਦੇ ਨਾਲ, ਉਸਨੂੰ ਇੱਕ ਪਾਸਪੋਰਟ ਮਿਲਿਆ ਜੋ ਮੁਹੰਮਦ ਸਾਲੀਹ ਨਾਮਕ ਵਿਅਕਤੀ ਦਾ ਸੀ।

ਬਾਬੂ ਨੇ  ਕਿਹਾ ਪਹਿਲਾਂ ਤਾਂ ਉਸਨੇ ਉਸਨੂੰ ਡਮੀ ਪਾਸਪੋਰਟ ਸਮਝਿਆ । ਜਦੋਂ ਉਸਨੇ ਧਿਆਨ ਨਾਲ ਦੇਖਿਆ ਤਾਂ  ਉਹ ਅਸਲੀ ਪਾਸਪੋਰਟ ਹੈ ਜੋ ਤ੍ਰਿਸੂਰ ਦੇ ਕਿਸੇ ਵਿਅਕਤੀ ਦਾ ਸੀ। ਹਾਲਾਂਕਿ ਇਹ ਮਾਮਲਾ ਪਹਿਲਾਂ ਨਹੀਂ ਹੈ ਜਦ ਆਨਲਾਈਨ ਖ਼ਰੀਦੀ ‘ਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਸੀ। ਅਕਤੂਬਰ ‘ਚ ਇਸ ਤਰ੍ਹਾਂ ਇਕ ਹੋਰ ਮਾਮਲਾ ਆਇਆ ਸੀ। ਜਿੱਥੇ ਆਈਫੋਨ ਆਰਡਰ ਕਰਨ ਵਾਲੇ ਵਿਅਕਤੀ ਨੂੰ ਡੱਬੇ ‘ਚ ਡਿਵਾਈਸ ਦੀ ਥਾਂ ਸਾਬਣ ਮਿਲਿਆ ਸੀ।

ਉਸਨੇ ਕਿਹਾ ਕਿ ਉਸਨੇ ਤੁਰੰਤ ਐਮਾਜ਼ਾਨ ਕਸਟਮਰ ਕੇਅਰ ਨਾਲ ਸੰਪਰਕ ਕੀਤਾ ਪਰ ਉਹਨਾਂ ਨੇ ਜਵਾਬ ਦਿੱਤਾ ਕਿ ਉਹ ਭਵਿੱਖ ਵਿੱਚ ਸਾਵਧਾਨ ਰਹਿਣਗੇ। ਫਿਰ ਬਾਬੂ ਨੇ ਖੁਦ ਪਾਸਪੋਰਟ ਦੇ ਮਾਲਕ ਮੁਹੰਮਦ ਸਾਲੀਹ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਉਸ ਨੇ ਪਾਸਪੋਰਟ ‘ਤੇ ਦਰਜ ਪਤੇ ਦੀ ਮਦਦ ਨਾਲ ਸਾਲੀਹ ਨਾਲ ਸੰਪਰਕ ਕੀਤਾ, ਉਸ ਨੂੰ ਦਸਤਾਵੇਜ਼ ਵਾਪਸ ਕਰ ਦਿੱਤੇ।

ਇਸ ਤੋਂ ਪਹਿਲਾਂ ਸਾਲੀਹ ਨੇ ਐਮਾਜ਼ਾਨ ਤੋਂ ਇਹੀ ਪਰਸ ਖਰੀਦ ਕੇ ਆਪਣਾ ਪਾਸਪੋਰਟ ਰੱਖਿਆ ਸੀ। ਬਾਅਦ ਵਿਚ ਸਾਲੀਹ ਨੇ ਇਸ ਨੂੰ ਵਾਪਸ ਕਰ ਦਿੱਤਾ ਪਰ ਆਪਣਾ ਪਾਸਪੋਰਟ ਕੱਢਣਾ ਭੁੱਲ ਗਿਆ। ਮਿਥੁਨ ਨੇ ਕਿਹਾ, ‘ਇਹ ਐਮਾਜ਼ਾਨ ਵੇਚਣ ਵਾਲੇ ਦੀ ਗਲਤੀ ਸੀ। ਉਨ੍ਹਾਂ ਨੇ ਵਾਪਸ ਕੀਤੇ ਉਤਪਾਦ ਦੀ ਜਾਂਚ ਨਹੀਂ ਕੀਤੀ ਤੇ ਇਸ ਨੂੰ ਦੁਬਾਰਾ ਪੈਕ ਕਰਕੇ ਦੁਬਾਰਾ ਭੇਜ ਦਿੱਤਾ। ਵਾਇਨਾਡ ਜ਼ਿਲ੍ਹੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਕਸਟਮਰ ਕੇਅਰ ਦੇ ਜਵਾਬ ਤੋਂ ਹੈਰਾਨ ਹਨ।

- Advertisement -

Share this Article
Leave a comment