ਕੀ ‘ਬੋਲੀ ਬਾਣੀ’ ਤੇ ‘ਸ਼ਬਦਾਂ’ ਦਾ ਲਿਹਾਜ ‘ਲੀਡਰਾਂ’ ਲਈ ਜ਼ਰੁੂਰੀ ਨਹੀਂ!

TeamGlobalPunjab
4 Min Read

ਬਿੰਦੂ ਸਿੰਘ

ਸਟੇਜ ਚਲਾਓਣ ਤੇ ਸਰਕਾਰ ਚਲਾਓਣ ਚ ਫਰਕ ਹੁੰਦਾ’ , ਮੁੱਖਮੰਤਰੀ ਚਰਨਜੀਤ ਸਿੰਘ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਰ ਨੁੂੰ ਜਵਾਬ ਦਿੱਤਾ ਹੇੈ ਕਿਉਂਕਿ ਅਰਵਿੰਦ ਨੇ  ਆਪਣੇ ਟਵਿੱਟਰ ਹੈਂਡਲ ਤੇ  ਇੱਕ ਪੋਸਟ ਪਾ ਕੇ ਚੰਨੀ ਨੂੰ ‘ਬੇਈਮਾਨ’ ਕਹਿ ਦਿੱਤਾ । ਚੰਨੀ ਨੇ ਈਡੀ ਵੱਲੋਂ ਉਨ੍ਹਾਂ ਦੇ ਰਿਸ਼ਤੇਦਾਰ ਤੇ ਕੀਤੀ ਰੇਡ ਤੇ ਪ੍ਰਤੀਕਰਮ ਦਿੱਤਾ ਤੇ ਕਿਹਾ ਕਿ ਜੇ ਕਿਸੇ ਦਾ ਮੁੰਡਾ ਨਸ਼ੇ ਤੇ ਲੱਗ ਜਾਵੇ ਤੇ ਕੀ ਬਾਪ ਨੂੰ ਮਾਰ ਦੇਵੋਗੇ!  ਚੰਨੀ ਨੇ ਕਿਹਾ ਕਿ ਕੇਜਰੀਵਾਲ ਕੋਲ ਇੰਨਾ ਪੈਸਾ ਕਿੱਥੋਂ ਆਇਆ ਜਿਹੜਾ ਉਨ੍ਹਾਂ ਦੀਆਂ ਫਲੈਕਸਾਂ ਤੇ ਹੋਰਡਿੰਗਾਂ ਪੰਜਾਬ ਤੇ ਗੋਆ ਵਿੱਚ ਥਾਂ ਥਾਂ ਲੱਗੇ ਹੋਏ ਹਨ ।

ਚੰਨੀ ਨੇ ਕਿਹਾ ਕਿ ਕੇਜਰੀਵਾਲ  ਜਿਸ ਤਰੀਕੇ ਨਾਲ  ਸੋਸ਼ਲ ਮੀਡੀਆ ਤੇ  ਉਨ੍ਹਾਂ ਦੀਆਂ ਫੋਟੋਆਂ ਲਾ ਸਟੋਰੀਆਂ ਬਣਾ ਰਹੇ ਹਨ ਉਹ ਸਰਾਸਰ ਉਨ੍ਹਾਂ ਦੀ ਛਵੀ ਨੂੰ ਖ਼ਰਾਬ ਕਰਨ ਦਾ ਮਸੌਦਾ ਹੈ । ਇਸ ਨੂੰ ਮੁੱਖ ਰੱਖ ਕੇ ਚੰਨੀ ਨੇ ਕੇਜਰੀਵਾਲ ਤੇ  ਮਾਣਹਾਨੀ ਦਾ ਕੇਸ  ਕਰਨ ਦੀ ਗੱਲ ਕਹੀ ਹੈ । ਚੰਨੀ ਨੇ ਕਿਹਾ ਕਿ  ਕੇਜਰੀਵਾਲ ਨੇ ਪਹਿਲਾਂ ਅਰੁਣ ਜੇਟਲੀ ਤੋਂ ਮੁਆਫ਼ੀ ਮੰਗੀ  ਤੇ ਫੇਰ ਪੰਜਾਬ ਦੇ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗੀ।

ਦੂਜੇ ਪਾਸੇ ਅਕਾਲੀ ਆਗੁੂ ਬਿਕਰਮ ਮਜੀਠੀਆ ਨੇ ਚੰਨੀ ਨੁੂੰ ਈਡੀ ਵਲੋੰ ਕੀਤੀ ਛਾਪੇਮਾਰੀ ਤੇ ਤੰਜ ਕੱਸਿਆ ਤੇ ਆਪਣੇ ਤਰੀਕੇ ਘੇਰਦਿਆਂ ਕਿਹਾ ‘ਘਰ ਘਰ ਚੱਲੀ ਗੱਲ ਚੰਨੀ ਹੋਇਆ ਨੋਟਾਂ ਵੱਲ’। ਹਾਲਾਂਕਿ ਅਜੇ ਇਸ ਤੇ ਚੰਨੀ ਦਾ ਕੋਈ ਵੀ ਬਿਆਨ ਨਹੀਂ ਆਇਆ। ਇਹ ਕੋਈ ਪਹਿਲੀ ਵਾਰ ਨਹੀਂ ਕੀ ਸਿਆਸਤਦਾਨ ‘ਸ਼ਬਦੀ ਜੰਗ’ ਚ ਇੱਕ ਦੂਜੇ ਨਾਲ ਉਲਝਦੇ ਵਿਖਾਈ ਦੇ ਰਹੇ ਹਨ। ‘ਲੀਡਰ’ ਸ਼ਬਦ ਆਪਣੇ ਆਪ ਵਿੱਚ ਵਧੇਰੇ ਮਾਇਨਾ ਰੱਖਦਾ ਹੈ।

- Advertisement -

ਪਿਛਲੇ ਕਈ ਵਰ੍ਹਿਆਂ ਤੋਂ ਚੱਲ ਰਹੇ  ਹਾਲਾਤਾਂ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ  ਘਪਲਿਆਂ-ਘੁਟਾਲਿਆਂ, ਰੇਤ ਮਾਫੀਆ , ਭੋ-ਮਾਫੀਆ , ਸ਼ਰਾਬ ਮਾਫ਼ੀਆ, ਨਸ਼ਾ ਮਾਫੀਆ – ਇਹ ਸਾਰੇ ਸ਼ਬਦ ਚੋਣਾਂ ਦੇ ਦਿਨਾਂ ਚ ਸਿਲੇਬਸ ਦਾ ਹਿੱਸਾ ਹੁੰਦੇ ਹਨ  ਜਿਨ੍ਹਾਂ ਨੁੂੰ ਵਾਰ ਵਾਰ ਸਿਆਸਤਦਾਨ ਰੱਟਦੇ ਹਨ । ਕਿਉਂਕਿ ਸਿਆਸਤਦਾਨਾਂ ਲਈ  ਵੋਟਾਂ ਪੈਣ ਵਾਲਾ ਦਿਨ ‘ਇਮਤਿਹਾਨ’ ਵਾਂਗ ਹੁੰਦਾ ਹੇੈ। ਪਰ ਸ਼ਾਇਦ ਹੁਣ ਇਹ ਰਿਵਾਜ ਹੀ ਹੋ ਗਿਆ ਹੈ ਕਿ ਘੁਟਾਲਿਆਂ- ਘਪਲਿਆਂ- ਮਾਫੀਆ ਸ਼ਬਦਾਂ ਤੇ ਹੀ ਸਰਕਾਰਾਂ ਬਣਦੀਆਂ ਹਨ।

ਇਸ ਤੋਂ ਵੀ ਵੱਧ ਕੇ ਸਾਡੇ ਸਿਆਸਤਦਾਨ  ਸ਼ਬਦਾਂ ਤੇ ਬੋਲੀ ਬਾਣੀ ਦਾ ਕਿੰਨਾ ਕੁ ਲਿਹਾਜ਼ ਰੱਖਦੇ ਹਨ ਉਹ ਵੀ ਪਿੱਛਲੇ ਦਿਨੀਂ ਵੇਖਣ ਚ ਆਇਆ ਹੈ। ਬਾਂਦਰ , ਲੰਬੁੂ , ਦੋ ਫੁੱਟਿਆ , ਬਲੂੰਗੜਾ , ਇਹ ਸਾਰੇ ਸ਼ਬਦ ਲੋਕਾਂ ਨੇ ਸਿਰਕੱਢ ਲੀਡਰਾਂ ਦੇ ਮੂੰਹ ਤੋਂ ਸੁਣੇ ਹੋਏ ਹਨ।

ਲੋਕਾਂ ਦੇ ਇਕੱਠ ਵਿੱਚ ਜਾਂ ਫੇਰ ਮੀਡੀਆ ਨੂੰ ਬਾਇਟਾਂ ਦੇਣ ਵੇਲੇ ਬੋਲੀ ਬਾਣੀ ਦੇ ਪੱਧਰ ਨੂੰ ਇਸ ਕਦਰ ਥੱਲੇ ਸੁੱਟ ਦਿੰਦੇ ਹਨ  ਕਿ ਕਿਸੇ ਵੀ ਸੂਝਵਾਨ ਬੰਦੇ ਨੁੂੰ ਸੋਚ ਤਾਂ ਜ਼ਰੂਰ ਲੱਗ ਹੀ ਜਾਂਦੀ ਹੈ। ਕੀ ਸੇਧ ਦੇ ਰਹੇ ਨੇ ਹਨ ‘ਲੀਡਰ’। ਆਪਣੀ ਨੱਕ ਤੇ ਮੱਖੀ ਨਾ ਬਹਿਣ  ਦੇਣ ਤੇ ਲੋਕਾਂ ਸਾਹਮਣੇ ਸ਼ਬਦਾਂ ਦਾ ਕੋਈ ਲਿਹਾਜ਼ ਨਹੀਂ । ਅਗਲੀ ਪੀੜ੍ਹੀ ਲਈ ਸੁਨਹਿਰਾ ਭਵਿੱਖ  ਸਿਰਜਣ  ਲਈ ਅਜੋਕੇ ਲੀਡਰ ਕੀ ਯੋਗਦਾਨ ਦੇ ਸੱਕਦੇ ਹਨ। ਸਿੱਖਿਆ ਚ ਸੁਧਾਰ ਦੀਆਂ ਗੱਲਾਂ , ਇਨ੍ਹਾਂ ਲੀਡਰਾਂ ਦੇ ਤੇ ਜੱਚਦੀਆਂ ਨਹੀਂ ।

ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਸੂਬੇ ਦੇ ਲੋਕਾਂ ਨੂੰ  ਬੇਰੁਜ਼ਗਾਰੀ , ਨਸ਼ਾਖੋਰੀ , ਵਿਦੇਸ਼ਾਂ ਵੱਲ ਨੂੰ ਉੱਡਦੀ ਅਗਲੀ ਪੀੜ੍ਹੀ ਦੀ ਚਿੰਤਾ ਹੈ ਪਰ ਜੇ ਸਿਆਸਤਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਲਈ ‘ਚੋਣਾਂ’ ਦਾ ਸਮਾਂ ਵਿਰੋਧੀ ਧਿਰਾਂ ਦੀ ਢਾਹ ਭੰਨ  ਤੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਕਰਕੇ ਸੱਤਾ ਦੀਆਂ ਪੌੜੀਆਂ ਚੜ੍ਹਨ ਦਾ ਹੈ।

Share this Article
Leave a comment