ਕਿਸਾਨੀ ਸੰਘਰਸ਼ ਦਰਮਿਆਨ ਪੱਗੜੀ ਸੰਭਾਲ ਦਿਵਸ ਵਜੋਂ ਮਨਾਇਆ ਗਿਆ ਅੱਜ ਦਾ ਦਿਨ

TeamGlobalPunjab
1 Min Read

 ਨਵੀਂ ਦਿੱਲੀ :   ਪਿਛਲੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਿਸਾਨੀ ਸੰਘਰਸ਼ ਦਿੱਲੀ ਅੰਦਰ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ । ਇਸੇ ਦਰਮਿਆਨ ਅੱਜ ਦਾ ਦਿਨ ਸੰਘਰਸ਼ ਵਿੱਚ ਪਗੜੀ ਸੰਭਾਲ ਜੱਟਾ ਦਿਵਸ  ਦੇ ਵਜੋਂ ਮਨਾਇਆ ਗਿਆ  । ਇਸ ਦੌਰਾਨ ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਜੀ ਨੂੰ ਯਾਦ ਕਰਦਿਆਂ ਕਿਸਾਨਾਂ ਵੱਲੋਂ ਹਰੇ ਰੰਗ ਦੀਆਂ ਪੱਗੜੀਆਂ ਸਜਾਈਆਂ ਗਈਆਂ  ।

ਦੱਸ ਦੇਈਏ ਕਿ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਸੀ ਕਿ  23 ਫਰਵਰੀ ਨੂੰ ਕਿਸਾਨ ਪੱਗੜੀ ਸੰਭਾਲ ਜੱਟਾ ਦਿਵਸ  ਦੇ ਵਜੋਂ ਮਨਾਉਣਗੇ  । ਇਸ ਮੌਕੇ ਮਾਰਚ ਦੌਰਾਨ ਸਰਦਾਰ ਅਜੀਤ ਸਿੰਘ ਦੀ ਤਸਵੀਰ ਲੈ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ । ਸਟੇਜ ਤੇ ਚੱਲ ਰਹੇ ਭਾਸ਼ਣਾਂ ਦੌਰਾਨ ਸਰਦਾਰ ਅਜੀਤ ਸਿੰਘ ਦੇ ਜੀਵਨ ਬਿਰਤਾਂਤ ਬਾਰੇ ਗੱਲ ਕੀਤੀ ਗਈ  ।  ਕਿਸਾਨ ਆਗੂਆਂ ਵੱਲੋਂ ਜਿਥੇ ਇਕ ਪਾਸੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਉਥੇ ਹੀ ਪਗੜੀ ਸੰਭਾਲ ਜੱਟਾ ਲਹਿਰ ਬਾਰੇ ਵੀ ਜਾਣੂ ਕਰਵਾਇਆ ਗਿਆ

Share this Article
Leave a comment